Deepika Padukone: ਦੀਪਿਕਾ ਪਾਦੂਕੋਣ ਮਨਾ ਰਹੀ 37ਵਾਂ ਜਨਮਦਿਨ, ਰਣਬੀਰ ਕਪੂਰ ਦੇ ਧੋਖੇ ਤੋਂ ਬਾਅਦ ਖੁਦਕੁਸ਼ੀ ਕਰਨਾ ਚਾਹੁੰਦੀ ਸੀ ਦੀਪਿਕਾ, ਇਸ ਸ਼ਖਸ ਨੇ ਕੀਤੀ ਸੀ ਮਦਦ
Deepika Padukone Birthday: ਦੀਪਿਕਾ ਪਾਦੂਕੋਣ ਦਾ ਜਨਮ 5 ਜਨਵਰੀ 1986 ਨੂੰ ਡੈਨਮਾਰਕ ਦੇਸ਼ ਦੇ ਕੋਪਨਹੈਗਨ `ਚ ਹੋਇਆ। ਦੀਪਿਕਾ ਦੇ ਪਿਤਾ ਪ੍ਰਕਾਸ਼ ਪਾਦੂਕੋਣ ਜਾਣੇ ਮਾਣੇ ਬੈਡਮਿੰਟਨ ਖਿਡਾਰੀ ਰਹੇ ਹਨ।
Happy Birthday Deepika Padukone: ਬਾਲੀਵੁੱਡ ਦੀਵਾ ਦੀਪਿਕਾ ਪਾਦੂਕੋਣ ਅਜ ਯਾਨਿ 5 ਜਨਵਰੀ ਨੂੰ ਆਪਣਾ 37ਵਾਂ ਜਨਮਦਿਨ ਮਨਾ ਰਹੀ ਹੈ। ਦੀਪਿਕਾ ਪਾਦੂਕੋਣ ਦੀ ਜ਼ਿੰਦਗੀ ਬਾਹਰ ਤੋਂ ਦੇਖਣ ਵਿੱਚ ਜਿੰਨੀ ਸਿੰਪਲ ਤੇ ਸਫ਼ਲ ਲੱਗਦੀ ਹੈ। ਅੰਦਰੋਂ ਉਨੀਂ ਹੀ ਉਨ੍ਹਾਂ ਦੀ ਕਹਾਣੀ ਸੰਘਰਸ਼ ਨਾਲ ਭਰੀ ਹੋਈ ਹੈ। ਅੱਜ ਅਸੀਂ ਦੀਪਿਕਾ ਦੇ ਜਨਮਦਿਨ ਦੇ ਮੌਕੇ ਤੁਹਾਨੂੰ ਦਸਦੇ ਹਾਂ ਦੀਪੀਕਾ ਦੀ ਜ਼ਿੰਦਗੀ ਦੀ ਕਹਾਣੀ ਤਸਵੀਰਾਂ ਦੀ ਜ਼ੁਬਾਨੀ।
ਦੀਪਿਕਾ ਪਾਦੂਕੋਣ ਦਾ ਜਨਮ 5 ਜਨਵਰੀ 1986 ਨੂੰ ਡੈਨਮਾਰਕ ਦੇਸ਼ ਦੇ ਕੋਪਨਹੈਗਨ ਸ਼ਹਿਰ `ਚ ਹੋਇਆ। ਦੀਪਿਕਾ ਦੇ ਪਿਤਾ ਪ੍ਰਕਾਸ਼ ਪਾਦੂਕੋਣ ਜਾਣੇ ਮਾਣੇ ਬੈਡਮਿੰਟਨ ਖਿਡਾਰੀ ਰਹੇ ਹਨ। ਜਿਨ੍ਹਾਂ ਨੇ ਕਈ ਵਾਰ ਦੇਸ਼ ਲਈ ਟਰਾਫ਼ੀਆਂ ਤੇ ਮੈਡਲ ਜਿੱਤੇ।
