ਪੜਚੋਲ ਕਰੋ
(Source: ECI/ABP News)
ਦਿੱਲੀ ਭਾਜਪਾ ਸਿੱਖ ਸੈੱਲ ਨੇ ਅਨੁਸ਼ਕਾ ਸ਼ਰਮਾ ਖਿਲਾਫ ਕਰਵਾਈ ਸ਼ਿਕਾਇਤ ਦਰਜ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼
ਦਿੱਲੀ ਭਾਜਪਾ ਦੇ ਸਿੱਖ ਸੈੱਲ ਨੇ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਖਿਲਾਫ ਵੈੱਬ ਸੀਰੀਜ਼ ‘ਪਤਾਲ ਲੋਕ’ ਵਿੱਚ ਕਥਿਤ ਤੌਰ ‘ਤੇ ਹਿੰਦੂਆਂ ਅਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ” ਲਈ ਸ਼ਿਕਾਇਤ ਦਰਜ ਕਰਵਾਈ ਹੈ।
![ਦਿੱਲੀ ਭਾਜਪਾ ਸਿੱਖ ਸੈੱਲ ਨੇ ਅਨੁਸ਼ਕਾ ਸ਼ਰਮਾ ਖਿਲਾਫ ਕਰਵਾਈ ਸ਼ਿਕਾਇਤ ਦਰਜ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ Complaint Against Paatal Lok producer for Hurting religious Sentiments ਦਿੱਲੀ ਭਾਜਪਾ ਸਿੱਖ ਸੈੱਲ ਨੇ ਅਨੁਸ਼ਕਾ ਸ਼ਰਮਾ ਖਿਲਾਫ ਕਰਵਾਈ ਸ਼ਿਕਾਇਤ ਦਰਜ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼](https://static.abplive.com/wp-content/uploads/sites/5/2020/05/28024055/Paatal-Lok-1.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਦਿੱਲੀ ਭਾਜਪਾ ਦੇ ਸਿੱਖ ਸੈੱਲ ਨੇ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਖਿਲਾਫ ਵੈੱਬ ਸੀਰੀਜ਼ ‘ਪਤਾਲ ਲੋਕ’ ਵਿੱਚ ਕਥਿਤ ਤੌਰ ‘ਤੇ ਹਿੰਦੂਆਂ ਅਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ” ਲਈ ਸ਼ਿਕਾਇਤ ਦਰਜ ਕਰਵਾਈ ਹੈ।
ਸਿੱਖ ਸੈੱਲ ਦੇ ਕੋ-ਕਨਵੀਨਰ ਜਸਪ੍ਰੀਤ ਸਿੰਘ ਮੱਟਾ ਅਨੁਸਾਰ ਇਸ ਸਬੰਧੀ ਕੌਮੀ ਘੱਟ ਗਿਣਤੀ ਕਮਿਸ਼ਨ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ।ਮੱਟਾ ਨੇ ਅਨੁਸ਼ਕਾ ਸ਼ਰਮਾ ਖਿਲਾਫ ਮੁਖਰਜੀ ਨਗਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਡਿਪਟੀ ਚੇਅਰਮੈਨ ਮਨਜੀਤ ਸਿੰਘ ਰਾਏ ਨਾਲ ਵੀ ਗੱਲ ਕੀਤੀ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ “ਕਾਨੂੰਨ ਅਨੁਸਾਰ ਬਣਦੀ ਕਾਰਵਾਈ” ਕਰਨ ਦਾ ਭਰੋਸਾ ਦਿੱਤਾ ਹੈ।
