(Source: ECI/ABP News/ABP Majha)
Terrorist Attack: ਅੱਤਵਾਦੀ ਹਮਲੇ ਤੋਂ ਬਾਲ-ਬਾਲ ਬਚਿਆ ਇਹ ਅਦਾਕਾਰ, ਖੌਫਨਾਕ ਮੰਜ਼ਰ ਦਾ ਕੀਤਾ ਖੁਲਾਸਾ
Terrorist Attack: ਮਸ਼ਹੂਰ ਅਭਿਨੇਤਾ ਵੱਲੋਂ ਹਾਲ ਹੀ ਵਿੱਚ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਗਿਆ ਹੈ। ਜਿਸ ਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ। ਦਰਅਸਲ, ਜਿਨ੍ਹੇ ਦਿਲ ਮਿਲ ਗਏ ਸ਼ੋਅ ਰਾਹੀਂ ਘਰ-ਘਰ ਮਸ਼ਹੂਰ
Terrorist Attack: ਮਸ਼ਹੂਰ ਅਭਿਨੇਤਾ ਵੱਲੋਂ ਹਾਲ ਹੀ ਵਿੱਚ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਗਿਆ ਹੈ। ਜਿਸ ਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ। ਦਰਅਸਲ, ਜਿਨ੍ਹੇ ਦਿਲ ਮਿਲ ਗਏ ਸ਼ੋਅ ਰਾਹੀਂ ਘਰ-ਘਰ ਮਸ਼ਹੂਰ ਹੋਏ ਅਭਿਨੇਤਾ ਪੰਕਿਤ ਠੱਕਰ ਦੇ ਨਾਂਅ ਤੋਂ ਹਰ ਕੋਈ ਜਾਣੂ ਹੋਏਗਾ। ਉਨ੍ਹਾਂ ਹਾਲ ਵਿੱਚ ਇੱਕ ਅਜਿਹੇ ਅੱਤਵਾਦੀ ਹਮਲੇ ਬਾਰੇ ਖੁਲਾਸਾ ਕੀਤਾ, ਜਿਸ ਨੂੰ ਸੁਣ ਹਰ ਕਿਸੇ ਦੀ ਰੂਹ ਕੰਬ ਗਈ। ਦੱਸ ਦੇਈਏ ਕਿ ਪੰਕਿਤ ਵੱਲੋਂ ਹਾਲ ਹੀ ਵਿੱਚ ਜੰਮੂ ਅਤੇ ਕਸ਼ਮੀਰ ਦੇ ਰਿਆਸੀ ਵਿੱਚ ਹੋਏ ਅੱਤਵਾਦੀ ਹਮਲੇ ਨੂੰ ਨੇੜਿਓਂ ਦੇਖਿਆ ਗਿਆ।
ਅਭਿਨੇਤਾ ਨੇ ਉਸ ਦਿਨ ਮੰਦਰ ਜਾਣਾ ਸੀ, ਇਸ ਦੌਰਾਨ ਉਨ੍ਹਾਂ ਹਮਲੇ ਬਾਰੇ ਸੁਣਿਆ ਅਤੇ ਤੁਰੰਤ ਆਪਣੇ ਹੋਟਲ ਦੇ ਕਮਰੇ ਵਿੱਚ ਵਾਪਸ ਆ ਗਿਆ। ਉਸ ਨੂੰ ਆਪਣੀ ਯਾਤਰਾ ਪੂਰੀ ਕੀਤੇ ਬਿਨਾਂ ਹੀ ਵਾਪਸ ਪਰਤਣਾ ਪਿਆ।
