Punjabi Stars Decorated Their Homes For Christmas: ਨਵੰਬਰ ਮਹੀਨਾ ਖਤਮ ਹੋਣ ‘ਚ ਮਹਿਜ਼ 5-6 ਦਿਨ ਬਾਕੀ ਹਨ। ਇਸ ਤੋਂ ਬਾਅਦ ਦਸੰਬਰ ਮਹੀਨਾ ਚੜ੍ਹੇਗਾ। ਦਸੰਬਰ ਮਹੀਨੇ ਨੂੰ ਕ੍ਰਿਸਮਸ ਦਾ ਮਹੀਨਾ ਵੀ ਕਿਹਾ ਜਾਂਦਾ ਹੈ। ਕ੍ਰਿਸਮਸ ਆਉਣ ਤੋਂ ਇੱਕ ਮਹੀਨਾ ਪਹਿਲਾਂ ਚਹਿਲ ਪਹਿਲ ਸ਼ੁਰੂ ਹੋ ਜਾਂਦੀ ਹੈ। ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਕ੍ਰਿਸਮਸ ਨੂੰ ਲੈਕੇ ਕਾਫ਼ੀ ਐਕਸਾਇਟਡ ਨਜ਼ਰ ਆ ਰਹੇ ਹਨ। ਹਰਭਜਨ ਮਾਨ ਤੋਂ ਲੈਕੇ ਤਾਨੀਆ ਤੱਕ ਕਈ ਕਲਾਕਾਰਾਂ ਨੇ ਆਪਣੇ ਘਰਾਂ ‘ਚ ਕ੍ਰਿਸਮਸ ਡੈਕੋਰੇਸ਼ਨ ਕਰ ਲਈ ਹੈ। ਆਓ ਤੁਹਾਨੂੰ ਦਿਖਾਉਂਦੇ ਹਾਂ ਉਨ੍ਹਾਂ ਕਲਾਕਾਰਾਂ ਦੇ ਘਰ:


ਹਰਭਜਨ ਮਾਨ
ਹਰਭਜਨ ਮਾਨ ਦੀ ਪਤਨੀ ਹਰਮਨ ਕੌਰ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ਦੇ ਘਰ ‘ਚ ਵੱਡੇ ਸਾਇਜ਼ ਦਾ ਕ੍ਰਿਸਮਸ ਟਰੀ ਸੱਜਿਆ ਹੋਇਆ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਹਰਮਨ ਨੇ ਕੁੱਝ ਦਿਨ ਪਹਿਲਾਂ ਇੱਕ ਕ੍ਰਿਸਮਸ ਪੋਸਟ ਵੀ ਸ਼ੇਅਰ ਕੀਤੀ ਸੀ। ਜਿਸ ਨੂੰ ਦੇਖ ਕੇ ਇਹ ਸਾਫ ਪਤਾ ਲੱਗਦਾ ਹੈ ਕਿ ਹਰਭਜਨ ਮਾਨ ਦੇ ਘਰ ਹਰ ਤਿਓਹਾਰ ਨੂੰ ਪੂਰੀ ਖੁਸ਼ੀ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।











ਤਾਨੀਆ
ਪੰਜਾਬੀ ਇੰਡਸਟਰੀ ਦੀ ਕਿਊਟ ਅਦਾਕਾਰਾ ਤਾਨੀਆ ‘ਤੇ ਵੀ ਕ੍ਰਿਸਮਸ ਬੁਖਾਰ ਚੜ੍ਹਦਾ ਨਜ਼ਰ ਆ ਰਿਹਾ ਹੈ। ਤਾਨੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਵਿੱਚ ਕ੍ਰਿਸਮਸ ਦੀ ਤਿਆਰੀ ਕਰਦੀ ਨਜ਼ਰ ਆ ਰਹੀ ਹੈ। ਦੇਖੋ ਤਾਨੀਆ ਦੀ ਪੋਸਟ: 








ਕਾਬਿਲੇਗ਼ੌਰ ਹੈ ਕਿ ਕ੍ਰਿਸਮਸ ਹਰ ਸਾਲ 25 ਦਸੰਬਰ ਨੂੰ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ ਹਰ ਤਿਓਹਾਰ ਨੂੰ ਮਿਲ ਜੁਲ ਕੇ ਮਨਾਉਣਾ ਭਾਰਤ ਦਾ ਸੱਭਿਆਚਾਰ ਹੈ।


ਇਹ ਵੀ ਪੜ੍ਹੋ: ਮਨਕੀਰਤ ਔਲਖ ਤੋਂ ਐਮੀ ਵਿਰਕ ਦੇਖੋ ਉਹ ਪੰਜਾਬੀ ਕਲਾਕਾਰ ਜਿਹੜੇ ਹਰ ਸਮੇਂ ਘਿਰੇ ਰਹਿੰਦੇ ਹਨ ਟਾਇਟ ਸਕਿਉਰਟੀ ਨਾਲ