(Source: ECI/ABP News)
Ashwin On Ponniyin Selvan: ਕ੍ਰਿਕੇਟਰ ਅਸ਼ਵਿਨ ਨੇ ਦੇਖੀ ਐਸ਼ਵਰਿਆ ਰਾਏ ਦੀ ਫ਼ਿਲਮ ਪੀਐਸ-1, ਕਿਹਾ- ਦਿਲ ਜਿੱਤ ਲਿਆ
Ashwin On Maniratnam Ponniyin Selvan: ਫਿਲਮ 'ਪੋਨੀਯਿਨ ਸੇਲਵਨ 1' 30 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਸ ਦੇ ਨਾਲ ਹੀ ਭਾਰਤੀ ਕ੍ਰਿਕਟਰ ਅਸ਼ਵਿਨ ਨੇ ਵੀ ਇਸ ਫਿਲਮ 'ਤੇ ਪ੍ਰਤੀਕਿਰਿਆ ਦਿੱਤੀ ਹੈ।
![Ashwin On Ponniyin Selvan: ਕ੍ਰਿਕੇਟਰ ਅਸ਼ਵਿਨ ਨੇ ਦੇਖੀ ਐਸ਼ਵਰਿਆ ਰਾਏ ਦੀ ਫ਼ਿਲਮ ਪੀਐਸ-1, ਕਿਹਾ- ਦਿਲ ਜਿੱਤ ਲਿਆ cricketer-ashwin-on-ponniyin-selvan-says-mani-ratnam-has-made-ps-1-a-compelling-watch Ashwin On Ponniyin Selvan: ਕ੍ਰਿਕੇਟਰ ਅਸ਼ਵਿਨ ਨੇ ਦੇਖੀ ਐਸ਼ਵਰਿਆ ਰਾਏ ਦੀ ਫ਼ਿਲਮ ਪੀਐਸ-1, ਕਿਹਾ- ਦਿਲ ਜਿੱਤ ਲਿਆ](https://feeds.abplive.com/onecms/images/uploaded-images/2022/10/03/ef7af598c6c9def51f8aaeeab669c2fd1664777738215469_original.jpg?impolicy=abp_cdn&imwidth=1200&height=675)
Ravichandran Ashwin On Ponniyin Selvan: ਮਸ਼ਹੂਰ ਨਿਰਦੇਸ਼ਕ ਮਣੀ ਰਤਨਮ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਪੋਨੀਅਨ ਸੇਲਵਨ 1' (Ponniyin Selvan 1) ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਸਾਊਥ ਸੁਪਰਸਟਾਰ ਵਿਕਰਮ ਅਤੇ ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਦੀ ਇਹ ਫਿਲਮ 30 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ ਅਤੇ ਰਿਲੀਜ਼ ਦੇ ਨਾਲ ਹੀ ਇਸ ਨੇ ਕਮਾਈ ਦੇ ਕਈ ਰਿਕਾਰਡ ਤੋੜ ਦਿੱਤੇ ਹਨ। ਸਿਰਫ ਦੋ ਦਿਨਾਂ 'ਚ ਫਿਲਮ ਨੇ ਦੁਨੀਆ ਭਰ 'ਚ 150 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ। ਇਸ ਦੇ ਨਾਲ ਹੀ ਇਹ ਫਿਲਮ ਜਿਸ ਤਰ੍ਹਾਂ ਕਲੈਕਸ਼ਨ ਕਰ ਰਹੀ ਹੈ, ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੋਕ ਇਸ ਫਿਲਮ ਨੂੰ ਕਿੰਨਾ ਪਸੰਦ ਕਰ ਰਹੇ ਹਨ। ਇਸ ਦੌਰਾਨ ਭਾਰਤੀ ਕ੍ਰਿਕਟਰ ਅਸ਼ਵਿਨ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਇਹ ਫਿਲਮ ਕਿਵੇਂ ਲੱਗੀ?
ਅਸ਼ਵਿਨ ਨੇ ਇਹ ਗੱਲਾਂ ਕਹੀਆਂ
ਟੀਮ ਇੰਡੀਆ ਦੇ ਕ੍ਰਿਕਟਰ ਰਵੀਚੰਦਰਨ ਅਸ਼ਵਿਨ ਮਸ਼ਹੂਰ ਲੇਖਕ ਕਲਕੀ ਦੀ ਸਾਹਿਤਕ ਕਲਾਸਿਕ 'ਪੋਨੀਯਿਨ ਸੇਲਵਨ' ਦੇ ਬਹੁਤ ਵੱਡੇ ਪ੍ਰਸ਼ੰਸਕ ਬਣ ਗਏ ਹਨ। ਉਨ੍ਹਾਂ ਨੇ ਨਿਰਦੇਸ਼ਕ ਮਣੀ ਰਤਨਮ ਦੀ ਫਿਲਮ 'ਪੋਨੀਯਿਨ ਸੇਲਵਨ 1' ਨੂੰ ਪੈਸਾ ਵਸੂਲ ਫਿਲਮ ਦੱਸਿਆ ਹੈ। ਫਿਲਮ 'ਤੇ ਆਪਣੇ ਵਿਚਾਰ ਸਾਂਝੇ ਕਰਨ ਲਈ ਟਵਿੱਟਰ 'ਤੇ ਲੈ ਕੇ ਅਸ਼ਵਿਨ ਨੇ ਲਿਖਿਆ, "ਮੈਨੂੰ ਨਹੀਂ ਪਤਾ ਕਿ ਮੈਂ ਇਸ ਮਹਾਂਕਾਵਿ ਕਹਾਣੀ 'ਪੋਨੀਯਿਨ ਸੇਲਵਾਨ' ਦੇ ਨਾਲ ਕਿੰਨੀ ਵਾਰ ਪਿਆਰ ਹੋਵੇਗਾ। ਫਿਲਮਾਂ ਇੱਕ ਚੰਗੇ ਨਾਵਲ ਦੀ ਥਾਂ ਨਹੀਂ ਲੈ ਸਕਦੀਆਂ। ਪਰ ਪੀਐਸ 1 ਲਈ ਮੈਂ ਇਹ ਕਹਿਣ ਤੇ ਮਜਬੂਰ ਹੋ ਗਿਆ ਹਾਂ ਕਿ ਇਸ ਵਰਗੀ ਕੋਈ ਫ਼ਿਲਮ ਨਹੀਂ।
I don’t know how many more times I will fall in love with this epic story. #ponniyinselvan
— Ashwin 🇮🇳 (@ashwinravi99) October 1, 2022
Movies can’t replace a good novel, however the legend #maniratnam has made #ps1 a compelling watch 👏👏.
ਇਸ ਕ੍ਰਿਕਟਰ ਨੂੰ ਵੀ ਫਿਲਮ ਪਸੰਦ ਆਈ
ਅਸ਼ਵਿਨ ਤੋਂ ਇਲਾਵਾ ਇਕ ਹੋਰ ਕ੍ਰਿਕਟਰ ਅਭਿਨਵ ਮੁਕੁੰਦ ਨੇ ਵੀ ਐਪਿਕ ਫਿਲਮ 'ਤੇ ਆਪਣੇ ਵਿਚਾਰ ਸਾਂਝੇ ਕੀਤੇ ਹਨ। ਮੁਕੁੰਦ ਨੇ ਟਵੀਟ ਕੀਤਾ ਅਤੇ ਲਿਖਿਆ, "ਪੋਨੀਯਿਨ ਸੇਲਵਨ-1 ਦੇਖ ਕੇ ਹੁਣੇ ਬਾਹਰ ਨਿਕਲਿਆ। ਫ਼ਿਲਮ ਦੀ ਤਾਰੀਫ਼ `ਚ ਮੇਰੇ ਕੋਲ ਕੋਈ ਜਵਾਬ ਨਹੀਂ, ਦੂਜੇ ਭਾਗ ਦਾ ਇੰਤਜ਼ਾਰ ਨਹੀਂ ਕਰ ਸਕਦਾ। ਇਹ ਇੱਕ ਖੂਬਸੂਰਤ ਢੰਗ ਨਾਲ ਬਣਾਈ ਗਈ ਸ਼ਾਨਦਾਰ ਰਚਨਾ ਹੈ। ਕਾਰਥੀ ਸ਼ਾਨਦਾਰ ਸੀ ਪਰ ਸਾਰੇ ਕਲਾਕਾਰਾਂ ਨੇ ਵਧੀਆ ਕੰਮ ਕੀਤਾ।"
Just walked out of #PonniyinSelvan1. Absolutely loved it. Cant wait for part 2. It is a magnum opus made beautifully with an excellent background score. Karthi was superb but all actors were cast really well.
— Abhinav Mukund (@mukundabhinav) September 30, 2022
ਮਹੱਤਵਪੂਰਨ ਗੱਲ ਇਹ ਹੈ ਕਿ ਮਣੀ ਰਤਨਮ ਦੀ ਇਹ ਫਿਲਮ ਪ੍ਰਸਿੱਧ ਲੇਖਕ ਕਲਕੀ ਦੇ ਕਲਾਸਿਕ ਤਾਮਿਲ ਨਾਵਲ 'ਪੋਨੀਯਿਨ ਸੇਲਵਨ' 'ਤੇ ਆਧਾਰਿਤ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)