ਇਸ ਬਾਰੇ 'ਟਾਈਮਜ਼ ਆਫ ਇੰਡੀਆ' ਨਾਲ ਗੱਲਬਾਤ ਕਰਦਿਆਂ ਪੰਕਿਤ ਠੱਕਰ ਨੇ ਇਸ ਘਟਨਾ ਨੂੰ ਭਿਆਨਕ ਦੱਸਦਿਆਂ ਕਿਹਾ ਕਿ ਇਸ ਘਟਨਾ ਤੋਂ ਬਾਹਰ ਆਉਣ 'ਚ ਉਨ੍ਹਾਂ ਨੂੰ ਕਈ ਦਿਨ ਲੱਗ ਗਏ। ਅਭਿਨੇਤਾ ਨੇ ਕਿਹਾ, 'ਮੈਨੂੰ ਇਸ ਘਟਨਾ ਤੋਂ ਬਾਹਰ ਆਉਣ ਅਤੇ ਇਸ ਬਾਰੇ ਗੱਲ ਕਰਨ 'ਚ ਕਈ ਦਿਨ ਲੱਗ ਗਏ। ਮੈਂ ਲੋਕਾਂ ਨੂੰ ਦਰਦ ਨਾਲ ਭੱਜਦੇ ਦੇਖਿਆ ਹੈ। ਇਹ ਇੱਕ ਡਰਾਉਣਾ ਦ੍ਰਿਸ਼ ਸੀ। ਮੈਂ ਜੰਮੂ ਰਿਆਸੀ ਵਿੱਚ ਹਾਲ ਹੀ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਹੁਤ ਦੁਖੀ ਅਤੇ ਗੁੱਸੇ ਵਿੱਚ ਹਾਂ। ਜੰਮੂ-ਕਸ਼ਮੀਰ 'ਚ ਪਿਛਲੇ ਕੁਝ ਦਿਨਾਂ ਤੋਂ ਜੋ ਹਿੰਸਾ ਹੋ ਰਹੀ ਹੈ, ਉਹ ਪੂਰੀ ਤਰ੍ਹਾਂ ਸ਼ਰਮਨਾਕ ਹੈ। ਬੇਕਸੂਰ ਜਾਨਾਂ ਦੇ ਨੁਕਸਾਨ ਅਤੇ ਇਲਾਕੇ ਵਿੱਚ ਵਧਦੇ ਤਣਾਅ ਨੂੰ ਦੇਖ ਕੇ ਦੁੱਖ ਹੁੰਦਾ ਹੈ।
ਇਸ ਕਾਰਵਾਈ ਦੀ ਨਿੰਦਾ ਕਰਦਿਆਂ ਪੰਕਿਤ ਨੇ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਅਤੇ ਲੋਕਾਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਦੀ ਮੰਗ ਕੀਤੀ। ਅਭਿਨੇਤਾ ਨੇ ਕਿਹਾ, 'ਮੈਂ ਅੱਤਵਾਦ ਦੀ ਇਸ ਕਾਰਵਾਈ ਦੀ ਪੂਰੇ ਦਿਲ ਨਾਲ ਨਿੰਦਾ ਕਰਦਾ ਹਾਂ ਅਤੇ ਅਧਿਕਾਰੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਅਪਰਾਧੀਆਂ ਨੂੰ ਨਿਆਂ ਦੇ ਕਟਹਿਰੇ 'ਚ ਲਿਆਉਣ ਲਈ ਤੁਰੰਤ ਅਤੇ ਨਿਰਣਾਇਕ ਕਾਰਵਾਈ ਕਰਨ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ 9 ਜੂਨ ਨੂੰ ਕਟੜਾ ਦੇ ਸ਼ਿਵਖੋੜੀ ਮੰਦਰ ਤੋਂ ਮਾਤਾ ਵੈਸ਼ਨੋਦੇਵੀ ਮੰਦਰ ਜਾ ਰਹੀ ਬੱਸ 'ਤੇ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ ਸੀ। ਇਸ ਹਮਲੇ 'ਚ 9 ਸ਼ਰਧਾਲੂ ਮਾਰੇ ਗਏ ਅਤੇ 41 ਜ਼ਖਮੀ ਹੋ ਗਏ।