ਨਵੀਂ ਦਿੱਲੀ: ਵਿੱਦਿਆ ਬਾਲਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ "ਤੁਮ੍ਹਾਰੀ ਸੁਲੂ" ਦੇ ਜ਼ਬਰਦਸਤ ਪ੍ਰਮੋਸ਼ਨ ਵਿੱਚ ਰੁੱਝੀ ਹੈ। ਅਜਿਹੇ ਵਿੱਚ ਉਹ ਕਈ ਮੁੱਦਿਆਂ 'ਤੇ ਆਪਣੀ ਬੇਬਾਕ ਰਾਏ ਰੱਖਦੀ ਨਜ਼ਰ ਆ ਰਹੀ ਹੈ। ਹਾਲ ਹੀ ਵਿੱਚ ਕਰਾਰ ਜਵਾਬ ਉਨ੍ਹਾਂ ਨੇ ਇੱਕ ਰਿਪੋਰਟਰ ਨੂੰ ਵੀ ਦੇ ਦਿੱਤਾ।

ਦਰਅਸਲ ਹੋਇਆ ਇਹ ਕਿ ਫਿਲਮ ਦਾ ਪ੍ਰਮੋਸ਼ਨ ਕਾਰਨ ਲਈ ਇੱਕ ਈਵੈਂਟ ਵਿੱਚ ਪਹੁੰਚੀ ਵਿੱਦਿਆ ਨਾਲ ਗੱਲਬਾਤ ਦੌਰਾਨ ਪੱਤਰਕਾਰ ਨੇ ਸਵਾਲ ਕੀਤਾ, "ਤੁਸੀਂ ਜਿੰਨੀਆਂ ਵੀ ਫ਼ਿਲਮਾਂ ਕਰ ਰਹੇ ਹੋ ਉਹ ਸਭ ਮਹਿਲਾ ਪ੍ਰਧਾਨ ਹਨ, ਤਾਂ ਕੀ ਤੁਸੀਂ ਅੱਗੇ ਵੀ ਮਹਿਲਾ ਪ੍ਰਧਾਨ ਫ਼ਿਲਮਾਂ ਵਿੱਚ ਹੀ ਨਜ਼ਰ ਆਓਗੇ ਜਾਂ ਵਾਜਨ ਘੱਟ ਕਰਨ ਬਾਰੇ ਵੀ ਕੁਝ ਸੋਚਿਆ ਹੈ ਤਾਂ ਕਿ ਗਲੈਮਰਸ ਰੋਲ ਵਿੱਚ ਫਿੱਟ ਬੈਠ ਸਕੋ?"

ਇਸ 'ਤੇ ਪਹਿਲਾਂ ਤਾਂ ਵਿੱਦਿਆ ਹੈਰਾਨ ਹੋ ਗਈ। ਇਸ ਤੋਂ ਬਾਅਦ ਜ਼ੋਰ ਨਾਲ ਹੱਸਦੀ ਹੋਈ ਬੋਲੀ "ਮਹਿਲਾ ਪ੍ਰਧਾਨ ਤੇ ਵਜ਼ਨ ਘੱਟ ਕਰਨ ਦਾ ਕੀ?" ਇਸ ਤੋਂ ਅੱਗੇ ਵਿੱਦਿਆ ਨੇ ਕਿਹਾ, "ਮੈਂ ਜੋ ਕੰਮ ਕਰ ਰਹੀ ਹਾਂ ਉਸ ਤੋਂ ਬਹੁਤ ਖੁਸ਼ ਹਾਂ, ਤੁਹਾਡੇ ਵਰਗੇ ਲੋਕਾਂ ਦਾ ਨਜ਼ਰੀਆ ਬਦਲ ਜਾਵੇ ਤਾਂ ਚੰਗਾ ਹੋਵੇਗਾ।" ਖੈਰ ਵਜ਼ਨ ਨੂੰ ਲੈ ਕੇ ਵਿੱਦਿਆ ਦੇ ਜਵਾਬ ਤੋਂ ਇਹ ਸਾਫ ਹੈ ਕਿ ਹੀਰੋਇਨਾਂ ਦੇ ਵਜ਼ਨ ਤੇ ਲੁਕਸ ਨੂੰ ਲੈ ਕੇ ਟ੍ਰੋਲ ਤੇ ਬਾਡੀ ਸ਼ੇਮਿੰਗ ਕਰਨ ਵਾਲੇ ਲੋਕ ਹੁਣ ਅਜਿਹਾ ਕਰਨ ਤੋਂ ਪਹਿਲਾਂ ਦੋ ਵਾਰ ਸੋਚਣਗੇ।

ਫ਼ਿਲਮ ਦੀ ਗੱਲ ਕਰੀਏ ਤਾਂ "ਤੁਮ੍ਹਾਰੀ ਸੂਲੁ" 17 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਫਿਲਮ ਵਿੱਚ ਵਿੱਦਿਆ ਆਰਜੇ ਦੀ ਭੂਮਿਕਾ ਵਿੱਚ ਨਜ਼ਰ ਆਉਣ ਵਾਲੀ ਹੈ। ਤੁਹਾਨੂੰ ਦੱਸਦੇ ਚੱਲੀਏ ਕਿ ਇਹ ਪਹਿਲੀ ਵਾਰ ਨਹੀਂ ਜਦ ਵਿੱਦਿਆ ਆਰਜੇ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਉਣ ਵਾਲੀ ਹੈ। ਇਸ ਤੋਂ ਪਹਿਲਾਂ "ਲਗੇ ਰਹੋ ਮੁੰਨਾ ਭਾਈ" ਵਿੱਚ ਵੀ ਵਿੱਦਿਆ ਨੇ ਇਹ ਰੋਲ ਨਿਭਾਇਆ ਸੀ।