ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਕ੍ਰਿਕੇਟਰ ਵਿਰਾਟ ਕੋਹਲੀ ਦੇ ਵਿਆਹ ਦੀ ਖ਼ਬਰ ਜਿਉਂ ਹੀ ਮਿਲੀ ਤਾਂ ਹਰ ਕੋਈ ਉਨ੍ਹਾਂ ਨੂੰ ਮੁਬਾਰਕਬਾਦ ਦੇਣ ਲੱਗਾ। ਬਾਲੀਵੁੱਡ ਅਦਾਕਾਰ ਸ਼ਾਹਰੁਖ਼ ਖ਼ਾਨ, ਅਮਿਤਾਭ, ਪ੍ਰਿਅੰਕਾ ਚੋਪੜਾ ਤੋਂ ਲੈ ਕੇ ਕ੍ਰਿਕੇਟ ਦੇ ਭਗਵਾਨ ਸਚਿਨ ਤੇਂਦੁਲਕਰ ਨੇ ਵੀ ਸੋਸ਼ਲ ਮੀਡੀਆ ਰਾਹੀਂ ਇਸ ਸੱਜ ਵਿਆਹੀ ਜੋੜੀ ਨੂੰ ਵਧਾਈਆਂ ਦੇ ਦਿੱਤੀਆਂ।
ਇਨ੍ਹਾਂ ਤੋਂ ਇਲਾਵਾ ਵਿਰਾਟ ਕੋਹਲੀ ਨੂੰ ਪ੍ਰੋਪੋਜ਼ ਕਰਨ ਵਾਲੀ ਇੰਗਲੈਂਡ ਦੀ ਮਹਿਲਾ ਕ੍ਰਿਕੇਟ ਖਿਡਾਰਨ ਡੈਨੀਅਲ ਵੇਟ ਨੇ ਤਾਂ ਵਿਰਾਟ ਨੂੰ ਅਨੁਸ਼ਕਾ ਨਾਲ ਵਿਆਹ ਦੀਆਂ ਸ਼ੁਭਕਾਮਨਾਵਾਂ ਭੇਜੀਆਂ, ਪਰ ਕੀ ਤੁਸੀਂ ਜਾਣਦੇ ਹੋ ਕਿ ਅਨੁਸ਼ਕਾ ਦੇ ਸਾਬਕਾ ਪ੍ਰੇਮੀ ਨੇ ਕੀ ਕੀਤਾ..?
ਅਨੁਸ਼ਕਾ ਦੇ ਸਾਬਕਾ ਪ੍ਰੇਮੀ ਰਣਵੀਰ ਸਿੰਘ ਨੇ ਬਾਕੀਆਂ ਵਾਂਗ ਇਸ ਜੋੜੀ ਨੂੰ ਵਧਾਈ ਨਹੀਂ ਦਿੱਤੀ, ਪਰ ਉਸ ਨੇ ਇਸ ਜੋੜੀ ਵੱਲੋਂ ਸੋਸ਼ਲ ਮੀਡੀਆ 'ਤੇ ਪਾਈ ਹਰ ਤਸਵੀਰ ਨੂੰ ਲਾਈਕ ਜ਼ਰੂਰ ਕੀਤਾ।
ਦੱਸ ਦੇਈਏ ਕਿ ਰਣਵੀਰ ਸਿੰਘ ਤੇ ਅਨੁਸ਼ਕਾ ਸ਼ਰਮਾ ਪਹਿਲੀ ਵਾਰ ਬੈਂਡ ਬਾਜਾ ਬਾਰਾਤ ਦੌਰਾਨ ਇਕੱਠੇ ਵਿਖਾਈ ਦਿੱਤੇ ਸਨ। ਫ਼ਿਲਮ ਵੀ ਹਿੱਟ ਰਹੀ ਸੀ ਤੇ ਦੋਵਾਂ ਦੀ ਜੋੜੀ ਨੂੰ ਵੀ ਲੋਕਾਂ ਨੇ ਕਾਫੀ ਪਿਆਰ ਦਿੱਤਾ ਸੀ। ਰਿਪੋਰਟਾਂ ਦੀ ਮੰਨੀਏ ਤਾਂ ਦੋਵਾਂ ਦੀ ਲਵ ਸਟੋਰੀ ਉਦੋਂ ਹੀ ਸ਼ੁਰੂ ਹੋ ਗਈ ਸੀ।
ਇਸ ਤੋਂ ਬਾਅਦ ਦੋਵੇਂ ਸਿਤਾਰੇ ਫ਼ਿਲਮ ਲੇਡੀਜ਼ ਵਰਸਿਜ਼ ਰਿੱਕੀ ਬਹਲ ਤੇ ਦਿਲ ਧੜਕਣੇ ਦੋ ਵਿੱਚ ਵੀ ਵਿਖਾਈ ਦਿੱਤੇ ਸਨ। ਪਰ ਇਨ੍ਹਾਂ ਦਾ ਰਿਸ਼ਤਾ ਜ਼ਿਆਦਾ ਸਮਾਂ ਨਹੀਂ ਚੱਲਿਆ। ਇਸ ਤੋਂ ਬਾਅਦ ਦੋਵੇਂ ਇੱਕ ਦੂਜੇ ਦੇ ਸਾਹਮਣੇ ਵੀ ਨਹੀਂ ਹੋਏ।
ਬ੍ਰੇਕ ਅੱਪ ਤੋਂ ਬਾਅਦ ਅਨੁਸ਼ਕਾ ਤੇ ਵਿਰਾਟ ਕੋਹਲੀ ਦੀ ਮੁਲਾਕਾਤ ਇੱਕ ਐਡ ਸ਼ੂਟ ਦੌਰਾਨ ਹੋਈ ਸੀ। ਇੱਥੋਂ ਹੀ ਇਨ੍ਹਾਂ ਦੇ ਪ੍ਰੇਮ ਦੀ ਸ਼ੁਰੂਆਤ ਹੋਈ ਤੇ ਦੋਵਾਂ ਨੇ ਬੀਤੀ 11 ਦਸੰਬਰ ਨੂੰ ਇਟਲੀ ਜਾ ਕੇ ਵਿਆਹ ਕਰਵਾ ਲਿਆ। ਹੁਣ ਉਨ੍ਹਾਂ 21 ਦਸੰਬਰ ਨੂੰ ਦਿੱਲੀ ਤੇ 26 ਨੂੰ ਮੁੰਬਈ ਵਿੱਚ ਵੱਖ-ਵੱਖ ਰਿਸੈਪਸ਼ਨ ਪਾਰਟੀਜ਼ ਰੱਖੀਆਂ ਹਨ।