ਨਵੀਂ ਦਿੱਲੀ: ਮਲਿਆਲਮ ਫਿਲਮ ਅਦਾਕਾਰਾ ਪ੍ਰਿਆ ਪ੍ਰਕਾਸ਼ ਵਾਰੀਅਰ ਨੇ ਆਪਣੇ ਖਿਲਾਫ ਦਰਜ ਹੋਏ ਕ੍ਰਿਮੀਨਲ ਕੇਸ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਖਲ ਕੀਤੀ ਹੈ। ਸੋਮਵਾਰ ਨੂੰ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ ਸੁਣਵਾਈ ਲਈ ਹਾਮੀ ਭਰ ਦਿੱਤੀ ਹੈ। ਫਿਲਮ ਡਾਇਰੈਕਟਰ ਓਮਰ ਅਬਦੁਲ ਵਹਾਬ ਨੇ ਵੀ ਪਟੀਸ਼ਨ ਦਾਇਰ ਕੀਤੀ ਹੈ। ਉਨ੍ਹਾਂ ਦੀ ਫਿਲਮ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਪ੍ਰਿਆ ਪ੍ਰਕਾਸ਼ ਅੱਖ ਮਾਰਦੀ ਨਜ਼ਰ ਆ ਰਹੀ ਹੈ।

Supreme Court to hear the petition filed by Actor #PriyaPrakashVarrier seeking quashing of FIR registered against her in connection with #ManikyaMalarayaPoovi song of her upcoming film #OruAdaarLove. She had filed the petition yesterday. (file pic) pic.twitter.com/UTD2pz3vNK



— ANI (@ANI) February 20, 2018

ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਮਲਿਆਲਮ ਫਿਲਮ 'ਓਰੁ ਅਡਾਰ ਲਵ' ਦੇ ਗਾਣੇ 'ਤੇ ਪਿਆ ਪੰਗਾ ਬੇਤਲਬ ਦਾ ਹੈ। ਇਹ ਉੱਥੇ ਦੇ ਮੁਸਲਮਾਨਾਂ ਦਾ ਇੱਕ ਲੋਕਗੀਤ ਹੈ। ਇਸ ਵਿੱਚ ਪੈਗੰਬਰ ਮੁਹੰਮਦ ਤੇ ਉਨ੍ਹਾਂ ਦੀ ਪਤਨੀ ਖਦੀਜਾ ਦੇ ਪ੍ਰੇਮ ਦੀ ਤਰੀਫ ਕੀਤੀ ਗਈ ਹੈ।

https://instagram.com/p/Be-0hR9jBqT/?utm_source=ig_embed&utm_campaign=embed_ufi_control

ਪਟੀਸ਼ਨ ਮੁਤਾਬਕ ਇਹ ਗਾਣਾ 1978 ਵਿੱਚ ਕਵੀ ਪੀਐਮਏ ਜੱਬਾਰ ਨੇ ਲਿਖਿਆ ਸੀ। 40 ਸਾਲ ਤੋਂ ਇਸ ਗਾਣੇ ਨੂੰ ਖੁਸ਼ੀ-ਖੁਸ਼ੀ ਗਾਇਆ ਜਾ ਰਿਹਾ ਹੈ। ਸਾਰਾ ਮਸਲਾ ਗੈਰ ਮਲਿਆਲੀ ਲੋਕਾਂ ਦੀ ਸਮਝ ਦਾ ਹੈ। ਉਨ੍ਹਾਂ ਨੇ ਗਾਣੇ ਦਾ ਗਲਤ ਮਤਲਬ ਕੱਢਿਆ ਤੇ ਕੇਸ ਦਰਜ ਕਰਵਾਉਣੇ ਸ਼ੁਰੂ ਕਰ ਦਿੱਤੇ।