ਨਵੀਂ ਦਿੱਲੀ: ਬਾਲੀਵੁੱਡ ਦੇ ਸੁਪਰ ਸਟਾਰ ਸਲਮਾਨ ਖਾਨ ਤੇ ਕੈਟਰੀਨਾ ਕੈਫ ਦੀ ਫਿਲਮ 'ਟਾਈਗਰ ਜ਼ਿੰਦਾ ਹੈ' ਬਾਕਸ ਆਫਿਸ 'ਤੇ ਵੱਡੀਆਂ ਕਮਾਈਆਂ ਕਰ ਰਹੀ ਹੈ। ਫਿਲਮ ਨੇ ਘਰੇਲੂ ਬਾਕਸ ਆਫਿਸ 'ਤੇ ਛੇ ਦਿਨਾਂ ਵਿੱਚ 190 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਸਾਲ ਇਸ ਫਿਲਮ ਨੂੰ ਇਸ ਤਰੀਕੇ ਨਾਲ ਰਿਲੀਜ਼ ਕੀਤਾ ਗਿਆ ਕਿ ਇਹ ਛੇ ਦਿਨਾਂ ਵਿੱਚ ਇੰਨੀ ਕਮਾਈ ਕਰਨ ਵਾਲੀ ਪਹਿਲੀ ਫਿਲਮ ਬਣ ਗਈ ਹੈ।

ਇਸ ਤੋਂ ਪਹਿਲਾਂ, ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ 'ਗੋਲਮਾਲ ਅਗੇਨ' ਸੀ, ਜਿਸ ਨੇ 7 ਦਿਨ ਵਿੱਚ 136 ਕਰੋੜ ਰੁਪਏ ਕਮਾਏ ਸਨ ਪਰ 'ਟਾਈਗਰ ਜਿੰਦਾ ਹੈ', 6 ਦਿਨ ਵਿੱਚ 'ਗੋਲਮਾਲ ਅਗੇਨ' ਤੋਂ ਬਹੁਤ ਅੱਗੇ ਨਿਕਲ ਗਈ। ਅੱਜ ਦੀ ਕਮਾਈ ਨਾਲ 200 ਕਰੋੜ ਵਾਲੇ ਫਿਲਮ ਕਲੱਬ ਵਿੱਚ ਸ਼ਾਮਲ ਹੋ ਗਈ ਹੈ।

ਇਸ ਫਿਲਮ ਦੇ ਅੰਕੜੇ ਫ਼ਿਲਮੀ ਦੁਨੀਆਂ ਦੇ ਵਿਸ਼ਲੇਸ਼ਕ ਤਰੁਣ ਆਦਰਸ਼ ਨੇ ਟਵਿੱਟਰ ਰਾਹੀਂ ਜਾਰੀ ਕੀਤੇ ਹਨ। ਫਿਲਮ ਘਰੇਲੂ ਬਾਕਸ ਆਫਿਸ 'ਤੇ ਪਹਿਲੇ ਦਿਨ 34.10 ਕਰੋੜ, ਦੂਜੇ ਦਿਨ 35,30 ਕਰੋੜ, 45,53 ਕਰੋੜ ਤੀਜੇ ਦਿਨ, 36.54 ਕਰੋੜ ਚੌਥੇ ਦਿਨ, ਪੰਜਵੇਂ ਦਿਨ 21.60 ਕਰੋੜ ਰੁਪਏ ਤੇ ਛੇਵੇਂ ਦਿਨ 17.55 ਕਰੋੜ ਦੀ ਕਮਾਈ ਕੀਤੀ। ਕੁੱਲ ਮਿਲਾ ਕੇ ਫਿਲਮ ਨੇ 190.62 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

ਇਹ ਦੱਸਣਯੋਗ ਹੈ ਕਿ ਸਲਮਾਨ ਖ਼ਾਨ ਦੇ ਜਨਮ ਦਿਨ ਮੌਕੇ ਫਿਲਮ ਦੀ ਸਕਸੈੱਸ ਪਾਰਟੀ ਨੂੰ ਵੀ ਮਨਾਇਆ ਗਿਆ। ਸਲਮਾਨ ਨੇ ਕੈਟਰੀਨਾ ਕੈਫ ਨੂੰ ਬਾਕਸ ਆਫਿਸ 'ਤੇ ਸ਼ਾਨਦਾਰ ਸਫਲਤਾ ਲਈ ਧੰਨਵਾਦ ਕੀਤਾ। ਉਸ ਨੇ ਕਿਹਾ, "ਮੈਂ ਸੋਚਦਾ ਹਾਂ' ਟਾਈਗਰ ਜ਼ਿੰਦਾ ਹੈ' ਦੀ ਸਫਲਤਾ ਦੇ ਪਿੱਛੇ ਕੈਟਰੀਨਾ ਕੈਫ ਹੈ।"