ਮੁੰਬਈ: ਕਰੀਨਾ ਕਪੂਰ ਖਾਨ ਤੇ ਸੋਨਮ ਕਪੂਰ ਆਹੂਜਾ ਦੀ ਆਉਣ ਵਾਲੀ ਫ਼ਿਲਮ ਲਈ ਉਨ੍ਹਾਂ ਦੇ ਫੈਨਸ ‘ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਦਾ ਕਾਰਨ ਹੈ ਫ਼ਿਲਮ ਦੀ ਵੱਖਰੀ ਕਹਾਣੀ। ਇਸ ਫ਼ਿਲਮ ਦੀ ਕਹਾਣੀ ਹਾਲ ਹੀ ਰਿਲੀਜ਼ ਹੋਈ ਫ਼ਿਲਮਾਂ ਤੋਂ ਕਾਫੀ ਵੱਖ ਲੱਗ ਰਹੀ ਹੈ।


 

ਫ਼ਿਲਮ ਦੇ ਡਾਇਲੌਗ ਵੀ ਅਜਿਹੇ ਹਨ ਜੋ ਅੱਜ ਦੇ ਨੌਜਵਾਨ ਆਪਣੇ ਆਮ ਬੋਲਚਾਲ ‘ਚ ਵਰਤਦੇ ਹਨ। ਫ਼ਿਲਮ ਦੇ ਕੁਝ ਡਾਇਲੌਗ ਪ੍ਰੋਡਿਊਸਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਵੀ ਬਣ ਗਏ ਹਨ। ਸੈਂਸਰ ਬੋਰਡ ਨੇ ਫ਼ਿਲਮ ਨੂੰ ‘ਏ’ ਸਰਟੀਫਿਕੇਟ ਦਿੱਤਾ ਹੈ। ਯਾਨੀ ਫ਼ਿਲਮ 18 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਲਈ ਹੈ।



ਮੰਗਲਵਾਰ ਨੂੰ ਜਿਤੇਂਦਰ ਤੇ ਅਨਿਲ ਸੈਂਸਰ ਬੋਰਡ ਤੋਂ ਸਰਟੀਫਿਕੇਟ ਲੈਣ ਗਏ ਸੀ ਜਿੱਥੇ ਫ਼ਿਲਮ ਦੇਖਣ ਤੋਂ ਬਾਅਦ ਕੁਝ ਮੈਂਬਰਾਂ ਨੇ ਇਸੇ ਭਾਸ਼ਾ ‘ਤੇ ਇਤਰਾਜ਼ ਜਤਾਇਆ ਸੀ। ਇਸ ‘ਤੇ ਜਿਤੇਂਦਰ ਤੇ ਅਨਿਮ ਦੀ ਬੋਰਡ ਮੈਂਬਰਾਂ ਨਾਲ ਕਾਫੀ ਲੰਬੀ ਬਹਿਸ ਹੋਈ ਤੇ ਫੈਸਲਾ ਹੋਇਆ ਕੀ ਭਾਸ਼ਾ ਨੂੰ ਇਸ ਫ਼ਿਲਮ ਤੋਂ ਨਾ ਬਦਲਿਆ ਜਾਵੇ।

ਇਸ ਫੈਸਲੇ ਤੋਂ ਬਾਅਦ ਬੋਰਡ ਨੇ ਫ਼ਿਲਮ ਨੂੰ ‘ਏ’ ਸਰਟੀਫਿਕੇਟ ਦੇਣ ਦਾ ਫੈਸਲਾ ਲਿਆ। ਹੁਣ ਇਸ ਸਟਰੀਫਿਕੇਟ ਤੋਂ ਬਾਅਦ ਸਿਰਫ 18 ਸਾਲ ਤੋਂ ਉਪਰ ਦੇ ਲੋਕ ਹੀ ਇਸ ਫ਼ਿਲਮ ਨੂੰ ਸਿਨੇਮਾਘਰਾਂ ‘ਚ ਦੇਖ ਸਕਦੇ ਹਨ।

[embed]

‘ਵੀਰੇ ਦੀ ਵੈਡਿੰਗ’ ਨੂੰ ਸ਼ਸ਼ਾਂਕ ਬੋਸ ਨੇ ਡਾਇਰੈਕਟ ਕੀਤਾ ਹੈ। ਜਦੋਂਕਿ ਰਿਆ ਕਪੂਰ, ਨਿਖਿਲ ਅਡਵਾਨੀ, ਏਕਤਾ ਕਪੂਰ ਤੇ ਸ਼ੋਭਾ ਕਪੂਰ ਨੇ ਇਸ ਨੂੰ ਮਿਲਕੇ ਪ੍ਰੋਡਿਊਸ ਕੀਤਾ ਹੈ। ਫ਼ਿਲਮ ‘ਚ ਕਰੀਨਾ, ਸੋਨਮ ਦੇ ਨਾਲ ਸਵਰਾ ਭਾਸਕਰ ਤੇ ਸ਼ਿਖਾ ਤਲਸਾਨੀਆ ਵੀ ਨਜ਼ਰ ਆਉਣਗੀਆਂ