ਮੁੰਬਈ: 'ਪਿੰਕ' ਤੇ 'ਜੁੜਵਾ-2' ਦੀ ਐਕਟ੍ਰੈਸ ਤਾਪਸੀ ਪੰਨੂੰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਖੇਡਣ ਨਾਲ ਇੰਨਾ ਪਿਆਰ ਹੈ ਕਿ ਜੇਕਰ ਉਹ ਅਦਾਕਾਰਾ ਨਾ ਹੁੰਦੀ ਤਾਂ ਖਿਡਾਰੀ ਹੁੰਦੀ। ਤਾਪਸੀ ਜਲਦ ਹੀ ਹਾਕੀ ਖਿਡਾਰੀ ਸੰਦੀਪ ਸਿੰਘ 'ਤੇ ਆਧਾਰਤ ਫਿਲਮ ਦੀ ਸ਼ੂਟਿੰਗ ਸ਼ੁਰੂ ਕਰੇਗੀ।
ਇਸ ਫਿਲਮ 'ਚ ਤਾਪਸੀ ਦਾ ਕਿਰਦਾਰ ਵੀ ਹਾਕੀ ਖਿਡਾਰੀ ਦੀ ਭੂਮਿਕਾ ਵਾਲਾ ਹੈ। ਤਾਪਸੀ ਨੇ ਕਿਹਾ, "ਮੈਂ ਖੇਡਾਂ ਨਾਲ ਪਿਆਰ ਕਰਦੀ ਹਾਂ ਤੇ ਹਮੇਸ਼ਾ ਮਹਿਸੂਸ ਕਰਦੀ ਹਾਂ ਕਿ ਜੇਕਰ ਅਦਾਕਾਰਾ ਨਾ ਹੁੰਦੀ ਤਾਂ ਖਿਡਾਰੀ ਬਣਨਾ ਚਾਹੁੰਦੀ। ਅਦਾਕਾਰਾ ਬਣਨਾ ਵੀ ਬੜਾ ਖਾਸ ਹੈ ਕਿਉਂਕਿ ਬਤੌਰ ਕਲਾਕਾਰ ਤੁਸੀਂ ਇਕ ਹੀ ਜ਼ਿੰਦਗੀ 'ਚ ਕਈ ਸਾਰੇ ਕਿਰਦਾਰ ਜੀ ਸਕਦੇ ਹੋ ਤੇ ਆਖਰਕਾਰ ਮੈਨੂੰ ਆਪਣੀਆਂ ਦੋਵੇਂ ਇੱਛਾਵਾਂ ਨੂੰ ਪੂਰਾ ਕਰਨ ਦਾ ਮੌਕਾ ਮਿਲ ਗਿਆ ਹੈ।"
ਉਨ੍ਹਾਂ ਇੱਕ ਬਿਆਨ 'ਚ ਕਿਹਾ, "ਮੈਂ ਇਸ ਦੌਰਾਨ ਹਾਕੀ ਸਿੱਖਣ ਨੂੰ ਲੈ ਕੇ ਬੜੀ ਖੁਸ਼ ਹਾਂ। ਇਸ ਫਿਲਮ ਦਾ ਨਿਰਦੇਸ਼ਨ 'ਗੁਰੂ' ਤੇ 'ਬੰਟੀ ਔਰ ਬਬਲੀ' ਦੇ ਨਿਰਦੇਸ਼ਕ ਸ਼ਾਦ ਅਲੀ ਕਰਨਗੇ।