ਆਮ ਲੋਕ ਤਾਂ ਦੂਰ, ਐਕਟਰ ਕੋਰੋਨਾ ਨਿਯਮਾਂ ਦੀਆਂ ਉਡਾ ਰਹੇ ਧੱਜੀਆਂ, ਪੁਲਿਸ ਵਾਲੇ ਵੀ ਕਿਸੇ ਤੋਂ ਘੱਟ ਨਹੀਂ
ਪਟਿਆਲਾ ਦੇ ਕਿਲ੍ਹਾ ਬਾਜ਼ਾਰ ਵਿੱਚ ਹੋਈ ਸ਼ੂਟਿੰਗ ਦੌਰਾਨ ਭੀੜ ਇਕੱਠੀ ਹੋਈ। ਇਸ ਦੇ ਨਾਲ ਹੀ ਪੁਲਿਸ ਅਫਸਰਾਂ ਨੇ ਵੀ ਪਾਬੰਦੀਆਂ ਦੀ ਪ੍ਰਵਾਹ ਨਾ ਕਰਦੇ ਹੋਏ ਐਕਟਰ ਦੇਵ ਖਰੌੜ ਤੇ ਐਕਟਰਸ ਜਪੁਜੀ ਖਹਿਰਾ ਨਾਲ ਸੈਲਫੀਆਂ ਵੀ ਖਿੱਚਵਾਈਆਂ।
ਪਟਿਆਲਾ: ਕੋਰੋਨਾ ਵਾਇਰਸ ਦਾ ਫੈਲਾਅ ਵੱਡੇ ਪੱਧਰ 'ਤੇ ਹੋ ਰਿਹਾ ਹੈ। ਅਜਿਹੇ 'ਚ ਕੋਰੋਨਾ ਦਾ ਪਸਾਰ ਰੋਕਣ ਲਈ ਸਖਤ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਪਰ ਲੋਕ ਇਨ੍ਹਾਂ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਹੇ। ਅਜਿਹੇ 'ਚ ਪੰਜਾਬੀ ਗੀਤਕਾਰ ਤੇ ਪ੍ਰੋਡਿਊਸਰ ਬੰਟੀ ਬੈਂਸ ਦੇ ਨਵੇਂ ਗੀਤ 'ਸਰੈਂਡਰ' ਦੀ ਪਟਿਆਲਾ ਵਿਖੇ ਹੋਈ ਸ਼ੂਟਿੰਗ ਦੌਰਾਨ ਕੋਵਿਡ ਨਿਯਮਾਂ ਦੀਆਂ ਖੂਬ ਧੱਜੀਆਂ ਉੱਡੀਆਂ।
ਪਟਿਆਲਾ ਦੇ ਕਿਲ੍ਹਾ ਬਾਜ਼ਾਰ ਵਿੱਚ ਹੋਈ ਸ਼ੂਟਿੰਗ ਦੌਰਾਨ ਭੀੜ ਇਕੱਠੀ ਹੋਈ। ਇਸ ਦੇ ਨਾਲ ਹੀ ਪੁਲਿਸ ਅਫਸਰਾਂ ਨੇ ਵੀ ਪਾਬੰਦੀਆਂ ਦੀ ਪ੍ਰਵਾਹ ਨਾ ਕਰਦੇ ਹੋਏ ਐਕਟਰ ਦੇਵ ਖਰੌੜ ਤੇ ਐਕਟਰਸ ਜਪੁਜੀ ਖਹਿਰਾ ਨਾਲ ਸੈਲਫੀਆਂ ਵੀ ਖਿੱਚਵਾਈਆਂ।
ਪਹਿਲਾਂ ਤਾਂ ਕੋਵਿਡ ਦੇ ਚੱਲਦਿਆਂ ਸ਼ੂਟਿੰਗ ਹੀ ਸਵਾਲਾਂ ਦੇ ਘੇਰੇ ਵਿੱਚ ਹੈ ਤੇ ਦੂਜੇ ਪਾਸੇ ਪੁਲਿਸ ਅਫਸਰਾਂ ਵੱਲੋਂ ਬਿਨਾਂ ਮਾਸਕ ਸੈਲਫੀਆਂ ਲਈ ਵੀ ਸਵਾਲ ਖੜ੍ਹੇ ਹੋ ਰਹੇ ਹਨ। ਪੁਲਿਸ ਨੇ ਇਸ ਮਾਮਲੇ 'ਤੇ ਚੁੱਪ ਧਾਰ ਲਈ ਹੈ। ਇਸ ਗਾਣੇ ਨੂੰ ਆਵਾਜ਼ ਅਫਸਾਨਾ ਖ਼ਾਨ ਨੇ ਗਾਇਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਪਟਿਆਲਾ ਪੁਲਿਸ ਨੇ ਰਾਜਪੁਰਾ ਦੇ ਨਜ਼ਦੀਕ ਇੱਕ ਮੌਲ ਵਿੱਚ ਗੁਰਨਾਮ ਭੁੱਲਰ ਦੇ ਗੀਤ ਦੀ ਸ਼ੂਟਿੰਗ ਰੁਕਵਾਈ ਸੀ ਤੇ ਪਰਚਾ ਵੀ ਦਰਜ ਕੀਤਾ ਸੀ।
ਇਹ ਵੀ ਪੜ੍ਹੋ: ਕਿਸਾਨਾਂ ਨੂੰ ਅੱਤਵਾਦੀ ਕਹਿ ਕਸੂਤੇ ਘਿਰੇ ਬੀਜੇਪੀ ਲੀਡਰ, ਮਾਣਹਾਨੀ ਦਾ ਮੁਕੱਦਮਾ ਠੋਕਿਆ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin