ਪੜਚੋਲ ਕਰੋ
Advertisement
DDLJ ਨੂੰ 18 ਦੇਸ਼ਾਂ 'ਚ ਰੀ-ਰੀਲੀਜ਼ ਕਰਨ ਦੀ ਤਿਆਰੀ, 25 ਸਾਲ ਬਾਅਦ ਵੀ ਜਲਵਾ ਬਰਕਰਾਰ
ਬਾਲੀਵੁੱਡ ਦੀ ਸੁਪਰਹਿੱਟ ਫ਼ਿਲਮ DDLJ ਨੂੰ 18 ਦੇਸ਼ਾਂ 'ਚ ਰੀ-ਰੀਲੀਜ਼ ਕਰਨ ਦੀ ਤਿਆਰੀ ਚੱਲ ਰਹੀ ਹੈ। ਹਾਲ ਹੀ 'ਚ ਫ਼ਿਲਮ ਨੇ 25 ਸਾਲ ਪੂਰੇ ਕੀਤੇ ਹਨ ਜਿਸ ਦੀ ਸੇਲੀਬ੍ਰੇਸ਼ਨ ਹਰ ਪਾਸੇ ਕੀਤੀ ਜਾ ਰਹੀ ਹੈ। ਇਸ ਕਰਕੇ ਫ਼ਿਲਮ ਦੀ ਟੀਮ ਇਸ ਨੂੰ ਭਾਰਤ ਤੋਂ ਇਲਾਵਾ ਬਾਕੀ ਦੇਸ਼ਾਂ 'ਚ ਰੀ-ਰਿਲੀਜ਼ ਕਰੇਗੀ।
ਬਾਲੀਵੁੱਡ ਦੀ ਸੁਪਰਹਿੱਟ ਫ਼ਿਲਮ DDLJ ਨੂੰ 18 ਦੇਸ਼ਾਂ 'ਚ ਰੀ-ਰੀਲੀਜ਼ ਕਰਨ ਦੀ ਤਿਆਰੀ ਚੱਲ ਰਹੀ ਹੈ। ਹਾਲ ਹੀ 'ਚ ਫ਼ਿਲਮ ਨੇ 25 ਸਾਲ ਪੂਰੇ ਕੀਤੇ ਹਨ ਜਿਸ ਦੀ ਸੇਲੀਬ੍ਰੇਸ਼ਨ ਹਰ ਪਾਸੇ ਕੀਤੀ ਜਾ ਰਹੀ ਹੈ। ਇਸ ਕਰਕੇ ਫ਼ਿਲਮ ਦੀ ਟੀਮ ਇਸ ਨੂੰ ਭਾਰਤ ਤੋਂ ਇਲਾਵਾ ਬਾਕੀ ਦੇਸ਼ਾਂ 'ਚ ਰੀ-ਰਿਲੀਜ਼ ਕਰੇਗੀ। ਇਸ ਲਿਸਟ ਵਿੱਚ ਅਮਰੀਕਾ, ਯੂਕੇ, ਯੂਏਈ, ਸਾਊਦੀ ਅਰੇਬੀਆ, ਕਤਰ, ਮਾਰੀਸ਼ਸ, ਸਾਊਥ ਅਫਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਫਿਜੀ, ਜਰਮਨੀ, ਨਾਰਵੇ, ਸਵੀਡਨ, ਸਪੇਨ, ਸਵਿਟਜ਼ਰਲੈਂਡ, ਇਸਟੋਨੀਆ ਤੇ ਫਿਨਲੈਂਡ ਵਰਗੇ ਦੇਸ਼ਾਂ ਦੇ ਨਾਮ ਸ਼ਾਮਲ ਹਨ।
