ਪੜਚੋਲ ਕਰੋ
ਵਿਆਹ ਤੋਂ ਬਾਅਦ ਦੀਪਿਕਾ ਨੇ ਐਲਾਨਿਆ ਆਪਣਾ ਪਹਿਲਾ ਪ੍ਰੋਜੈਕਟ

ਮੁੰਬਈ: ਹਾਲ ਹੀ ‘ਚ ਵਿਆਹ ਦੇ ਬੰਧਨ ‘ਚ ਬੱਝੇ ਰਣਵੀਰ ਸਿੰਘ ਤੇ ਦੀਪਿਕਾ ਆਪਣੇ ਕੰਮ ਕਰਨ ਦੇ ਮੂਡ ‘ਚ ਵਾਪਸ ਆ ਗਏ ਹਨ। ਜਿੱਥੇ ਰਣਵੀਰ ਵਿਆਹ ਤੋਂ ਬਾਅਦ ਰੋਹਿਤ ਸ਼ੈੱਟੀ ਨਾਲ ‘ਸਿੰਬਾ’ ਦਾ ਪ੍ਰਮੋਸ਼ਨ ਕਰ ਰਹੇ ਹਨ, ਉੱਥੇ ਹੀ ਦੀਪਿਕਾ ਨੇ ਆਪਣੇ ਅਗਲੇ ਪ੍ਰੋਜੈਕਟ ਦਾ ਐਲਾਨ ਕਰ ਦਿੱਤਾ ਹੈ।
ਦੀਪਿਕਾ ਨੇ ਟਵਿਟਰ ‘ਤੇ ਪੋਸਟ ਕੀਤਾ ਕਿ ਉਹ ਵਿਕ੍ਰਾਂਤ ਮੈਸੀ ਨਾਲ ਮੇਘਨਾ ਗੁਲਜ਼ਾਰ ਦੀ ਡਾਇਰੈਕਸ਼ਨ ‘ਚ ਫੌਕਸ ਸਟਾਰ ਸਟੂਡੀਓਜ਼ ਦੀ ਫ਼ਿਲਮ ‘ਛਪਾਕ’ ਕਰਨ ਵਾਲੀ ਹੈ। ਇਹ ਫ਼ਿਲਮ ਐਸਿਡ ਅਟੈਕ ਸਰਵਾਈਵਰ ਲਕਸ਼ਮੀ ਦੀ ਕਹਾਣੀ ਹੈ ਜਿਸ ਬਾਰੇ ਦੀਪਿਕਾ ਨੇ ਹੀ ਟਵੀਟ ਕੀਤਾ ਹੈ।Welcome to the team @masseysahib !!!Thrilled to have you on board!!!❤️ https://t.co/E2Vlz6scjx
— Deepika Padukone (@deepikapadukone) December 19, 2018
ਆਪਣੇ ਟਵੀਟ ‘ਚ ਦੀਪਿਕਾ ਨੇ ਫੋਕਸ ਸਟਾਰ, ਮੇਘਨਾ ਤੇ ਮੈਸੀ ਨੂੰ ਟੈਗ ਕੀਤਾ ਹੈ। ਮੇਘਨਾ ਨੂੰ ਇਸ ਫ਼ਿਲਮ ਦੇ ਟਾਈਟਲ ਦਾ ਆਈਡੀਆ ਆਪਣੇ ਪਿਤਾ ਗੁਲਜ਼ਾਰ ਤੋਂ ਮਿਲਿਆ। ਇਸ ਤੋਂ ਇਲਾਵਾ ਦੀਪਿਕਾ, ਵਿਸ਼ਾਲ ਭਾਰਦਵਾਜ ਦੇ ਵੀ ਇੱਕ ਪ੍ਰੋਜੈਕਟ ਦਾ ਹਿੱਸਾ ਹੈ, ਜਿਸ ‘ਚ ਉਸ ਨਾਲ ਇਰਫਾਨ ਖ਼ਾਨ ਹੈ।A story of trauma and triumph. And the unquashable human spirit. Elated to collaborate with Fox Star Studios on #Chhapaak @meghnagulzar @masseysahib@foxstarhindi
— Deepika Padukone (@deepikapadukone) December 24, 2018
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















