Burrah Project: ਦਿੱਲੀ ਦੇ ਸਿਰ ਚੜ੍ਹੇਗਾ ਪੰਜਾਬੀ ਫੀਵਰ, ਹੁਣ ਤੱਕ ਦਾ ਸਭ ਤੋਂ ਵੱਡਾ ਪੰਜਾਬੀ ਮਿਊਜ਼ਿਕ ਸ਼ੋਅ, ਐਮੀ ਵਿਰਕ ਤੇ ਗੁਰਦਾਸ ਮਾਨ ਕਰਨਗੇ ਮਨੋਰੰਜਨ
Punjabi Music Show: ਬੁਰਰਰਰਾ ਪ੍ਰੋਜੈਕਟ ‘ਚ ਕਈ ਦਿੱਗਜ ਕਲਾਕਾਰ ਪਰਫਾਰਮ ਕਰਨ ਜਾ ਰਹੇ ਹਨ। ਇਸ ‘ਚ ਪਰਫਾਰਮ ਕਰਨ ਵਾਲਿਆਂ ‘ਚ ਮਨਿੰਦਰ ਬੁੱਟਰ, ਅਫਸਾਨਾ ਖਾਨ ਤੇ ਐਮੀ ਵਿਰਕ ਵਰਗੇ ਪੰਜਾਬੀ ਕਲਾਕਾਰਾਂ ਦੇ ਨਾਂ ਸ਼ਾਮਲ ਹਨ।
ਪੰਜਾਬੀ ਗਾਣਿਆਂ ਦੀ ਦੀਵਾਨਗੀ ਪੂਰੀ ਦੁਨੀਆ ਦੇ ਸਿਰ ਚੜ੍ਹ ਕੇ ਬੋਲਦੀ ਹੈ। ਕਸ਼ਮੀਰ ਤੋਂ ਲੈਕੇ ਕੰਨਿਆਕੁਮਾਰੀ ਤੱਕ ਪੰਜਾਬੀ ਗੀਤ ਸੁਣਨ ਨੂੰ ਮਿਲਦੇ ਹਨ। ਇਸੇ ਦੀਵਾਨਗੀ ਨੂੰ ਦੇਖਦੇ ਹੋਏ ਦਿੱਲੀ ‘ਚ ਤੁਹਾਡਾ ਮਨੋਰੰਜਨ ਕਰਨ ਆ ਰਿਹਾ ਹੈ ‘ਬੁਰਰਰਰਾ ਪ੍ਰੋਜੈਕਟ’। ਜੀ ਹਾਂ, ਇਹ ਹੁਣ ਤੱਕ ਦਾ ਸਭ ਤੋਂ ਵੱਡਾ ਪੰਜਾਬੀ ਮਿਊਜ਼ਿਕ ਸ਼ੋਅ ਹੋਣ ਵਾਲਾ ਹੈ, ਜਿਸ ਦਾ ਆਯੋਜਨ ਦਿੱਲੀ ‘ਚ ਹੋਣ ਜਾ ਰਿਹਾ ਹੈ। ਇਸ ਦੇ ਲਈ ਟਿਕਟਾਂ ‘ਬੁੱਕ ਮਾਇ ਸ਼ੋਅ’ ਤੋਂ ਬੁੱਕ ਕੀਤੀਆਂ ਜਾ ਸਕਦੀਆਂ ਹਨ।
ਦਿੱਗਜ ਕਲਾਕਾਰ ਕਰਨਗੇ ਪਰਫਾਰਮ
ਬੁਰਰਰਰਾ ਪ੍ਰੋਜੈਕਟ ‘ਚ ਕਈ ਦਿੱਗਜ ਕਲਾਕਾਰ ਪਰਫਾਰਮ ਕਰਨ ਜਾ ਰਹੇ ਹਨ। ਇਸ ‘ਚ ਪਰਫਾਰਮ ਕਰਨ ਵਾਲਿਆਂ ‘ਚ ਮਨਿੰਦਰ ਬੁੱਟਰ, ਅਫਸਾਨਾ ਖਾਨ ਤੇ ਐਮੀ ਵਿਰਕ ਵਰਗੇ ਪੰਜਾਬੀ ਕਲਾਕਾਰਾਂ ਦੇ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਸ਼ੋਅ ‘ਚ ਵਿਜੇ ਮਲਿਕ, ਰੁਬੀਕਾ ਵਾਧਵਨ, ਜੱਗੀ ਡੀ ਵਰਗੇ ਕਲਾਕਾਰ ਵੀ ਪਰਫਾਰਮ ਕਰਦੇ ਨਜ਼ਰ ਆਉਣਗੇ। ਇਹ ਸ਼ੋਅ ਤਿੰਨ ਦਿਨ ਤੱਕ ਚੱਲੇਗਾ ।