25 ਸਾਲ ਪੂਰੇ ਕਰਨ ਵਾਲੀ ਫ਼ਿਲਮ DDLJ 20 ਅਕਤੂਬਰ 1995 ਨੂੰ ਫ਼ਿਲਮ ਰਿਲੀਜ਼ ਹੋਈ ਸੀ ਜਿਸ ਨੇ ਬੋਕਸ ਆਫ਼ਿਸ ਦੇ ਸਾਰੇ ਰਿਕੋਰਡ ਤੋੜ ਦਿੱਤੇ ਹਨ। ਕਰੀਬ 40 ਮਿਲੀਅਨ ਬਜਟ ਦੇ ਨਾਲ ਬਣੀ ਇਸ ਫ਼ਿਲਮ ਨੇ 1.22 ਬਿਲੀਅਨ ਦੀ ਕਮਾਈ ਕੀਤੀ ਹੈ। ਅਜੇ ਤਕ ਇਸਦੀ ਕਮਾਈ 'ਚ ਇਜ਼ਾਫਾ ਹੋ ਰਿਹਾ ਹੈ। ਮੁੰਬਈ ਦੇ ਮਰਾਠਾ ਮੰਦਿਰ ਥੀਏਟਰ ਵਿੱਚ ਇਹ ਫ਼ਿਲਮ ਲਗਾਤਾਰ 24 ਸਾਲ ਤੱਕ ਲੱਗੀ ਰਹੀ। ਜੇ ਕੋਰੋਨਾ ਮਹਾਮਾਰੀ ਨਾ ਹੁੰਦੀ ਤਾਂ ਮਰਾਠਾ ਮੰਦਿਰ 'ਚ ਵੀ ਇਸ ਫ਼ਿਲਮ ਨੇ 25 ਸਾਲ ਪੂਰੇ ਕਰ ਲੈਣੇ ਸੀ।
ਗੌਹਰ ਖਾਨ ਤੇ ਜ਼ੈਦ ਦਰਬਾਰ ਕਰਵਾਉਣ ਜਾ ਰਹੇ ਵਿਆਹ ?
ਤਾਜੁਬ ਦੀ ਗੱਲ ਇਹ ਹੈ ਕਿ ਫ਼ਿਲਮ ਦੀ ਟਿਕਟ ਦਾ ਮੁੱਲ ਵੀ 25 ਰੁਪਏ ਹੈ। ਮਰਾਠਾ ਮੰਦਿਰ 'ਚ ਇਹ ਫ਼ਿਲਮ 1274 ਹਫਤਿਆਂ ਤੱਕ ਲਗੀ ਰਹੀ ਹੈ। ਬਸ ਕੋਰੋਨਾ ਕਾਲ ਕਾਰਨ ਇਸ ਦੇ ਸਫ਼ਰ 'ਚ ਥੋੜੀ ਜਹੀ ਰੁਕਾਵਟ ਆ ਗਈ ਸੀ। ਪਰ ਅੱਗੇ ਇਸ ਸਿਲਸਿਲੇ ਨੂੰ ਜਾਰੀ ਰਖਿਆ ਜਾਏਗਾ। ਫ਼ਿਲਮ ਨੂੰ ਯਸ਼ ਚੋਪੜਾ ਦੇ ਸਾਹਿਬਜ਼ਾਦੇ ਆਦਿਤਿਆ ਚੋਪੜਾ ਨੇ ਲਿਖਿਆ ਤੇ ਡਾਇਰੈਕਟ ਕੀਤਾ ਹੈ। ਸ਼ਾਹਰੁਖ ਤੇ ਕਾਜੋਲ ਦੇ ਕਰੀਅਰ ਨੂੰ ਇਸ ਫ਼ਿਲਮ ਨੇ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੱਤਾ ਸੀ। ਦੋਵਾਂ ਨੂੰ ਅੱਜ ਵੀ ਫ਼ਿਲਮ ਦੇ ਕਿਰਦਾਰ ਰਾਜ ਤੇ ਸਿਮਰਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਵਿਸ਼ਵ
ਪੰਜਾਬ
Advertisement