ਪੜਚੋਲ ਕਰੋ
ਦੀਪਿਕਾ ਦਾ ਵੱਡਾ ਖ਼ੁਲਾਸਾ ਅਗਲੇ ਸਾਲ ਕਰੇਗੀ ਵੱਡਾ ਧਮਾਕਾ

ਮੁੰਬਈ: ਇਸ ਸਾਲ ਖ਼ਬਰ ਆਈ ਸੀ ਕਿ ਦੀਪਿਕਾ ਪਾਦੁਕੋਣ ਜਲਦੀ ਹੀ ਹਾਲੀਵੁੱਡ ਦੀ ਫ਼ਿਲਮ ‘ਵੰਡਰਵੁਮਨ’ ਤੋਂ ਪ੍ਰੇਰਿਤ ਇੱਕ ਸੁਪਰਹੀਰੋ ਫ਼ਿਲਮ ਕਰਨ ਜਾ ਰਹੀ ਹੈ। ਇਸ ਦੇ ਨਾਲ ਹੀ ਇਹ ਭਾਰਤ ਦੀ ਪਹਿਲੀ ਮਹਿਲਾ ਸੁਪਰਹੀਰੋ ਫ਼ਿਲਮ ਹੋਵੇਗੀ। ਫ਼ਿਲਮ ਬਾਰੇ ਸਿਰਫ ਇੰਨੀ ਹੀ ਜਾਣਕਾਰੀ ਸਾਹਮਣੇ ਆਈ ਸੀ ਕਿ ਇਸ ‘ਚ ਲੀਡ ਰੋਲ ‘ਚ ਦੀਪਿਕਾ ਪਾਦੁਕੋਣ ਨਜ਼ਰ ਆਵੇਗੀ। ਹੁਣ ਫ਼ਿਲਮ ਤੋਂ ਜੁੜੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਦੀਪਿਕਾ ਨੇ ਇਸ ਗੱਲ ‘ਤੇ ਪੱਕੀ ਮੁਹਰ ਲੱਗਾ ਦਿੱਤੀ ਹੈ ਕਿ ਉਹ ਇਸ ਫ਼ਿਲਮ ‘ਤੇ ਕੁਝ ਸਮੇਂ ‘ਚ ਕੰਮ ਕਰਨਾ ਸ਼ੁਰੂ ਕਰ ਦਵੇਗੀ। ਹਾਲ ਹੀ ‘ਚ ਇੱਕ ਇੰਟਰਵਿਊ ‘ਚ ਦੀਪਿਕਾ ਨੇ ਕਿਹਾ, “ਜੀ ਹਾਂ, ਮੈਂ ਇਸ ਫ਼ਿਲਮ ‘ਚ ਕੰਮ ਕਰ ਰਹੀ ਹਾਂ। ਮੈਨੂੰ ਉਮੀਦ ਹੈ ਕਿ ਫ਼ਿਲਮ ਜਲਦੀ ਸ਼ੁਰੂ ਹੋ ਜਾਵੇਗੀ। ਅਜੇ ਫ਼ਿਲਮ ਦੀ ਕਹਾਣੀ ਤਿਆਰ ਨਹੀਂ ਹੈ। ਮੇਰਾ ਇੱਕ ਦੋਸਤ ਇਸ ‘ਤੇ ਕੰਮ ਕਰ ਰਿਹਾ ਹੈ।” ਦੀਪਿਕਾ ਨੂੰ ਪੁੱਛਿਆ ਗਿਆ ਕਿ ਕੀ ਮੇਘਨਾ ਗੁਲਜ਼ਾਰ ਦੀ ਫ਼ਿਲਮ ਤੋਂ ਬਾਅਦ ਉਹ ਆਪਣੀ ਸੁਪਰਹੀਰੋ ਫ਼ਿਲਮ ਸ਼ੁਰੂ ਕਰੇਗੀ? ਤਾਂ ਉਸ ਨੇ ਕਿਹਾ ਜੇਕਰ ਸਕਰੀਪਟ ‘ਤੇ ਕੰਮ ਪੂਰਾ ਹੋ ਜਾਂਦਾ ਹੈ ਤਾਂ ਉਹ ਜ਼ਰੂਰ ਇਸ ‘ਤੇ ਕੰਮ ਸ਼ੁਰੂ ਕਰ ਦਵੇਗੀ।
ਹੋਰ ਪੜ੍ਹੋ























