ਨਵੀਂ ਦਿੱਲੀ: ਦਿਵਾਲੀ ਪ੍ਰਮੁੱਖ ਚੈਟ ਸ਼ੋਅ 'ਚ ਵਿਰਾਟ ਕੋਹਲੀ ਤੇ ਆਮੀਰ ਖਾਨ ਦੇ ਇੱਕਠਿਆਂ ਦਿਖਣ ਦੀ ਖ਼ਬਰ ਹੈ। ਇਸ ਨੂੰ ਲੈ ਕੇ ਬਾਲੀਵੁੱਡ ਤੇ ਕ੍ਰਿਕਟ ਪ੍ਰਸੰਸ਼ਕ ਕਾਫ਼ੀ ਉਤਸ਼ਾਹਿਤ ਹਨ। ਇਸ ਸ਼ੋਅ 'ਚ ਦੋਨੋਂ ਆਪਣੀ ਜ਼ਿੰਦਗੀ ਦੀਆਂ ਰੋਚਕ ਤੇ ਅਹਿਮ ਗੱਲਾਂ ਦਰਸ਼ਕਾਂ ਨਾਲ ਸਾਂਝੀਆਂ ਕਰਨਗੇ।


ਟੀ ਵੀ ਦਰਸ਼ਕਾਂ ਨੂੰ ਇਸ ਸ਼ੋਅ ਦਾ ਬੇਸਬ੍ਰੀ ਨਾਲ ਇੰਤਜ਼ਾਰ ਹੈ, 'ਜੀ ਟੀਵੀ' ਨੇ ਇਸ ਸ਼ੋਅ ਦਾ  ਟੀਜ਼ਰ ਰਿਲੀਜ਼ ਕੀਤਾ ਹੈ। ਜਿਸ 'ਚ ਦੋਨੋਂ ਹੀ ਕਾਫ਼ੀ ਮਸਤੀ ਦੇ ਮੂਡ 'ਚ ਦਿਖਾਈ ਦੇ ਰਹੇ ਹਨ।



ਇਸ ਸ਼ੋਅ ਦਾ ਪ੍ਰਸਾਰਣ ਜ਼ੀ ਟੀਵੀ 'ਤੇ 15 ਅਕਤੂਬਰ ਨੂੰ ਦੁਪਿਹਰ ਦੇ 12 ਵਜੇ ਕੀਤਾ ਜਾਵੇਗਾ। ਪ੍ਰੋਮੋ ਵੀਡੀਓ 'ਚ ਭੰਗੜਾ ਤੇ ਨਾਚ ਕਰਨ ਤੋਂ ਇਲਾਵਾ ਵਿਰਾਟ ਨੇ ਅਨੁਸ਼ਕਾ ਦੇ ਛੋਟੇ ਨਾਮ ਦਾ ਖੁਲਾਸਾ ਕਰਦੇ ਹੋਏ ਕਿਹਾ ''ਨੁਸ਼ਕੀ ਕਾਫ਼ੀ ਇਮਾਨਦਾਰ ਹੈ।''

https://twitter.com/_/status/918397761095168000

ਵਿਰਾਟ ਨੇ ਇਹ ਵੀ ਦੱਸਿਆ, ਮੈਂ ਪਿਆਚ 'ਚ ਇਕ ਹੀ ਵਾਰ ਡਿੱਗਿਆ ਹਾਂ,ਖ਼ਬਰ ਹੈ ਕਿ ਉਹ ਅਨੂਸ਼ਕਾ ਦੀ ਤਾਰੀਫ਼ ਕਰਨ ਦੇ ਨਾਲ ਨਾਲ ਬੁਰਾਈ ਵੀ ਕਰਦੇ ਨਜ਼ਰ ਆਉਣਗੇ। ਉਂਝ ਵੀ ਅਨੁਸ਼ਕਾ ਦੀ ਲੇਟਲਤੀਫੀ ਉਸ ਨੂੰ ਪਸੰਦ ਨਹੀਂ ਹੈ।

ਦੂਜੇ ਪਾਸੇ ਕਲਰ ਬਲੈਕ ਗੇਮ 'ਚ ਆਮੀਰ ਨੇ ਆਪਣੇ ਫਾਸਟੇਸਟ ਸਮਾਂ 28 ਸੈਕਿੰਡ ਦੇ ਰਿਕਾਰਫ ਤੋਂ ਇਲਾਵਾ ਇਹ ਵੀ ਖੁਲਾਸਾ ਕੀਤਾ ਕਿ ਉਹ ਇੱਕ ਵਾਰ ਕਾਫ਼ੀ ਮੋਟਾ ਹੋ ਗਿਆ ਸੀ।