Swara Bhaskar With Mystery Man: 'ਇਹ ਪਿਆਰ ਹੋ ਸਕਦਾ ਹੈ', ਸਵਰਾ ਭਾਸਕਰ ਨੇ ਮਿਸਟਰੀ ਮੈਨ ਨਾਲ ਸ਼ੇਅਰ ਕੀਤੀ ਤਸਵੀਰ, ਫੈਨਜ਼ ਨੇ ਪੁੱਛਿਆ - ਕੀ ਬੁਆਏਫ੍ਰੈਂਡ ਹੈ?
ਸਵਰਾ ਭਾਸਕਰ ਨੇ ਤਸਵੀਰ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤੀ ਹੈ। ਫ਼ੋਟੋ 'ਚ ਸਵਰਾ ਕਿਸੇ ਦੀਆਂ ਬਾਹਾਂ 'ਚ ਨਜ਼ਰ ਆ ਰਹੀ ਹੈ। ਹਾਲਾਂਕਿ ਇਸ 'ਚ ਸਵਰਾ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ ਅਤੇ ਨਾ ਹੀ ਇਹ ਪਤਾ ਲੱਗ ਰਿਹਾ ਹੈ ਕਿ ਉਹ ਕਿਸ ਨਾਲ ਹੈ।
Swara Bhaskar Cryptic Post On Insta: ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਇਕ ਅਜਿਹੀ ਪੋਸਟ ਸ਼ੇਅਰ ਕੀਤੀ ਹੈ, ਜਿਸ ਨੇ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਧਿਆਨ ਖਿੱਚਿਆ ਹੈ। ਸਵਰਾ ਦੀ ਇਸ ਕ੍ਰਿਪਟਿਕ ਪੋਸਟ ਤੋਂ ਫੈਨਜ਼ ਅੰਦਾਜ਼ਾ ਲਗਾ ਰਹੇ ਹਨ ਕਿ ਕੀ ਉਨ੍ਹਾਂ ਨੂੰ ਇਕ ਵਾਰ ਫਿਰ ਕਿਸੇ ਨਾਲ ਪਿਆਰ ਹੋ ਗਿਆ ਹੈ। ਸਵਰਾ ਭਾਸਕਰ ਨੇ ਸ਼ਨੀਵਾਰ ਰਾਤ ਨੂੰ ਇੱਕ ਫ਼ੋਟੋ ਪੋਸਟ ਕੀਤੀ ਹੈ, ਜਿਸ 'ਚ ਅਦਾਕਾਰਾ ਇੱਕ ਮਿਸਟਰੀ ਮੈਨ ਨਾਲ ਨਜ਼ਰ ਆ ਰਹੀ ਹੈ। ਹਾਲਾਂਕਿ ਦੋਵਾਂ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ।
ਸਵਰਾ ਨੇ ਮਿਸਟਰੀ ਮੈਨ ਨਾਲ ਫ਼ੋਟੋ ਕੀਤੀ ਸ਼ੇਅਰ
ਸਵਰਾ ਭਾਸਕਰ ਨੇ ਇਹ ਤਸਵੀਰ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤੀ ਹੈ। ਫ਼ੋਟੋ 'ਚ ਸਵਰਾ ਕਿਸੇ ਦੀਆਂ ਬਾਹਾਂ 'ਚ ਨਜ਼ਰ ਆ ਰਹੀ ਹੈ। ਹਾਲਾਂਕਿ ਇਸ 'ਚ ਸਵਰਾ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ ਅਤੇ ਨਾ ਹੀ ਇਹ ਪਤਾ ਲੱਗ ਰਿਹਾ ਹੈ ਕਿ ਉਹ ਕਿਸ ਨਾਲ ਹੈ। ਸਵਰਾ ਭਾਸਕਰ ਵੱਲੋਂ ਇਸ ਪੋਸਟ ਦੇ ਨਾਲ ਦਿੱਤੇ ਕੈਪਸ਼ਨ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ।
ਸਵਰਾ ਨੂੰ ਕੁਮੈਂਟ ਸੈਕਸ਼ਨ 'ਚ ਮਿਲ ਰਹੀਆਂ ਵਧਾਈਆਂ
ਤਸਵੀਰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ 'ਚ ਲਿਖਿਆ, "ਯੇ ਪਿਆਰ ਹੋ ਸਕਤਾ ਹੈ।" ਹੁਣ ਇਸ ਪੋਸਟ 'ਤੇ ਫੈਨਜ਼ ਰਿਐਕਸ਼ਨ ਦੇ ਰਹੇ ਹਨ। ਇੱਕ ਯੂਜ਼ਰ ਨੇ ਪੁੱਛਿਆ, "ਕੀ ਬੁਆਏਫ੍ਰੈਂਡ ਹੈ?" ਦੂਜੇ ਨੇ ਪੁੱਛਿਆ, "ਫੋਟੋ 'ਚ ਤੁਹਾਡੇ ਨਾਲ ਕੌਣ ਹੈ?" ਇਹੀ ਨਹੀਂ ਹੋਰ ਯੂਜ਼ਰਸ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਇਸ ਤੋਂ ਇਲਾਵਾ ਸਵਰਾ ਦੇ ਫੈਨਜ਼ ਨੇ ਕਮੈਂਟ ਸੈਕਸ਼ਨ 'ਚ ਦਿਲ ਦੇ ਕਈ ਇਮੋਜੀ ਸ਼ੇਅਰ ਕੀਤੇ ਹਨ।
ਤਿੰਨ ਸਾਲ ਪਹਿਲਾਂ ਹਿਮਾਂਸ਼ੂ ਸ਼ਰਮਾ ਨਾਲ ਟੁੱਟ ਗਿਆ ਸੀ ਰਿਸ਼ਤਾ
ਦੱਸਣਯੋਗ ਹੈ ਕਿ ਲੇਖਕ ਹਿਮਾਂਸ਼ੂ ਸ਼ਰਮਾ ਨਾਲ ਸਵਰਾ ਭਾਸਕਰ ਦੇ ਰਿਸ਼ਤੇ ਦੀਆਂ ਖ਼ਬਰਾਂ ਸਾਹਮਣੇ ਆ ਚੁੱਕੀਆਂ ਹਨ। ਦੋਵਾਂ ਦੀ ਮੁਲਾਕਾਤ ਫ਼ਿਲਮ 'ਰਾਂਝਣਾ' ਦੇ ਸੈੱਟ 'ਤੇ ਹੋਈ ਸੀ। ਕਿਹਾ ਜਾਂਦਾ ਹੈ ਕਿ ਸਵਰਾ ਅਤੇ ਹਿਮਾਂਸ਼ੂ ਨੇ ਇਕ-ਦੂਜੇ ਨੂੰ 5 ਸਾਲ ਤੱਕ ਡੇਟ ਕੀਤਾ ਸੀ ਪਰ ਇਹ ਰਿਸ਼ਤਾ ਜ਼ਿਆਦਾ ਦਿਨ ਨਹੀਂ ਚੱਲ ਸਕਿਆ। ਇਸ ਤੋਂ ਬਾਅਦ ਸਾਲ 2019 'ਚ ਸਵਰਾ ਅਤੇ ਹਿਮਾਂਸ਼ੂ ਦਾ ਆਪਸੀ ਸਹਿਮਤੀ ਨਾਲ ਬ੍ਰੇਕਅੱਪ ਹੋ ਗਿਆ।
ਸਵਰਾ ਭਾਸਕਰ ਦੀਆਂ ਫ਼ਿਲਮਾਂ
ਦੱਸ ਦੇਈਏ ਕਿ ਸਵਰਾ ਭਾਸਕਰ ਆਪਣੀ ਦਮਦਾਰ ਅਦਾਕਾਰੀ ਲਈ ਜਾਣੀ ਜਾਂਦੀ ਹੈ। ਉਨ੍ਹਾਂ ਨੇ ਰਾਂਝਣਾ, ਤਨੂ ਵੈਡਸ ਮਨੂ, ਤਨੂ ਵੇਡਸ ਮਨੂ ਰਿਟਰਨਸ, ਪ੍ਰੇਮ ਰਤਨ ਧਨ ਪਾਇਓ, ਨਿਲ ਬੱਟੇ ਸੰਨਾਟਾ, ਅਨਾਰਕਲੀ ਆਫ਼ ਆਰਾ ਵਰਗੀਆਂ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਹੁਨਰ ਦਿਖਾਏ ਹਨ।