The Kapil Sharma Show: Taapsee Pannu ਨੇ ਕੀਤਾ ਖੁਲਾਸਾ, 50 ਮਿੰਟ 'ਚ 50 ਲੱਖ ਦਾ ਇੰਤਜ਼ਾਮ ਕਰਨਾ ਹੋਵੇਗਾ ਤਾਂ ਇਸ ਸ਼ਖਸ ਨੂੰ ਕਰੇਗੀ ਸਭ ਤੋਂ ਪਹਿਲਾਂ ਕਾਲ
ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ (Kapil Sharma) ਦੇ ਸ਼ੋਅ 'ਤੇ ਆਪਣੀਆਂ ਫਿਲਮਾਂ ਅਤੇ ਵੈੱਬ ਸੀਰੀਜ਼ ਨੂੰ ਪ੍ਰਮੋਟ ਕਰਨ ਲਈ ਸੈਲੇਬਸ ਆਉਂਦੇ ਹਨ। ਜਿਸ ਦੇ ਨਾਲ ਕਪਿਲ ਅਤੇ ਉਨ੍ਹਾਂ ਦੀ ਟੀਮ ਨੇ ਖੂਬ ਮਸਤੀ ਕਰਦੀ ਹੈ।
Taapsee on the set of Kapil Sharma: ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ (Kapil Sharma) ਦੇ ਸ਼ੋਅ 'ਤੇ ਆਪਣੀਆਂ ਫਿਲਮਾਂ ਅਤੇ ਵੈੱਬ ਸੀਰੀਜ਼ ਨੂੰ ਪ੍ਰਮੋਟ ਕਰਨ ਲਈ ਸੈਲੇਬਸ ਆਉਂਦੇ ਹਨ। ਜਿਸ ਦੇ ਨਾਲ ਕਪਿਲ ਅਤੇ ਉਨ੍ਹਾਂ ਦੀ ਟੀਮ ਨੇ ਖੂਬ ਮਸਤੀ ਕਰਦੀ ਹੈ। ਇਸ ਹਫਤੇ, ਤਾਪਸੀ ਪੰਨੂ (Tapsee pannu)ਅਤੇ ਤਾਹਿਰ ਰਾਜ ਭਸੀਨ (Taheer Raj Bhasin) ਆਪਣੀ ਆਉਣ ਵਾਲੀ ਫਿਲਮ ਲੂਪ ਲਪੇਟਾ (Loop lapeta) ਦੀ ਪ੍ਰਮੋਸ਼ਨ ਲਈ ਕਪਿਲ ਦੇ ਸ਼ੋਅ 'ਤੇ ਦਿਖਾਈ ਦੇਣਗੇ। ਜਿਹਨਾਂ ਦੇ ਨਾਲ ਕਪਿਲ ਅਤੇ ਉਨ੍ਹਾਂ ਦੀ ਟੀਮ ਖੂਬ ਮਸਤੀ ਕਰਨ ਵਾਲੀ ਹੈ। ਸ਼ੋਅ ਦੇ ਇੱਕ ਸੈਗਮੈਂਟ ਵਿੱਚ ਕੀਕੂ ਸ਼ਾਰਦਾ ਮਸਤੀ ਕਰਦੇ ਨਜ਼ਰ ਆਉਣਗੇ। ਇਸ ਦੌਰਾਨ ਉਹ ਤਾਪਸੀ ਨਾਲ ਉਹਨਾਂ ਦੀਆਂ ਫਿਲਮਾਂ ਨੂੰ ਲੈ ਕੇ ਸਵਾਲਾਂ ਨਾਲ Entertain ਕਰਨਗੇ।
'ਦਿ ਕਪਿਲ ਸ਼ਰਮਾ ਸ਼ੋਅ' ਤਾਪਸੀ ਪੰਨੂ ਵਾਲੇ ਸ਼ੋਅ ਦਾ ਪ੍ਰੋਮੋ ਰਿਲੀਜ਼ ਹੋ ਗਿਆ ਹੈ। ਜਿਸ 'ਚ ਕਪਿਲ ਤਾਪਸੀ ਅਤੇ ਤਾਹਿਰ ਨੂੰ ਮਜ਼ਾਕੀਆ ਸਵਾਲ ਪੁੱਛਦੇ ਨਜ਼ਰ ਆ ਰਹੇ ਹਨ। ਕਪਿਲ ਦਾ ਕਹਿਣਾ ਹੈ ਕਿ ਤਾਪਸੀ ਨੇ ਇਸ ਫਿਲਮ 'ਚ 50 ਮਿੰਟ 'ਚ 50 ਲੱਖ ਰੁਪਏ ਦਾ ਜੁਗਾੜ ਕਰਨਾ ਹੈ ਪਰ ਜੇਕਰ ਅਜਿਹਾ ਕਦੇ ਹੋ ਜਾਵੇ ਤਾਂ ਉਹਨਾਂ ਦਾ ਦੋਸਤ ਕੌਣ ਹੋਵੇਗਾ ਜਿਸ ਨੂੰ ਉਹ ਅੱਧੀ ਰਾਤ ਨੂੰ ਕਾਲ ਕਰੇਗੀ।
ਇਸ ਸ਼ਖਸ ਨੂੰ ਤਾਪਸੀ ਪੰਨੂ ਕਰੇਗੀ ਕਾਲ
ਕਪਿਲ ਦੇ ਸਵਾਲ ਦੇ ਜਵਾਬ 'ਚ ਤਾਪਸੀ ਕਹਿੰਦੀ ਹੈ ਕਿ ਅਜਿਹੀ Situation 'ਚ ਵੀ ਮੈਂ ਆਪਣੇ ਪਿਤਾ ਨੂੰ ਪਹਿਲਾਂ ਫੋਨ ਕਰਾਂਗੀ। ਕਿਉਂਕਿ ਮੇਰੇ ਕੋਲ 50 ਲੱਖ ਹਨ ਜਾਂ ਨਹੀਂ, ਉਸ ਨੂੰ ਪੁੱਛਣ ਲਈ ਵੀ ਫ਼ੋਨ ਕਰਨਾ ਪਵੇਗਾ। ਤਾਪਸੀ ਦੇ ਇਸ ਜਵਾਬ 'ਤੇ ਚੁਟਕੀ ਲੈਂਦੇ ਹੋਏ ਕਪਿਲ ਕਹਿੰਦੇ ਹਨ ਕਿ ਪੈਸਾ ਕਮਾਈ ਜਾ ਰਹੀ ਹੈਂ, ਗਿਣਨ ਦਾ ਸਮਾਂ ਨਹੀਂ ਹੈ।
View this post on Instagram
ਤਾਹਿਰ ਤੋਂ ਸਪਨਾ ਨੇ ਲਈ ਚੁਟਕੀ
ਇੱਕ ਸੈਗਮੈਂਟ 'ਚ , ਸਪਨਾ ਬਣ ਕੇ ਆਏ ਕ੍ਰਿਸ਼ਨਾ ਅਭਿਸ਼ੇਕ ਤਾਹਿਰ ਨੂੰ ਕਹਿੰਦਾ ਹੈ ਕਿ ਤੁਹਾਡੇ ਪਰਿਵਾਰ ਵਿਚ ਹਰ ਕੋਈ ਏਅਰਫੋਰਸ ਵਿਚ ਹੈ। ਤੁਹਾਡੇ ਦਾਦਾ ਜੀ ਏਅਰਫੋਰਸ ਵਿੱਚ ਸਨ, ਤੁਹਾਡੇ ਪਿਤਾ ਏਅਰਫੋਰਸ ਵਿੱਚ ਸਨ ਤਾਂ ਹਰ ਕੋਈ ਏਅਰ ਫੋਰਸ ਵਿੱਚ ਸੀ ਅਤੇ ਸਿਰਫ ਤੁਸੀਂ ਫੋਰਸ ਵਿੱਚ ਸੀ, ਤੁਹਾਡੀ ਏਅਰ ਕਿੱਥੇ ਗਈ? ਇਹ ਸੁਣ ਕੇ ਸਾਰੇ ਹੱਸਣ ਲੱਗ ਜਾਏ। ਇਸ ਦੇ ਜਵਾਬ 'ਚ ਤਾਹਿਰ ਕਹਿੰਦੇ ਹਨ ਕਿ ਉਨ੍ਹਾਂ 'ਚ ਅਤੇ ਮੇਰੇ 'ਚ ਫਰਕ ਸਿਰਫ ਇੰਨਾ ਹੈ ਕਿ ਉਹ ਬੱਦਲਾਂ 'ਚ ਉੱਡਦੇ ਸੀ ਅਤੇ ਮੈਂ ਤਾਰਿਆਂ ਨਾਲ।ਦੱਸ ਦਈਏ ਕਿ ਤਾਪਸੀ ਪੰਨੂ ਅਤੇ ਤਾਹਿਰ ਰਾਜ ਭਸੀਨ ਦੀ ਫਿਲਮ ਲੂਪ ਲਪੇਟਾ 4 ਫਰਵਰੀ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਣ ਜਾ ਰਹੀ ਹੈ।
ਇਹ ਵੀ ਪੜ੍ਹੋ: ਗਿੱਪੀ ਗਰੇਵਾਲ ਨੂੰ ਵਾਹਗਾ ਬਾਰਡਰ ਰਾਹੀਂ ਪਾਕਿਸਤਾਨ 'ਚ ਦਾਖ਼ਲ ਹੋਣ ਤੋਂ ਰੋਕਿਆ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904