ਮੁੰਬਈ: ਔਰਤਾਂ ਨੂੰ ਬਰਾਬਰੀ ਦੇ ਹੱਕ ਦਿਵਾਉਣ ਦੀ ਸਮਰਥਕ ਤਾਪਸੀ ਪੰਨੂੰ ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਕੱਪੜਿਆਂ ਦਾ ਮਜ਼ਾਕ ਬਣਾਉਣ ਵਾਲੇ ਯੂਜ਼ਰ ਨੂੰ ਸੋਸ਼ਲ ਮੀਡੀਆ 'ਤੇ ਕਰਾਰ ਜਵਾਬ ਦਿੱਤਾ। ਤਾਪਸੀ ਨੇ ਟਵੀਟਰ 'ਤੇ ਇੱਕ ਤਸਵੀਰ ਪੋਸਟ ਕੀਤੀ ਜਿਸ 'ਚ ਉਹ ਕਾਲੇ ਤੇ ਸਫੇਦ ਰੰਗ ਦੀ ਸਟ੍ਰੈਪਲੈਸ ਡ੍ਰੈੱਸ 'ਚ ਨਜ਼ਰ ਆ ਰਹੀ ਸੀ। ਇਸ 'ਚ ਉਸ ਨੇ ਹਲਕਾ ਮੇਕਅਪ ਵੀ ਕੀਤਾ ਹੋਇਆ ਸੀ। ਤਸਵੀਰ ਦੇ ਨਾਲ ਉਨ੍ਹਾਂ ਲਿਖਿਆ ਕਿ ਕਦੇ-ਕਦੇ ਚੰਗੇ ਪਲ ਅਛੂਤੇ ਰਹਿ ਜਾਂਦੇ ਹਨ। ਅਣ-ਅਡਿਟਿਡ ਤੇ ਕੱਚੀ ਤਸਵੀਰ।
ਤਸਵੀਰ ਨੂੰ ਵਾਹਵਾਹੀ ਨਹੀਂ ਮਿਲੀ ਜਦਕਿ ਲੋਕਾਂ ਨੇ ਉਸ 'ਤੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ। ਤਾਪਸੀ ਵੀ ਚੁੱਪ ਨਹੀਂ ਰਹੀ। ਉਨ੍ਹਾਂ ਨੇ ਕਮੈਂਟਾਂ ਦਾ ਜ਼ੋਰਦਾਰ ਜਵਾਬ ਦਿੱਤਾ। ਇੱਕ ਯੂਜ਼ਰ ਨੇ ਪੁੱਛਿਆ ਕਿ ਉਨ੍ਹਾਂ ਕੋਲ ਕੱਪੜੇ ਖਰੀਦਣ ਲਈ ਪੈਸੇ ਨਹੀਂ ਹਨ ਜਾਂ ਉਨ੍ਹਾਂ ਨੂੰ ਸ਼ਰੀਰ ਦੀ ਨੁਮਾਇਸ਼ ਪਸੰਦ ਹੈ। ਇਸ 'ਤੇ ਤਾਪਸੀ ਨੇ ਜਵਾਬ ਦਿੱਤਾ ਕਿ ਤੁਹਾਡੇ ਵਰਗੇ ਕਲਚਰ ਦੀ ਰੱਖਿਆ ਕਰਨ ਵਾਲੇ ਰਾਖੇ ਨਹੀਂ ਮਿਲ ਰਹੇ ਹਨ ਸਰਜੀ, ਪਛਾਣ ਲਈ ਅਜਿਹਾ ਕਰਨਾ ਪਿਆ, ਨਹੀਂ ਤਾ ਤੁਹਾਡੇ ਵਰਗੇ ਹੀਰੇ ਕਿੱਥੇ ਆਸਾਨੀ ਨਾਲ ਮਿਲਦੇ ਹਨ।
ਇਹ ਮਾਮਲਾ ਇੱਥੇ ਹੀ ਖਤਮ ਨਹੀਂ ਹੋਇਆ। ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਤਾਪਸੀ ਦੀ ਤਸਵੀਰ ਭਾਰਤੀ ਕਲਚਰ ਲਈ ਸਹੀ ਨਹੀਂ ਹੈ। ਇਸ ਤੋਂ ਬਾਅਦ 'ਜੁੜਵਾ-2' ਫਿਲਮ 'ਚ ਤਾਪਸੀ ਦੇ ਹੀਰੋ ਰਹਿ ਚੁੱਕੇ ਵਰੁਣ ਧਵਨ ਨੇ ਤਾਪਸੀ ਦੇ ਜਵਾਬ ਨੂੰ ਰੀਟਵੀਟ ਕਰਦੇ ਹੋਏ ਲਿਖਿਆ 'ਸ਼ਾਨਦਾਰ ਤਾਪਸੀ'। ਫਿਲਮਾਂ ਦੀ ਗੱਲ ਕਰੀਏ ਤਾਂ ਤਾਪਸੀ ਆਖਰੀ ਵਾਰ 'ਜੁੜਵਾ-2' ਵਿੱਚ ਵਰੁਣ ਧਵਨ ਤੇ ਜੈਕਲੀਨ ਦੇ ਨਾਲ ਮਸਤੀ ਕਰਦੀ ਨਜ਼ਰ ਆਈ ਸੀ। ਇਸ ਫਿਲਮ ਨੇ ਕਮਾਈ ਦੇ ਕਈ ਰਿਕਾਰਡ ਬਣਾਏ ਸਨ।