ਇਹ ਹੈ ਜਗ੍ਹਾ
ਦਸ ਦਈਏ ਕਿ ਬੁਰਰਰਾ ਪ੍ਰੋਜੈਕਟ 18-20 ਨਵੰਬਰ ਨੂੰ ਦਿੱਲੀ ਦੇ ਜਵਾਹਰਲਾਲ ਨਹਿਰੂ ਸਟੇਡੀਅਮ ‘ਚ ਹੋਣ ਜਾ ਰਿਹਾ ਹੈ । ਇਸ ਦੌਰਾਨ ਦਿੱਲੀ ਦੇ ਬੇਹਤਰੀਨ ਡੀਜੇ ਦੇ ਨਾਲ ਨਾਲ ਭੰਗੜੇ ਤੇ ਗਿੱਦੇ ਦੇ ਗਰੁੱਪ ਤੁਹਾਡਾ ਮਨੋਰੰਜਨ ਕਰਨਗੇ। 18 ਤਰੀਕ ਨੂੰ ਵਿਜੇ ਮਲਿਕ, ਰੁਬੀਕਾ ਵਾਧਵਨ, ਜੱਗੀ ਡੀ ਤੇ ਮਨਿੰਦਰ ਬੁੱਟਰ ਪਰਫਾਰਮ ਕਰਨਗੇ । 19 ਨਵੰਬਰ ਨੂੰ ਦੀਪ ਮਨੀ, ਨੂਰ ਚਹਿਲ ਤੇ ਐਮੀ ਵਿਰਕ, ਜਦਕਿ ਅਖੀਰਲੇ ਦਿਨ ਯਾਨਿ 20 ਨਵੰਬਰ ਨੂੰ ਅਵੀ ਜੇ, ਮਨੀ ਔਜਲਾ, ਅਫਸਾਨਾ ਖਾਨ ਤੇ ਲੈਜੇਂਡ ਸਿੰਗਰ ਗੁਰਦਾਸ ਮਾਨ ਪਰਫਾਰਮ ਕਰਨਗੇ ।
ਪੰਜਾਬੀ ਇੰਡਸਟਰੀ ਦੀ ਦਿੱਗਜ ਗਾਇਕ ਅਫਸਾਨਾ ਖਾਨ ਨੇ ਵੀ ਤਸਵੀਰ ਸ਼ੇਅਰ ਕਰ ਫ਼ੈਨਜ਼ ਨੂੰ ਬੁਰਰਰਾ ਪ੍ਰੋਜੈਕਟ ਦੀ ਜਾਣਕਾਰੀ ਦਿੱਤੀ ਹੈ ।
ਦੂਜੇ ਪਾਸੇ ਸਭ ਦੇ ਚਹੇਤੇ ਸਟਾਰ ਐਮੀ ਵਿਰਕ ਵੀ ਬੁਰਰਰਾ ਪ੍ਰੋਜੈਕਟ ਨੂੰ ਲੈਕੇ ਕਾਫ਼ੀ ਐਕਸਾਇਟਡ ਨਜ਼ਰ ਆ ਰਹੇ ਹਨ । ਐਮੀ ਨੇ ਕਿਹਾ, “ਦਿੱਲੀ ‘ਚ ਪਰਫਾਰਮ ਕਰਨਾ ਮੇਰਾ ਸਭ ਤੋਂ ਵੱਡਾ ਸੁਪਨਾ ਰਿਹਾ ਹੈ । ਇੱਥੋਂ ਦੇ ਲੋਕ ਜ਼ਿੰਦਗੀ ਤੇ ਊਰਜਾ ਨਾਲ ਭਰੇ ਹੋਏ ਹਨ। ਮੈਂ ਇੱਥੇ ਪਰਫਾਰਮ ਕਰਨ ਲਈ ਇੰਤਜ਼ਾਰ ਨਹੀਂ ਕਰ ਸਕਦਾ ।”