ਮੁੰਬਈ: ਅਦਾਕਾਰਾ ਵਿੱਦਿਆ ਬਾਲਨ ਦੀ ਫ਼ਿਲਮ 'ਤੁਮ੍ਹਾਰੀ ਸੁਲੂ' ਰਿਲੀਜ਼ ਹੋਣ ਦੇ ਨਾਲ ਹੀ ਵਧੀਆ ਚੱਲ ਗਈ ਹੈ। ਖਾਸ ਗੱਲ ਇਹ ਹੈ ਕਿ ਇਹ ਫ਼ਿਲਮ ਬਹੁਤ ਹੀ ਸਾਧਾਰਨ ਹੈ ਅਤੇ ਲੋਕ ਪਸੰਦ ਵੀ ਬਹੁਤ ਕਰ ਰਹੇ ਹਨ। ਇਸ 'ਚ ਆਮ ਇਨਸਾਨਾਂ ਦੀ ਰੋਜ਼ਾਨਾ ਦੇ ਕਿੱਸੇ ਨੂੰ ਵਿਖਾਇਆ ਗਿਆ ਹੈ। ਇਸ ਫ਼ਿਲਮ 'ਚ ਇਕ ਵਾਰ ਫਿਰ ਵਿਦਿਆ ਨੇ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਦਿੱਤਾ ਹੈ।

ਫ਼ਿਲਮ ਵਿੱਚ ਸੁਲੂ ਇੱਕ ਸੁਆਣੀ ਭਾਵ ਹਾਊਸ ਵਾਈਫ਼ ਹੈ ਜੋ ਆਪਣੇ ਪਤੀ ਅਤੇ ਬੱਚਿਆਂ ਦੇ ਨਾਲ ਮੌਜ ਮਸਤੀ 'ਚ ਰਹਿੰਦੀ ਹੈ ਪਰ ਜੀਵਨ 'ਚ ਕੁਝ ਕਰਨਾ ਚਾਹੁੰਦੀ ਹੈ। ਫ਼ਿਲਮ 'ਚ ਵਿੱਦਿਆ ਘਰ ਬੈਠੇ ਇੱਕ ਮੁਕਾਬਲਾ ਜਿੱਤ ਲੈਂਦੀ ਹੈ। ਉਸ ਨੂੰ ਘਰ ਬੈਠੇ ਲੇਟ ਨਾਇਟ ਰੇਡੀਓ ਜੌਕੀ ਦਾ ਕੰਮ ਮਿਲ ਜਾਂਦਾ ਹੈ। ਉਸ ਦਾ ਕੰਮ ਵਧੀਆ ਚੱਲ ਪੈਂਦਾ ਹੈ। ਜ਼ਿੰਦਗੀ ਦੀ ਜੱਦੋ-ਜਹਿਦ ਦੀ ਹੀ ਇਹ ਕਹਾਣੀ ਹੈ।

ਇਸ ਫਿਲਮ ਰਾਹੀਂ ਵਿੱਦਿਆ ਨੇ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਆਪਣੀ ਅਦਾਕਾਰੀ ਨਾਲ ਇਕੱਲੇ ਫ਼ਿਲਮ ਚਲਾਉਣ ਦਾ ਦਮ ਰੱਖਦੀ ਹੈ। ਇਸ ਤੋਂ ਪਹਿਲਾਂ ਵੀ ਵਿੱਦਿਆ 'ਲਗੇ ਰਹੋ ਮੁੰਨਾ ਭਾਈ' 'ਚ ਆਰ.ਜੇ. ਬਣ ਚੁੱਕੀ ਹੈ। ਇਸ ਵਾਰ ਉਹ ਰਾਤ ਸਮੇਂ ਪ੍ਰੋਗਰਾਮ ਕਰਨ ਲਈ ਆਰ.ਜੇ. ਬਣੀ ਹੈ। ਨੇਹਾ ਧੂਪੀਆ ਨੇ ਵਿੱਦਿਆ ਦੇ ਬੌਸ ਦਾ ਕਿਰਦਾਰ ਨਿਭਾਇਆ ਹੈ।

ਖ਼ੂਬ ਮਸਤੀ ਨਾਲ ਭਰੀ ਇਹ ਫ਼ਿਲਮ ਕਾਫੀ ਸਕਾਰਾਤਮਕ ਸੁਨੇਹਾ ਦਿੰਦੀ ਹੈ। ਇਸ ਨੂੰ ਪਰਿਵਾਰ ਵਿੱਚ ਬੈਠ ਕੇ ਵੇਖਣ ਵਿੱਚ ਕੋਈ ਦਿੱਕਤ ਨਹੀਂ ਮਹਿਸੂਸ ਹੋਵੇਗੀ।

ਫ਼ਿਲਮ ਦਾ ਟ੍ਰੇਲਰ-

[embed]