ਨਵੀਂ ਦਿੱਲੀ: ਵਿੱਦਿਆ ਬਾਲਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਤੁਮਹਾਰੀ ਸੁਲੂ' ਦੇ ਪ੍ਰਚਾਰ ਵਿੱਚ ਰੁੱਝੀ ਹੋਈ ਹੈ। ਇਸ ਦੌਰਾਨ ਉਹ ਭੁਜ ਦੇ ਰਣ ਉਤਸਵ ਵਿੱਚ ਵੀ ਸ਼ਾਮਲ ਹੋਈ, ਜਿੱਥੇ ਵਿੱਦਿਆ ਨੂੰ ਮਿਲਣ ਵਾਲਿਆਂ ਦੀ ਭੀੜ ਇਕੱਠੀ ਹੋ ਗਈ।
ਅਜਿਹੇ ਵਿੱਚ ਵਿੱਦਿਆ ਨੇ ਚਾਂਦਨੀ ਰਾਤ ਵਿੱਚ ਨੰਗੇ ਪੈਰੀਂ ਰੇਤ 'ਤੇ ਸੈਰ ਕੀਤੀ। ਵੱਡੀ ਗੱਲ ਇਹ ਹੈ ਕਿ ਇਸ ਉਤਸਵ ਵਿੱਚ ਸ਼ਾਮਲ ਹੋਣ ਲਈ ਵਿੱਦਿਆ ਨੂੰ ਗੁਜਰਾਤ ਟੂਰਿਜ਼ਮ ਵੱਲੋਂ ਸ਼ਾਨਦਾਰ ਟੈਂਟ ਰਹਿਣ ਲਈ ਦਿੱਤਾ ਗਿਆ, ਜਿਸ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਰੁਕਦੇ ਹਨ।
ਇਹ ਟੈਂਟ ਬਹੁਤ ਹੀ ਸ਼ਾਨਦਾਰ ਹੈ, ਇਸ ਵਿੱਚ ਇੱਕ ਲਿਵਿੰਗ ਰੂਮ ਹੈ ਤੇ ਦੋ ਬੈੱਡਰੂਮ ਵੀ ਹਨ। ਇਸ ਤੋਂ ਇਲਾਵਾ ਇਹ ਟੈਂਟ ਬੁਲੇਟ-ਪਰੂਫ ਵੀ ਹੈ।
ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਫ਼ਿਲਮ ਦੀ ਪ੍ਰੋਮੋਸ਼ਨ ਦੌਰਾਨ ਵਿੱਦਿਆ ਨੇ ਆਪਣੇ ਇੱਕ ਇੰਟਰਵਿਊ ਵਿੱਚ ਜਿਣਸੀ ਸ਼ੋਸ਼ਣ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ।