ਨਵੀਂ ਦਿੱਲੀ: ਅਮਰੀਕੀ ਗਾਇਕਾ ਵਿਦਿਆ ਅਈਅਰ, ਕਾਮੇਡੀਅਨ ਭੁਵਨ ਬਾਮ ਉਰਫ ਬੀਬੀ ਕੀ ਵਾਇੰਸ ਅਤੇ ਭਾਰਤ ਦੀ ਯੂ-ਟਿਊਬ ਸ਼ਾਕਾਹਾਰੀ ਸ਼ੈਫ ਨਿਸ਼ਾ ਮਧੁਲਿਕਾ 2017 ਦੀ ਸਭ ਤੋਂ ਮਸ਼ਹੂਰ ਹਸਤੀਆਂ ਵਿੱਚ ਚੁਣੇ ਗਏ। ਇਹ ਖੁਲਾਸਾ ਯੂ-ਟਿਊਬ ਨੇ ਆਪ ਕੀਤਾ ਹੈ।
ਯੂ-ਟਿਊਬ ਰਿਵਾਇੰਡ 2017 ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬਦਰੀਨਾਥ ਦੀ ਦੁਲਹਨਿਆ ਦਾ ਟਾਇਟਲ ਟ੍ਰੈਕ, ਤੱਮਾ-ਤੱਮਾ ਅਗੇਨ ਅਤੇ ਗੁਰੂ ਰੰਧਾਵਾ ਦਾ ਹਾਈ ਰੇਟਿਡ ਗੱਭਰੂ ਨੇ ਵੀ ਕਾਫੀ ਟ੍ਰੇਂਡਿੰਗ ਕੀਤੀ।
ਯੂ-ਟਿਊਬ ਰਿਵਾਇੰਡ ਇਕ ਵੀਡੀਓ ਸੀਰੀਜ਼ ਹੈ ਜਿਸ ਨੂੰ ਯੂ-ਟਿਊਬ ਅਤੇ ਪੋਰਟਲ ਏ ਇੰਟ੍ਰੈਕਟਿਵ ਨੇ ਬਣਾਇਆ ਹੈ। ਪੋਰਟਲ ਦਾ ਇੱਕ ਡਿਜੀਟਲ ਸਟੂਡੀਓ ਹੈ ਜਿਹੜਾ ਕਿ ਮਨੋਰੰਜਨ ਨੂੰ ਡਿਸਟ੍ਰੀਬਿਊਟ ਕਰਦਾ ਹੈ।
ਵੀਡੀਓ ਹਰ ਸਾਲ ਦੇ ਵਾਇਰਲ ਵੀਡੀਓ, ਘਟਨਾਵਾਂ ਅਤੇ ਸੰਗੀਤ ਦਾ ਇਕ ਰੀਕੈਪ ਹੈ। ਸਟੈਂਡਅਪ ਕਮੇਡੀਅਨ ਤਨਮਅ ਭੱਟ ਅਤੇ 106 ਸਾਲ ਦੇ ਸ਼ੈਫ ਮਸਤਾਨੱਮਾ, ਪੂਜਾ ਜੈਨ ਜਿਸ ਨੂੰ ਢਿੰਚੈਕ ਪੂਜਾ ਕਿਹਾ ਜਾਂਦਾ ਹੈ, ਲਈ ਵੀ ਇਹ ਸਾਲ ਖਾਸ ਰਿਹਾ।
ਫ਼ਿਲਮਾਂ ਦੇ ਟ੍ਰੇਲਰ ਦੀ ਗੱਲ ਕਰੀਏ ਤਾਂ ਬਾਹੂਬਲੀ, ਪਦਮਾਵਤੀ ਅਤੇ ਜੁੜਵਾ-2 ਦੇ ਟ੍ਰੇਲਰ ਇਸ ਵਿੱਚ ਸ਼ਾਮਲ ਹਨ। ਯੂ-ਟਿਊਬ 'ਤੇ ਲੂਇਸ ਫੋਂਸੀ ਦਾ ਸੁਪਰਹਿਟ ਗਾਣਾ 'ਡੇਸਪਾਸਿਤੋ' 2017 ਦਾ ਸਭ ਤੋਂ ਵੱਧ ਵੇਖੇ ਜਾਣ ਵਾਲਾ ਵੀਡੀਓ ਬਣਿਆ।