ਦੀਪਿਕਾ ਵੀ ਆਪਣੇ ਪਿਤਾ ਵਾਂਗ ਬੈਡਮਿੰਟਨ ਖੇਡਦੀ ਸੀ। ਉਨ੍ਹਾਂ ਨੇ ਨੈਸ਼ਨਲ ਲੈਵਲ ਤੱਕ ਬੈਡਮਿੰਟਨ ਖੇਡਿਆ। ਪਰ ਉਹ ਇਸ ਨੂੰ ਕਿੱਤੇ ਵਜੋਂ ਨਹੀਂ ਅਪਨਾਉਣਾ ਚਾਹੁੰਦੀ ਸੀ। ਕਿਉਂਕਿ ਦੀਪਿਕਾ ਦਾ ਸੁਪਨਾ ਹਮੇਸ਼ਾ ਤੋਂ ਹੀ ਐਕਟਰ/ਮਾਡਲ ਬਣਨ ਦਾ ਰਿਹਾ। ਆਪਣੇ ਇਸ ਸੁਪਨੇ ਨੂੰ ਪੂਰਾ ਕਰਨ ਵਿਚ ਦੀਪਿਕਾ ਦੇ ਪਰਿਵਾਰ ਨੇ ਉਨ੍ਹਾਂ ਦਾ ਪੂਰਾ ਸਾਥ ਦਿਤਾ। ਆਪਣੇ ਇੱਕ ਇੰਟਰਵਿਊ ਵਿੱਚ ਦੀਪੀਕਾ ਨੇ ਦਸਿਆ ਕਿ ਉਨ੍ਹਾਂ ਦੇ ਪਰਿਵਾਰ ਨੇ ਕਦੇ ਵੀ ਉੇਨ੍ਹਾਂ `ਤੇ ਕਿਸਟ ਖ਼ਾਸ ਫ਼ੀਲਡ ਨੂੰ ਕਰੀਅਰ ਬਣਾਉਣ ਦਾ ਦਬਾਅ ਨਹੀਂ ਬਣਾਇਆ।
ਦੀਪਿਕਾ ਨੂੰ ਪਹਿਲਾ ਮਾਡਲਿੰਗ ਬਰੇਕ ਇੱਕ ਟੈਲੀਵਿਜ਼ਨ ਐਡ ਰਾਹੀਂ ਮਿਲਿਆ। ਉਹ ਪਹਿਲੀ ਵਾਰ ਲਿਰਿਲ ਸਾਬੁਣ ਦੀ ਐਡ ਵਿੱਚ ਨਜ਼ਰ ਆਈ। ਇਸ ਤੋਂ ਬਾਅਦ ਉਨ੍ਹਾਂ ਨੂੰ ਹਿਮੇਸ਼ ਰੇਸ਼ਮੀਆ ਦੀ ਐਲਬਮ `ਤੇਰਾ ਸਰੂਰ` `ਚ `ਨਾਮ ਹੈ ਤੇਰਾ` ਗੀਤ `ਚ ਮਾਡਲਿੰਗ ਦਾ ਮੌਕਾ ਮਿਲਿਆ। ਦੀਪਿਕਾ ਨੇ ਆਪਣੇ ਹੁਨਰ ਤੇ ਦਮਦਾਰ ਐਕਟਿੰਗ ਨਾਲ ਸਾਬਤ ਕਰ ਦਿਤਾ ਸੀ ਕਿ ਉਹ ਬਾਲੀਵੁੱਡ ਕੁਈਨ ਬਣਨ ਲਈ ਪੈਦਾ ਹੋਈ ਹੈ।
2006 ਦੀ ਗੱਲ ਹੈ ਕਿ ਫ਼ਰਹਾ ਤੇ ਸ਼ਾਹਰੁਖ਼ ਖ਼ਾਨ ਨੂੰ ਆਪਣੀ ਨਵੀਂ ਫ਼ਿਲਮ `ਓਮ ਸ਼ਾਂਤੀ ਓਮ` ਲਈ ਇੱਕ ਨਵੇਂ ਚਿਹਰੇ ਦੀ ਤਲਾਸ਼ ਸੀ। ਜਦੋਂ ਫ਼ਰਾਹ ਨੇ ਟੀਵੀ ਤੇ ਦੀਪਿਕਾ ਦੀ ਲਿਰਿਲ ਦੀ ਐਡ ਦੇਖੀ ਤੇ ਨਾਲ ਹੀ ਉਨ੍ਹਾਂ ਦਾ ਗੀਤ ਦੇਖਿਆ ਤਾਂ ਉਨ੍ਹਾਂ ਦੀ ਤਲਾਸ਼ ਦੀਪੀਕਾ ਤੇ ਆ ਕੇ ਖ਼ਤਮ ਹੋਈ।
ਇਸ ਤਰ੍ਹਾਂ ਦੀਪਿਕਾ ਦੀ ਬਾਲੀਵੁੱਡ `ਚ ਓਮ ਸ਼ਾਂਤੀ ਓਮ ਨਾਲ ਐਂਟਰੀ ਹੋਈ। ਇਹ ਫ਼ਿਲਮ ਬਾਕਸ ਆਫ਼ਿਸ `ਤੇ ਤਾਂ ਸੁਪਰਹਿੱਟ ਹੋਈ ਹੀ। ਨਾਲ ਹੀ ਦਰਸ਼ਕਾਂ ਨੇ ਆਪਣੀ ਨਵੀਂ ਹੀਰੋਈਨ ਨੂੰ ਅੱਖਾਂ `ਤੇ ਬਿਠਾ ਲਿਆ। ਇਸ ਫ਼ਿਲਮ `ਚ ਦੀਪਿਕਾ ਦੀ ਐਕਟਿੰਗ ਤੇ ਉਨ੍ਹਾਂ ਦੀਆਂ ਅਦਾਵਾਂ ਨੇ ਕਈ ਨੌਜਵਾਨਾਂ ਦਾ ਦਿਲ ਲੁੱਟਿਆ। ਇਸ ਤਰ੍ਹਾਂ ਆਪਣੀ ਪਹਿਲੀ ਹੀ ਫ਼ਿਲਮ ਨਾਲ ਦੀਪਿਕਾ ਪਾਦੂਕੋਣ ਸਟਾਰ ਬਣ ਗਈ।
ਪਰ ਕਿਸੇ ਨੂੰ ਇਹ ਨਹੀਂ ਪਤਾ ਸੀ ਕਿ ਖ਼ੂਬਸੂਰਤ, ਕਾਮਯਾਬ ਤੇ ਬਾਲੀਵੁੱਡ `ਚ ਸਥਾਪਤ ਹੋ ਚੁੱਕੀ ਦੀਪਿਕਾ ਦੇ ਮਨ ਦੇ ਅੰਦਰ ਕੀ ਤੂਫ਼ਾਨ ਚੱਲ ਰਹੇ ਹਨ। ਜਦੋਂ ਦੀਪਿਕਾ ਦੀ ਪਹਿਲੀ ਫ਼ਿਲਮ ਰਿਲੀਜ਼ ਹੋਈ ਤਾਂ ਉਸ ਸਮੇਂ ਉਹ ਬਾਲੀਵੁੱਡ ਦੇ ਹੈਂਡਸਮ ਹੰਕ ਰਣਬੀਰ ਕਪੂਰ ਨੂੰ ਡੇਟ ਕਰ ਰਹੀ ਸੀ। ਪਰ ਰਣਬੀਰ ਨਾਲ ਉਨ੍ਹਾਂ ਦੇ ਰਿਸ਼ਤੇ ਵਿੱਚ ਤਕਰਾਰ ਆਉਣ ਲੱਗ ਪਈ ਸੀ। ਜੋ ਦੀਪਿਕਾ ਨੂੰ ਅੰਦਰ ਹੀ ਅੰਦਰ ਤੋੜ ਰਹੀ ਸੀ। ਕਿਉਂਕਿ ਰਣਬੀਰ ਕਪੂਰ ਦਿਲਫੇਂਕ ਕਿਸਮ ਦੇ ਇਨਸਾਨ ਸਨ। ਇਸ ਕਾਰਨ ਦੀਪਿਕਾ ਨੂੰ ਰਣਬੀਰ ਦਾ ਦੂਜੀ ਕੁੜੀਆਂ ਨਾਲ ਫ਼ਲਰਟ ਕਰਨਾ ਪਸੰਦ ਨਹੀਂ ਸੀ।
2008 ਵਿੱਚ ਰਣਬੀਰ ਦੀਪਿਕਾ ਨੂੰ ਛੱਡ ਕੇ ਕੈਟਰੀਨਾ ਕੋਲ ਚਲੇ ਗਏ। ਇਸ ਗੱਲ ਦਾ ਦੀਪਿਕਾ ਨੂੰ ਡੂੰਘਾ ਸਦਮਾ ਲੱਗਿਆ। ਇਹ ਉਹ ਦੌਰ ਸੀ, ਜਦੋਂ ਦੀਪਿਕਾ ਦਾ ਕਰੀਅਰ ਤਾਂ ਉਚਾਈ ਤੇ ਸੀ, ਪਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ `ਚ ਤੂਫ਼ਾਨ ਚੱਲ ਰਹੇ ਸੀ।
ਦੀਪਿਕਾ ਨੇ ਆਪਣੇ ਇੱਕ ਇੰਟਰਵਿਊ ਵਿੱਚ ਦਸਿਆ ਹੈ ਕਿ ਰਣਬੀਰ ਨੂੰ ਉਹ ਬੇਹੱਦ ਪਿਆਰ ਕਰਦੀ ਸੀ। ਕਿਸੇ ਵੀ ਕੀਮਤ `ਤੇ ਉਹ ਰਣਬੀਰ ਤੋਂ ਅਲੱਗ ਹੋਣਾ ਨਹੀਂ ਚਾਹੁੰਦੀ ਸੀ। ਪਰ ਉਨ੍ਹਾਂ ਨੂੰ ਨਾ ਚਾਹੁੰਦੇ ਹੋਏ ਵੀ ਇਹ ਕਰਨਾ ਪਿਆ। ਇਸ ਦਾ ਨਤੀਜਾ ਇਹ ਨਿਕਲਿਆ ਕਿ ਦੀਪਿਕਾ ਡਿਪਰੈਸ਼ਨ ਵਿਚ ਚਲੀ ਗਈ।
ਦੀਪਿਕਾ ਨੇ ਦਸਿਆ ਕਿ ਉਹ ਮਰਨਾ ਚਾਹੁੰਦੀ ਸੀ। ਉਹ ਅੰਦਰੋਂ ਖ਼ਾਲੀ ਹੋ ਚੁੱਕੀ ਸੀ। ਪਰ ਉਨ੍ਹਾਂ ਨੇ ਫ਼ਿਰ ਵੀ ਹਿੰਮਤ ਨਹੀਂ ਹਾਰੀ। ਇਸ ਸਭ `ਚ ਦੀਪਿਕਾ ਦੇ ਪਰਿਵਾਰ ਨੇ ਉਨ੍ਹਾਂ ਦਾ ਪੂਰਾ ਸਾਥ ਦਿਤਾ।
ਦੀਪਿਕਾ ਨੇ ਆਪਣੇ ਆਪ ਨੂੰ ਇਸ ਬ੍ਰੇਕਅੱਪ ਤੋਂ ਸੰਭਾਲਿਆ। ਉਹ ਇੱਕ ਵਾਰ ਫ਼ਿਰ ਤੋਂ ਉੱਠ ਖੜੀ ਹੋਈ। ਪਰ ਕੀ ਤੁਹਾਨੂੰ ਪਤਾ ਹੈ ਕੋਈ ਅਜਿਹਾ ਸ਼ਖ਼ਸ ਹੈ ਜਿਸ ਨੇ ਦੀਪਿਕਾ ਨੂੰ ਫ਼ਿਰ ਤੋਂ ਮਜ਼ਬੂਤ ਬਣਨ ਵਿੱਚ ਉਨ੍ਹਾਂ ਨੂੰ ਭਾਵਨਾਤਮਕ ਰੂਪ ਵਿਚ ਪੂਰਾ ਸਹਿਯੋਗ ਦਿਤਾ।
ਉਹ ਨਾਂਅ ਹੈ ਰਣਵੀਰ ਸਿੰਘ ਦਾ। ਜੀ ਹਾਂ ਅੱਜ ਰਣਵੀਰ ਸਿੰਘ ਨਾਲ ਦੀਪਿਕਾ ਦੇ ਵਿਆਹ ਨੂੰ ਲਗਭਗ 3 ਸਾਲ ਹੋ ਚੁੱਕੇ ਹਨ। ਇਸ ਜੋੜੀ ਨੂੰ ਦੇਖ ਕੇ ਸਾਫ਼ ਪਤਾ ਲਗਦਾ ਹੈ ਕਿ ਇਹ ਦੋਵੇਂ ਇੱਕ ਦੂਜੇ ਨੂੰ ਕਿੰਨਾ ਪਿਆਰ ਕਰਦੇ ਹਨ।
