ਚੇਨੱਈ: ਨੋਟਬੰਦੀ ਦੇ ਇੱਕ ਸਾਲ ਪੂਰਾ ਹੋਣ ਤੋਂ ਬਾਅਦ ਮੋਦੀ ਸਰਕਾਰ ਲਗਾਤਾਰ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਹੈ। ਹੁਣ ਇਸ ਮਾਮਲੇ 'ਚ ਐਕਟਰ ਪ੍ਰਕਾਸ਼ ਰਾਜ ਨੇ ਵੀ ਆਪਣੀ ਰਾਏ ਰੱਖੀ ਹੈ। ਉਨ੍ਹਾਂ ਨੋਟਬੰਦੀ ਨੂੰ ਸਰਕਾਰ ਦੀ ਸਭ ਤੋਂ ਵੱਡੀ ਭੁੱਲ ਦੱਸਿਆ ਹੈ। ਐਕਟਰ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਇਸ ਲਈ ਮੁਆਫੀ ਮੰਗਣ।

ਪ੍ਰਕਾਸ਼ ਰਾਜ ਨੇ ਟਵਿੱਟਰ 'ਤੇ 'ਜਿਹੜਾ ਵੀ ਇਸ ਨਾਲ ਸਬੰਧਤ ਹੈ' ਹੈਡਿੰਗ ਨਾਲ ਇੱਕ ਪੋਸਟ ਸਾਂਝੀ ਕੀਤੀ ਤੇ ਕਿਹਾ ਕਿ ਹਾਲਾਂਕਿ ਅਮੀਰਾਂ ਨੂੰ ਆਪਣੇ ਕਾਲੇ ਧਨ ਨੂੰ ਨਵੇਂ ਨੋਟ 'ਚ ਬਦਲਣ ਦਾ ਤਰੀਕਾ ਮਿਲ ਗਿਆ। ਇਸ ਨੇ ਲੱਖਾਂ ਲੋਕਾਂ ਨੂੰ ਹਤਾਸ਼ ਕੀਤਾ ਤੇ ਅਨ ਔਰਗਨਾਇਜ਼ਡ ਖੇਤਰ 'ਚ ਲੱਖਾਂ ਲੋਕ ਬੇਰੁਜ਼ਗਾਰ ਹੋ ਗਏ। ਕੀ ਤੁਸੀਂ ਆਪਣੇ ਟਾਈਮ ਦੀ ਸਭ ਤੋਂ ਵੱਡੀ ਗਲਤੀ ਲਈ ਮੁਆਫੀ ਮੰਗੋਗੇ।

[embed]https://twitter.com/prakashraaj/status/928174918897778688[/embed]

8 ਨਵੰਬਰ, 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਸੀ ਕਿ 500 ਤੇ 1000 ਰੁਪਏ ਦੇ ਨੋਟਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਦਾ ਮਕਸਦ ਕਾਲੇ ਧਨ 'ਤੇ ਰੋਕ ਲਾਉਣਾ ਹੈ। ਇਸ ਨਾਲ ਅੱਤਵਾਦੀਆਂ ਦੀ ਫੰਡਿੰਗ ਰੁਕ ਜਾਵੇਗੀ। ਇੱਕ ਸਾਲ ਬਾਅਦ ਮੋਦੀ ਲਗਾਤਾਰ ਸਾਰਿਆਂ ਦੇ ਨਿਸ਼ਾਨੇ 'ਤੇ ਹੈ।

ਇਸ ਤੋਂ ਪਹਿਲਾਂ ਪ੍ਰਕਾਸ਼ ਰਾਜ ਨੇ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦਾ ਜਸ਼ਨ ਮਨਾਉਣ 'ਤੇ ਮੋਦੀ ਦੀ ਚੁੱਪੀ ਦੀ ਨਿੰਦਾ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਮੋਦੀ ਦੀ ਚੁੱਪੀ ਡਰਾਉਣਾ ਹੈ। ਪ੍ਰਕਾਸ਼ ਰਾਜ ਨੇ ਕਿਹਾ ਸੀ ਕਿ ਮੈਂ ਐਕਟਰ ਹਾਂ ਪਰ ਮੋਦੀ ਮੇਰੇ ਤੋਂ ਵੀ ਵੱਡੇ ਐਕਟਰ ਹਨ।