ਮੁੰਬਈ: ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ਼ ਮੀਰਾਬਾਈ ਚਾਨੂ ਤੋਂ ਕਾਫੀ ਪ੍ਰਭਾਵਿਤ ਹੋ ਗਏ। ਟਾਈਗਰ ਸ਼ਰਾਫ਼ ਨੇ 140 ਕਿੱਲੋ ਵਜ਼ਨ ਚੁੱਕ ਕੇ ਮੀਰਾਬਾਈ ਚਾਨੂ ਨੂੰ ਆਪਣੀ ਪ੍ਰੇਰਨਾ ਦੱਸਿਆ। ਟਾਈਗਰ ਸ਼ਰਾਫ਼ ਨੇ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਉਨ੍ਹਾਂ ਨੇ ਜਿਮ 'ਚ 140 ਕਿੱਲੋ ਵਜ਼ਨ ਚੁੱਕ ਕੇ ਵਰਕਆਊਟ ਕੀਤਾ। ਇਸ ਦੇ ਨਾਲ ਹੀ ਟਾਈਗਰ ਸ਼ਰਾਫ਼ ਨੇ ਮੀਰਾਬਾਈ ਚਾਨੂ ਦੀ ਕਾਫੀ ਤਾਰੀਫ ਵੀ ਕੀਤੀ।
Olympics 2020 'ਚ ਭਾਰਤ ਵੱਲੋਂ ਸਿਲਵਰ ਮੈਡਲ ਜਿੱਤਣ ਤੋਂ ਬਾਅਦ ਮੀਰਾਬਾਈ ਚਾਨੂ ਦਾ ਨਾਮ ਕਾਫੀ ਚਰਚਾ 'ਚ ਹੈ। ਮੀਰਾਬਾਈ ਚਾਨੂ ਨੇ ਵੇਟਲਿਫਟਿੰਗ ਕੰਪੀਟੀਸ਼ਨ 'ਚ 49 ਕਿਲੋਗ੍ਰਾਮ ਸ਼੍ਰੇਣੀ 'ਚ ਸਿਲਵਰ ਮੈਡਲ ਆਪਣੇ ਨਾਮ ਕੀਤਾ ਹੈ। ਅਜੇ ਤਕ Olympics 2020 'ਚ ਭਾਰਤ ਨੇ ਸਿਰਫ ਇੱਕ ਮੈਡਲ ਆਪਣੇ ਨਾਮ ਕੀਤਾ ਹੈ। ਉਮੀਦ ਹੈ ਕਿ ਬਾਕੀ ਖਿਡਾਰੀ ਵੀ ਮੈਡਲ ਆਪਣੇ ਨਾਮ ਕਰਨ।
ਟਾਈਗਰ ਸ਼ਰਾਫ ਦੀ ਇਸ ਵੀਡੀਓ 'ਤੇ ਬਾਲੀਵੁੱਡ ਦੇ ਮਸ਼ਹੂਰ ਲੋਕ ਵੀ ਕੁਮੈਂਟ ਕਰ ਰਹੇ ਹਨ। ਅਦਾਕਾਰ ਰਿਤੇਸ਼ ਦੇਸ਼ਮੁਖ ਨੇ ਟਾਈਗਰ ਦੀ ਪੋਸਟ 'ਤੇ ਲਿਖਿਆ,' ਅਵਿਸ਼ਵਾਸ਼ਯੋਗ! ਤੁਹਾਨੂੰ ਹੋਰ ਤਾਕਤ ਮਿਲੇ ਭਾਈ।" ਉਧਰ ਉਸ ਦੇ ਪਿਤਾ ਜੈਕੀ ਸ਼੍ਰੌਫ ਲਿਖਦੇ ਹਨ, "ਬੱਲੈਸ ਯੂ ਭਿਡੂ... ਚੰਗਾਈ ਫੈਲਾਉਂਦੇ ਰਹੋ।"
ਟਾਈਗਰ ਸ਼ਰਾਫ ਬਾਲੀਵੁੱਡ ਵਿੱਚ ਐਕਸ਼ਨ ਹੀਰੋ ਵਜੋਂ ਆਪਣਾ ਨਾਂ ਬਣਾਉਣ ਵਿੱਚ ਸਫਲ ਰਿਹਾ ਹੈ। ਹੀਰੋਪੰਤੀ, ਬਾਗੀ, ਫਲਾਇੰਗ ਜੱਟ ਹੋਵੇ ਜਾਂ ਰਿਤਿਕ ਰੋਸ਼ਨ ਨਾਲ ਵਾਰ 'ਚ ਟਾਈਗਰ ਦੀ ਹਰ ਫਿਲਮ ਵਿਚ ਜ਼ਬਰਦਸਤ ਐਕਸ਼ਨ ਦੇਖਣ ਨੂੰ ਮਿਲਿਆ ਹੈ। ਇਨ੍ਹੀਂ ਦਿਨੀਂ ਟਾਈਗਰ 'ਹੀਰੋਪੰਤੀ 2' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ, ਜਿਸਦਾ ਇੱਕ ਵੀਡੀਓ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋਇਆ ਸੀ। ਟਾਈਗਰ ਸ਼ਰਾਫ ਦੀਆਂ ਆਉਣ ਵਾਲੀਆਂ ਫ਼ਿਲਮਾਂ 'ਚ ਗਨਪਥ, ਹੀਰੋਪੰਤੀ-2 ਦਾ ਨਾ ਸ਼ਾਮਲ ਹੈ ਜਿਨ੍ਹਾਂ 'ਚ ਟਾਈਗਰ ਗਨਪਥ ਲੈਕਨਮ ਸ਼ੁਰੂ ਕਰ ਚੁੱਕੇ ਹਨ। ਇਹ ਫਿਲਮ ਸਾਲ 2022 'ਚ ਰਿਲੀਜ਼ ਹੋਏਗੀ।
ਇਹ ਵੀ ਪੜ੍ਹੋ: Gold Price Today: ਸੋਨਾ ਖ਼ਰੀਦਣ ਵਾਲਿਆਂ ਦੀ ਲੱਗੀ ਲਾਟਰੀ, 8,500 ਰੁਪਏ ਤੋਲਾ ਤੱਕ ਮਿਲ ਰਿਹਾ ਸਸਤਾ, ਜਾਣੋ ਤਾਜ਼ਾ ਰੇਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904