ਨਵੀਂ ਦਿੱਲੀ- ਸੁਪਰਸਟਾਰ ਸਲਮਾਨ ਖ਼ਾਨ ਦੀ ਫ਼ਿਲਮ 'ਟਾਈਗਰ ਜ਼ਿੰਦਾ ਹੈ' ਬਾਕਸ ਆਫ਼ਿਸ 'ਤੇ ਕਾਮਯਾਬੀ ਦੇ ਝੰਡੇ ਗੱਡ ਰਹੀ ਹੈ। ਸ਼ੁਰੂਆਤੀ 12 ਦਿਨਾਂ 'ਚ ਫ਼ਿਲਮ ਨੇ 280 ਕਰੋੜ ਰੁਪਏ ਕਮਾ ਲਏ ਹਨ ਤੇ ਜਲਦ ਹੀ ਇਹ ਫ਼ਿਲਮ 300 ਕਰੋੜ ਦੇ ਕਲੱਬ 'ਚ ਸ਼ਾਮਿਲ ਹੋਣ ਜਾ ਰਹੀ ਹੈ।


ਕਮਾਈ ਦੇ ਮਾਮਲੇ 'ਚ 'ਟਾਈਗਰ ਜ਼ਿੰਦਾ ਹੈ' ਨੇ 'ਬਾਹੂਲਲੀ-ਦ ਕਨਕਲੂਜ਼ਨ' ਤੇ 'ਦੰਗਲ' ਨੂੰ ਪਛਾੜ ਦਿੱਤਾ ਹੈ। ਇਹ 'ਬਾਹੂਬਲੀ' ਤੇ 'ਦੰਗਲ' ਦੀ ਓਵਰਆਲ ਕਮਾਈ ਨਹੀਂ, ਸਗੋਂ ਰਿਲੀਜ਼ ਦੇ ਦੂਜੇ ਸੋਮਵਾਰ ਦੇ ਕਲੇਕਸ਼ਨ ਦੀ ਗੱਲ ਹੈ।

ਰਿਲੀਜ਼ ਹੋਣ ਦੇ ਦੂਜੇ ਸੋਮਵਾਰ 'ਟਾਈਗਰ ਜ਼ਿੰਦਾ ਹੈ' ਨੇ ਕਰੀਬ 18 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਜਿਸ ਨਾਲ ਉਕਤ ਦੋਵੇਂ ਫ਼ਿਲਮਾਂ ਦਾ ਰਿਕਾਰਡ ਟੁੱਟ ਗਿਆ।