ਪੜਚੋਲ ਕਰੋ
ਕੈਂਸਰ ਪੀੜਤ ਸੰਜੇ ਦੱਤ ਇੱਕ ਵਾਰ ਫਿਰ ਮੁੰਬਈ ਦੇ ਲੀਲਾਵਤੀ ਹਸਪਤਾਲ ਭਰਤੀ, ਟੈਸਟ ਕਰਵਾਉਣ ਤੋਂ ਬਾਅਦ ਫਿਰ ਮਿਲੀ ਛੁੱਟੀ
ਮਸ਼ਹੂਰ ਫਿਲਮ ਅਦਾਕਾਰ ਸੰਜੇ ਦੱਤ ਨੂੰ ਇਕ ਵਾਰ ਫਿਰ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਦਾਖਲ ਹੋਣਾ ਪਿਆ ਹੈ। ਹਾਲਾਂਕਿ, ਜ਼ਰੂਰੀ ਟੈਸਟ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਮੁੰਬਈ: ਮਸ਼ਹੂਰ ਫਿਲਮ ਅਦਾਕਾਰ ਸੰਜੇ ਦੱਤ ਨੂੰ ਇਕ ਵਾਰ ਫਿਰ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਦਾਖਲ ਹੋਣਾ ਪਿਆ ਹੈ। ਹਾਲਾਂਕਿ, ਜ਼ਰੂਰੀ ਟੈਸਟ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਹਸਪਤਾਲ ਦੇ ਇੱਕ ਸੂਤਰ ਨੇ ਏਬੀਪੀ ਨਿਊਜ਼ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫੇਫੜਿਆਂ ਦੇ ਕੈਂਸਰ ਵਰਗੀ ਗੰਭੀਰ ਬਿਮਾਰੀ ਤੋਂ ਪੀੜਤ ਸੰਜੇ ਦੱਤ ਨੂੰ ਅੱਜ ਸਵੇਰੇ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਦੁਬਾਰਾ ਦਾਖਲ ਕਰਵਾਇਆ ਗਿਆ। ਸੂਤਰ ਨੇ ਕਿਹਾ ਕਿ ਉਨ੍ਹਾਂ ਦੇ ਸਾਰੇ ਟੈਸਟ ਕੀਤੇ ਜਾ ਰਹੇ ਹਨ।
ਧੋਨੀ ਨੂੰ ਪੈਸੇ ਨਾਲ ਕਿੰਨਾ ਸੀ ਪਿਆਰ? ਧੋਨੀ ਦੇ ਬੈਟ ਬਣਾਉਣ ਵਾਲੇ ਇਸ ਵਿਅਕਤੀ ਨੇ ਦੱਸਿਆ ਸੰਜੇ ਦੱਤ ਨੂੰ ਸ਼ਨੀਵਾਰ ਦੁਪਹਿਰ ਨੂੰ ਮੁੰਬਈ ਦੇ ਅੰਧੇਰੀ ਖੇਤਰ 'ਚ ਸਥਿਤ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਜਾਂਦੇ ਦੇਖਿਆ ਗਿਆ। ਉਸ ਸਮੇਂ ਉਨ੍ਹਾਂ ਦੀ ਭੈਣ ਪ੍ਰਿਆ ਦੱਤ ਵੀ ਸੰਜੇ ਦੱਤ ਦੇ ਨਾਲ ਮੌਜੂਦ ਸੀ। ਇਸ ਸੰਬੰਧ ਵਿੱਚ ਲੀਲਾਵਤੀ ਦੇ ਸਰੋਤ ਨੇ ਦੱਸਿਆ ਕਿ ਸੰਜੇ ਦੱਤ ਕੋਕੀਲਾਬੇਨ ਹਸਪਤਾਲ ਵਿੱਚ ਐਡਵਾਂਸਡ ਸਟੇਜ ਕੈਂਸਰ ਦੇ ਕੁਝ ਟੈਸਟਾਂ ਲਈ ਗਏ ਸੀ, ਜਦਕਿ ਉਨ੍ਹਾਂ ਦੇ ਕੁਝ ਟੈਸਟ ਲੀਲਾਵਤੀ ਵਿੱਚ ਕੀਤੇ ਗਏ ਹਨ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਧੋਨੀ ਨੂੰ ਪੈਸੇ ਨਾਲ ਕਿੰਨਾ ਸੀ ਪਿਆਰ? ਧੋਨੀ ਦੇ ਬੈਟ ਬਣਾਉਣ ਵਾਲੇ ਇਸ ਵਿਅਕਤੀ ਨੇ ਦੱਸਿਆ ਸੰਜੇ ਦੱਤ ਨੂੰ ਸ਼ਨੀਵਾਰ ਦੁਪਹਿਰ ਨੂੰ ਮੁੰਬਈ ਦੇ ਅੰਧੇਰੀ ਖੇਤਰ 'ਚ ਸਥਿਤ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ਜਾਂਦੇ ਦੇਖਿਆ ਗਿਆ। ਉਸ ਸਮੇਂ ਉਨ੍ਹਾਂ ਦੀ ਭੈਣ ਪ੍ਰਿਆ ਦੱਤ ਵੀ ਸੰਜੇ ਦੱਤ ਦੇ ਨਾਲ ਮੌਜੂਦ ਸੀ। ਇਸ ਸੰਬੰਧ ਵਿੱਚ ਲੀਲਾਵਤੀ ਦੇ ਸਰੋਤ ਨੇ ਦੱਸਿਆ ਕਿ ਸੰਜੇ ਦੱਤ ਕੋਕੀਲਾਬੇਨ ਹਸਪਤਾਲ ਵਿੱਚ ਐਡਵਾਂਸਡ ਸਟੇਜ ਕੈਂਸਰ ਦੇ ਕੁਝ ਟੈਸਟਾਂ ਲਈ ਗਏ ਸੀ, ਜਦਕਿ ਉਨ੍ਹਾਂ ਦੇ ਕੁਝ ਟੈਸਟ ਲੀਲਾਵਤੀ ਵਿੱਚ ਕੀਤੇ ਗਏ ਹਨ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ ਟ੍ਰੈਂਡਿੰਗ ਟੌਪਿਕ






