ਆਪਣੇ ਇਕ ਇੰਟਰਵਿਊ ਵਿਚ ਦੀਪਿਕਾ ਨੇ ਦਸਿਆ ਕਿ ਰਣਵੀਰ ਕਰਕੇ ਉਹ ਫ਼ਿਰ ਤੋਂ ਉੱਠ ਖੜੀ ਹੋਈ। ਰਣਵੀਰ ਦੇ ਪਿਆਰ ਨੇ ਨਾ ਸਿਰਫ਼ ਉਨ੍ਹਾਂ ਨੂੰ ਭਾਵਨਾਤਮਕ ਰੂਪ ਵਿੱਚ ਮਜ਼ਬੂਤ ਬਣਾਇਆ, ਸਗੋਂ ਉਹ ਹਮੇਸ਼ਾ ਉਨ੍ਹਾਂ ਨੂੰ ਆਪਣੇ ਕੰਮ ਵੱਲ ਧਿਆਨ ਕੇਂਦਰਿਤ ਕਰਨ ਲਈ ਪ੍ਰੇਰਿਤ ਕਰਦੇ ਰਹੇ।
2012 ਵਿੱਚ ਦੀਪਿਕਾ ਦੀ ਫ਼ਿਲਮ ਕੌਕਟੇਲ ਉਨ੍ਹਾਂ ਦੇ ਕਰੀਅਰ ਲਈ ਮੀਲ ਪੱਥਰ ਸਾਬਤ ਹੋਈ। ਉਨ੍ਹਾਂ ਦੇ ਕਿਰਦਾਰ ਦੀ ਖ਼ੂਬ ਸ਼ਲਾਘਾ ਕੀਤੀ ਗਈ। ਦੀਪੀਕਾ ਇੱਕ ਵਾਰ ਫ਼ਿਰ ਤੋਂ ਜਨਤਾ ਦਾ ਦਿਲ ਜਿੱਤਣ ਵਿਚ ਕਾਮਯਾਬ ਹੋਈ।
ਰਣਵੀਰ ਤੇ ਦੀਪਿਕਾ ਨੇ ਇਕੱਠੇ ਕਈ ਫ਼ਿਲਮਾਂ ਵਿੱਚ ਕੰਮ ਕੀਤਾ। 2013 ਵਿੱਚ ਦੋਵੇਂ ਪਹਿਲੀ ਵਾਰ ਗੋਲੀਓਂ ਕੀ ਰਾਸਲੀਲਾ ਰਾਮਲੀਲਾ ਫ਼ਿਲਮ `ਚ ਇਕੱਠੇ ਨਜ਼ਰ ਆਏ। ਲੋਕਾਂ ਨੇ ਇਨ੍ਹਾਂ ਦੀ ਆਨ ਸਕ੍ਰੀਨ ਜੋੜੀ ਨੂੰ ਖ਼ੂਬ ਪਿਆਰ ਦਿਤਾ।
ਇਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਇਨ੍ਹਾਂ ਦੀ ਬਾਜੀਰਾਓ ਮਸਤਾਨੀ ਤੇ ਪਦਮਾਵਤ ਨੇ ਵੀ ਕਈ ਰਿਕਾਰਡ ਤੋੜੇ। ਆਨ ਸਕ੍ਰੀਨ ਇਨ੍ਹਾਂ ਦੀ ਕੈਮਿਸਟ੍ਰੀ ਨੂੰ ਇਨ੍ਹਾਂ ਦੇ ਪ੍ਰਸ਼ੰਸਕਾਂ ਨੇ ਹੀ ਨਹੀਂ ਬਲਕਿ ਫ਼ਿਲਮ ਕ੍ਰਿਟੀਕਸ ਨੇ ਖ਼ੂਬ ਸਲਾਹਿਆ।