ਬਾਲੀਵੁੱਡ ਦੀ ਸੁਪਰਸਟਾਰ ਅਦਾਕਾਰਾ ਦੀਪਿਕਾ ਪਾਦੂਕੋਣ ਦੇ ਜਲਵੇ ਬਾਲੀਵੁੱਡ ਵਿੱਚ ਹੀ ਨਹੀਂ ਬਲਕਿ ਹਾਲੀਵੁੱਡ ਵਿੱਚ ਵੀ ਹਨ। ਇਸ ਗੱਲ ਦਾ ਅੰਦਾਜ਼ਾ ਇੱਥੋਂ ਲਗਾਇਆ ਜਾ ਸਕਦਾ ਹੈ ਕਿ ਉਸ ਨਾਲ ਕੰਮ ਕਰਨ ਵਾਲੇ ਹਾਲੀਵੁੱਡ ਦੇ ਬਾਦਸ਼ਾਹ ਵਿਨ ਡੀਜ਼ਲ ਅਕਸਰ ਉਸ ਦੀ ਯਾਦ ਵਿੱਚ ਇਕੱਠਿਆਂ ਦੀਆਂ ਤਸਵੀਰਾਂ ਸਾਂਝੀਆਂ ਕਰਦਾ ਰਹਿੰਦਾ ਹੈ। ਬੀਤੇ ਕੱਲ੍ਹ ਵੀ ਵਿਨ ਡੀਜ਼ਲ ਨੇ ਆਪਣੀ ਤੇ ਦੀਪਿਕਾ ਦੀ ਇੱਕ ਹੋਰ ਤਸਵੀਰ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ।
[embed]https://www.instagram.com/p/BZVTL3jHxd_/[/embed]
ਦੱਸ ਦੇਈਏ ਕਿ ਦੀਪਿਕਾ ਕੁਝ ਮਹੀਨੇ ਪਹਿਲਾਂ ਦੀ ਹਾਲੀਵੁੱਡ ਦੀ ਸੁਪਰਹਿੱਟ ਫ਼ਿਲਮ ਸੀਰੀਜ਼ XXX ਦੇ ਨਵੇਂ ਭਾਗ ਵਿੱਚ ਵਿਨ ਡੀਜ਼ਲ ਨਾਲ ਮੁੱਖ ਭੂਮਿਕਾ ਵਿੱਚ ਸਨ। ਇਸ ਸੀਰੀਜ਼ ਦਾ ਨਾਂ XXX ਰਿਟਰਨ ਆਫ਼ ਜੈਂਡਰ ਕੇਜ ਸੀ। ਇਸ ਫ਼ਿਲਮ ਵਿੱਚ ਦੀਪਿਕਾ ਦੇ ਰੋਲ ਦਾ ਇਸ ਗੱਲ ਤੋਂ ਵੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅਮਰੀਕਾ ਵਿੱਚ ਜਾਰੀ ਕਰਨ ਤੋਂ ਪਹਿਲਾਂ ਹੀ ਇਸ ਫ਼ਿਲਮ ਨੂੰ ਭਾਰਤ ਵਿੱਚ ਰੀਲਿਜ਼ ਕਰ ਦਿੱਤਾ ਗਿਆ ਸੀ।
ਦੀਪਿਕਾ ਤੇ ਵਿਨ ਡੀਜ਼ਲ ਦਰਮਿਆਨ ਫ਼ਿਲਮ ਦੀ ਸ਼ੂਟਿੰਗ ਦੌਰਾਨ ਕਾਫ਼ੀ ਨਜ਼ਦੀਕੀਆਂ ਹੋਣ ਦੀਆਂ ਖ਼ਬਰਾਂ ਸਨ। ਦੀਪਿਕਾ ਨੇ ਇੱਕ ਸਵਾਲ ਦੇ ਜਵਾਬ ਵਿੱਚ ਇਹ ਵੀ ਕਹਿ ਦਿੱਤਾ ਸੀ ਕਿ ਅਸੀਂ ਇੱਕ ਦੂਜੇ ਦੇ ਕਾਫੀ ਨੇੜੇ ਹਾਂ ਤੇ ਬਿਨਾਂ ਅੱਗ ਲੱਗੇ ਤਾਂ ਧੂਆਂ ਵੀ ਨਹੀਂ ਉੱਠਦਾ।
ਇੰਨਾ ਹੀ ਨਹੀਂ ਵਿਨ ਡੀਜ਼ਲ ਨੇ ਵੀ ਕਿਹਾ ਸੀ ਕਿ ਉਹ ਵੀ ਭਾਰਤੀ ਫ਼ਿਲਮਾਂ 'ਚ ਕੰਮ ਕਰਨਾ ਚਾਹੇਗਾ ਪਰ ਜੇਕਰ ਦੀਪਿਕਾ ਵੀ ਉਸ ਨਾਲ ਕੰਮ ਕਰੇਗੀ ਤਾਂ ਹੀ।