T-Series will promote Punjabi folk songs: ਏਸ਼ੀਆ ਦੇ ਪ੍ਰਮੁੱਖ ਸੰਗੀਤ ਲੇਬਲ ਟੀ-ਸੀਰੀਜ਼ ਨੇ ਆਪਣੀ ਨਵੀਂ ਮਿਊਜ਼ਿਕ ਪ੍ਰਾਪਰਟੀ 'ਮਿੱਟੀ' ਦੀ ਸ਼ੁਰੂਆਤ ਕੀਤੀ ਹੈ। ਦੱਸ ਦੇਈਏ ਕਿ ਇਸ ਰਾਹੀਂ ਪੰਜਾਬ, ਰਾਜਸਥਾਨ, ਹਰਿਆਣਾ ਅਤੇ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਲੋਕ ਸੰਗੀਤ ਦੀ ਪੜਚੋਲ ਕਰੇਗਾ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਵੇਗਾ। ਜਾਣਕਾਰੀ ਮੁਤਾਬਕ ਇਸ ਨਵੇਂ ਪ੍ਰੋਜੈਕਟ ਦੀ ਸ਼ੁਰੂਆਤ 'ਪੰਜਾਬ ਦੇ ਫੋਕ ਵਾਈਬਜ਼' ਨਾਲ ਹੋਈ ਹੈ। ਜਿਸਦਾ ਉਦੇਸ਼ ਆਉਣ ਵਾਲੀਆਂ ਅਤੇ ਉਭਰਦੀਆਂ ਪ੍ਰਤਿਭਾਵਾਂ ਨੂੰ ਸ਼ਾਨਦਾਰ ਪਲੇਟਫਾਰਮ ਪ੍ਰਦਾਨ ਕਰਨਾ ਹੈ।
'ਮਿੱਟੀ: ਫੋਕ ਵਾਈਬਜ਼ ਆਫ਼ ਪੰਜਾਬ' ਅੱਠ ਪ੍ਰਸਿੱਧ ਟਰੈਕਾਂ ਦੀ ਪੜਚੋਲ ਕਰਦਾ ਹੈ, "ਦਿਨ ਸ਼ਗਨਾ," "ਚਿੱਟਾ ਕੁੱਕੜ," "ਮਧਾਨਿਆਂ," "ਬਾਜਰੇ ਦਾ ਸਿੱਟਾ" (Baajre Da Sitta), "ਕਾਂਗੀ ਵਣਵਾਂ," "ਦਮਾ ਦਮ ਮਸਤ ਕਲੰਦਰ, ''ਬੋਲ ਮਿੱਟੀ ਦੇਆ ਬਾਵਿਆ'' ਅਤੇ ''ਜੁਗਨੀ।'' ਵਰਗੇ ਸ਼ਾਨਦਾਰ ਗੀਤ ਜਿਨ੍ਹਾਂ ਨੂੰ ਸੰਗੀਤਕਾਰ ਮਨਨ ਭਾਰਦਵਾਜ ਨੇ ਕਲਾਸਿਕਸ ਛੋਹ ਦਿੱਤੀ ਹੈ। ਇਹਨਾਂ ਵਿੱਚੋਂ ਹਰ ਇੱਕ ਸਦੀਵੀ ਧੁਨ ਨੂੰ ਟੀ-ਸੀਰੀਜ਼ ਸਟੇਜਵਰਕਸ ਅਕੈਡਮੀ ਦੇ ਹੋਣਹਾਰ ਵਿਦਿਆਰਥੀਆਂ ਦੁਆਰਾ ਉਤਸ਼ਾਹ ਨਾਲ ਗਾਇਆ ਗਿਆ ਹੈ।
ਪ੍ਰੋਜੈਕਟ ਬਾਰੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ, ਟੀ-ਸੀਰੀਜ਼ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਭੂਸ਼ਣ ਕੁਮਾਰ ਨੇ ਕਿਹਾ, “ਟੀ-ਸੀਰੀਜ਼, ਅਸੀਂ ਹਮੇਸ਼ਾ ਸੰਗੀਤ ਰਾਹੀਂ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਅੱਗੇ ਵਧਾਉਣ ਵਿੱਚ ਵਿਸ਼ਵਾਸ ਰੱਖਦੇ ਹਾਂ। ਮਿੱਟੀ ਸਾਡੇ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਇਹ ਨਾ ਸਿਰਫ਼ ਮਨਮੋਹਕ ਲੋਕਗੀਤਾਂ ਨੂੰ ਸ਼ਰਧਾਂਜਲੀ ਦਿੰਦਾ ਹੈ, ਸਗੋਂ ਨੌਜਵਾਨਾਂ ਦੀਆਂ ਪ੍ਰਤਿਭਾਵਾਂ ਲਈ ਇੱਕ ਲਾਂਚਪੈਡ ਵੀ ਪ੍ਰਦਾਨ ਕਰਦਾ ਹੈ।"
Read More: India’s Best Dancer 3: ਜੈ ਭਾਨੁਸ਼ਾਲੀ ਨੇ ਮਾਹੀ ਨਾਲ ਪਿਆਰ ਦਾ ਸੁਣਾਇਆ ਕਿੱਸਾ, ਦੱਸਿਆ ਕਿਸ ਲਈ ਦੇ ਸਕਦਾ ਹਾਂ ਜਾਨ ?
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।