ਮੱਟਾ ਨੇ ਕਿਹਾ ਕਿ ,
ਮੱਟਾ ਨੇ ਕਿਹਾ ਕਿ ਕਈ ਸਿੱਖ ਭਰਾ ਮੇਰੇ ਕੋਲ ਪਹੁੰਚੇ ਅਤੇ ਕਿਹਾ ਕਿ ਇਸ ਵੈਬਸੀਰੀਜ਼ ਦੇ ਨਿਰਮਾਤਾਵਾਂ ਵਲੋਂ ਭਾਈਚਾਰੇ ਦੇ ਅਕਸ ਨੂੰ ਠੇਸ ਪਹੁੰਚੀ ਹੈ।ਉਨ੍ਹਾਂ ਨੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੂੰ ਇਸ ਮਾਮਲੇ 'ਚ ਦਖਲ ਦੇਣ ਅਤੇ ਕਾਰਵਾਈ ਕਰਨ ਦੀ ਬੇਨਤੀ ਵੀ ਕੀਤੀ ਹੈ।
ਇਹ ਵੀ ਪੜ੍ਹੋ: ਕੋਰੋਨਾ ਨਾਲ ਜੰਗ ਲੜਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਕੈਪਟਨ ਸਰਕਾਰ ਦਾ ਤੋਹਫਾ, ਅਗਲੇ ਹਫਤੇ ਤੋਂ ਨਵੀਂ ਪਾਲਿਸੀ
ਪੰਜਾਬ 'ਚ ਗਰਮੀ ਦਾ ਕਹਿਰ ਵਧਿਆ, ਮੌਸਮ ਵਿਭਾਗ ਦੀ ਚੇਤਾਵਨੀ
ਅਣਵਿਆਹੇ ਮੁੰਡੇ-ਕੁੜੀ ਦਾ ਇਕੱਠੇ ਰਹਿਣ 'ਤੇ ਹਾਈਕੋਰਟ ਦਾ ਵੱਡਾ ਫੈਸਲਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
" ਮਾਮਲਾ ਹਿੰਦੂਆਂ ਅਤੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨਾਲ ਸਬੰਧਤ ਹੈ। ਹਾਲ ਹੀ ਵਿੱਚ ਐਮਾਜ਼ਾਨ ਪ੍ਰਾਈਮ ਤੇ ਪ੍ਰਸਾਰਤ ਹੋਈ "ਪਾਤਾਲ ਲੋਕ" ਵੈਬ ਸੀਰੀਜ਼ ਦੇ ਕੁਝ ਕਿੱਸਿਆਂ ਵਿੱਚ ਬਹੁਤ ਵਿਵਾਦਪੂਰਨ ਦ੍ਰਿਸ਼ ਪ੍ਰਦਰਸ਼ਤ ਕੀਤੇ ਗਏ ਸਨ। ਇੱਕ ਸਿੱਖ ਆਦਮੀ ਇੱਕ ਔਰਤ ਨਾਲ ਬਲਾਤਕਾਰ ਕਰਦਾ ਹੋਇਆ ਦਿਖਾਇਆ ਗਿਆ ਹੈ। ਜਦੋਂ ਕਿ ਇੱਕ 'ਅੰਮ੍ਰਿਤਧਾਰੀ' ਸਿੱਖ ਇੱਕ ਮੂਕ ਦਰਸ਼ਕ ਵਜੋਂ ਇਸ ਘਟਨਾ ਨੂੰ ਵੇਖਦੇ ਹੋਏ ਵੇਖਿਆ ਗਿਆ ਹੈ ਅਤੇ ਦੂਸਰੇ ਵਿੱਚ ਇੱਕ 'ਪੰਡਿਤ' ਨੂੰ ਇੱਕ ਮੰਦਰ ਵਿੱਚ ਮੀਟ (ਮਾਸਾਹਾਰੀ) ਪਕਾਉਂਦੇ ਦਿਖਾਇਆ ਗਿਆ ਹੈ ਅਤੇ ਦੂਜਾ ਹਿੰਦੂ ਇਸ ਨੂੰ ਮੰਦਿਰ ਦੇ ਪਰਿਸਰ ਅੰਦਰ ਖਾਂਦਾ ਹੋਇਆ ਦਿਖਾਇਆ ਗਿਆ ਹੈ। "
-
![ਦਿੱਲੀ ਭਾਜਪਾ ਸਿੱਖ ਸੈੱਲ ਨੇ ਅਨੁਸ਼ਕਾ ਸ਼ਰਮਾ ਖਿਲਾਫ ਕਰਵਾਈ ਸ਼ਿਕਾਇਤ ਦਰਜ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼](https://static.abplive.com/wp-content/uploads/sites/5/2020/05/28023738/Paatal-Lok.jpg)
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਦੇਸ਼
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)