ਚੰਡੀਗੜ੍ਹ: ਜ਼ਿੱਕੀ ਮੀਡੀਆ ਮਿਊਜਿਕ ਪ੍ਰੋਡਕਸ਼ਨ ਹਾਉਸ ਗਲੋਬਲ ਡਿਸਟ੍ਰੀਬਿਊਟਰ ਤੇਜ਼ੀ ਨਾਲ ਭਾਰਤੀ ਸੰਗੀਤ ਬਾਜ਼ਾਰ 'ਚ ਆਪਣੀ ਮੌਜੂਦਗੀ ਵਧਾ ਰਿਹਾ ਹੈ। ਹੁਣ ਪੰਜਾਬੀ ਸੰਗੀਤ ਦਾ ਵੱਡਾ ਨਾਂ ਬਣ ਚੁੱਕੇ ਦੇਸੀ ਕਰੂਅ ਵੱਲੋਂ ਇਸ ਇੰਟਰਨੈਸ਼ਨਲ ਨਾਲ ਇੱਕ ਵੱਡੀ ਸਾਝੇਦਾਰੀ ਦਾ ਐਲਾਨ ਕੀਤਾ ਗਿਆ ਹੈ ਜਿਸ 'ਚ ਗੋਲਡੀ ਕਾਹਲੋਂ ਤੇ ਸਤਪਾਲ ਮਲਹੀ ਦੀ ਜੋੜੀ ਸ਼ਾਮਲ ਹੈ। ਦੱਸ ਦਈਏ ਕਿ ਇਹ ਜੋੜੀ ਪੰਜਾਬੀ ਸੰਗੀਤ ਜਗਤ 'ਚ ਆਪਣੇ ਹਿੱਟ ਗਾਣਿਆਂ ਦੇ ਲਈ ਮਸ਼ਹੂਰ ਹੈ। ਅਗਰੀਮੈਂਟ ਦੇ ਤਹਿਤ ਜ਼ਿੱਕੀ ਮੀਡੀਆ ਦੇਸੀ ਕਰੂਅ ਦੇ ਮਿਊਜਿਕ ਡਿਸਟ੍ਰੀਬਿਊਸ਼ਨ ਤੇ ਆਉਣ ਵਾਲੀ ਐਲਬਮਸ ਤੇ ਗਾਣਿਆਂ ਦੀ ਪ੍ਰਮੋਸ਼ਨ ਦਾ ਕੰਮ ਕਰੇਗਾ।

ਗੋਲਡੀ ਤੇ ਸੱਤਾ ਪਿਛਲੇ 17 ਸਾਲਾਂ ਤੋਂ ਇਕੱਠੇ ਕੰਮ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ ਜਲਦੀ ਹੀ ਅੰਤਰਰਾਸ਼ਟਰੀ ਕਲਾਕਾਰਾਂ ਨਾਲ ਨਜ਼ਰ ਆਉਣਗੇ। ਇਹ ਉਸ ਦਾ ਡ੍ਰੀਮ ਪ੍ਰੋਜੈਕਟ ਹੋਵੇਗਾ। ਇਸ ਬਾਰੇ ਗੱਲ ਕਰਦਿਆਂ ਗੋਲਡੀ ਨੇ ਕਿਹਾ ਕਿ ਉਹ ਗਾਉਂਦਾ ਵੀ ਹੈ। ਅਜਿਹੀ ਸਥਿਤੀ ਵਿੱਚ ਸੱਤੀ ਤੇ ਉਨ੍ਹਾਂ ਦੀ ਜੋੜੀ ਹਮੇਸ਼ਾਂ ਕੰਪਲੀਟ ਹੁੰਦੀ ਹੈ। ਗੋਲਡੀ ਨੇ ਕਿਹਾ ਕਿ ਸਾਡੇ ਦੋਵਾਂ ਦੀ ਕਦੇ ਵੀ ਕਿਸੇ ਗੱਲ 'ਤੇ ਝਗੜਾ ਨਹੀਂ ਹੋਇਆ। ਹੁਣ ਜਲਦੀ ਹੀ ਹਿੰਦੀ ਫਿਲਮਾਂ ਵਿੱਚ ਵੀ ਉਨ੍ਹਾਂ ਦਾ ਸੰਗੀਤ ਸੁਣਾਈ ਦਵੇਗਾ।



ਇਸ ਦੇ ਨਾਲ ਹੀ ਦੇਸੀ ਕਰੂਅ ਨੇ ਕਿਹਾ ਕਿ ਉਨ੍ਹਾਂ ਨੇ ਕਈ ਸਿੰਗਰਸ ਨਾਲ ਕੰਮ ਕੀਤਾ ਹੈ ਜੋ ਅਸਲ 'ਚ ਗਾਈਕ ਵੀ ਨਹੀਂ ਹਨ, ਪਰ ਅੱਜ ਉਹ ਹਿੱਟ ਹਨ। ਦੱਸ ਦਈਏ ਕਿ ਦੇਸੀ ਕਰੂਅ ਨੇ ਸਾਲ 2012 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਕਈਂ ਐਲਬਮ ਕੀਤੀਆਂ। ਖੁਦ ਨੂੰ ਸਿਰਫ ਸੁਤੰਤਰ ਐਲਬਮ ਤੱਕ ਸੀਮਿਤ ਨਾ ਕਰ ਉਨ੍ਹਾਂ ਨੇ ਕਈ ਫਿਲਮਾਂ ਦੇ ਲਈ ਵੀ ਸੰਗੀਤ ਬਣਾਇਆ। ਸਾਲ 2015 ਚ ਉਨ੍ਹਾਂ ਪੰਜਾਬੀ ਡ੍ਰਾਮਾ ਮਿੱਟੀਨਾ ਫਰੋਲ ਜੋਗਿਆ ਦੇ ਨਾਲ ਡੈਬਿਊ ਕੀਤਾ, ਜਿਸਤੋਂ ਬਾਅਦ ਵਨਸ ਅਪੌਨ ਅ ਟਾਈਮ ਇਨ ਅੰਮ੍ਰਿਤਸਰ, ਗ੍ਰੇਟ ਸਰਦਾਰ ਤੇ ਰਾਕੀ ਮੈਂਟਲ ਵਰਗੀਆਂ ਫਿਲਮਾਂ ਦੇ ਲਈ ਸੰਗੀਤ ਬਣਾਇਆ।

ਇਸ ਜੋੜੀ ਨੇ ਦਿਲਜੀਤ ਦੋਸਾਂਝ, ਕਰਨ ਔਜਲਾ, ਜੱਸੀ ਗਿੱਲ, ਪਰਮੀਸ਼ ਵਰਮਾ, ਰਣਜੀਤ ਬਾਵਾ, ਨਿਮਰਤ ਖਹਿਰਾ, ਦਿਲਪ੍ਰੀਤ ਢਿੱਲੋਂ ਵਰਗੇ ਕਲਾਕਾਰਾਂ ਦੇ ਲਈ ਵੀ ਕਈ ਨਵੇਂ ਰਿਕਾਰਡ ਬਣਾਏ। ਉਧਰ ਜ਼ਿੱਕੀ ਮੀਡੀਆ ਨੇ ਕਿਹਾ ਕਿ ਅਸੀਂ ਦੇਸੀ ਕਰੂਅ ਦੇ ਨਾਲ ਕੰਮ ਕਰਨ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਇਹ ਸੌਦਾ ਸਾਨੂੰ ਪੰਜਾਬੀ ਸੰਗੀਤ ਇੰਡਸਟ੍ਰੀ ਵਿੱਚ ਆਪਣੀ ਮੌਜੂਦਗੀ ਨੂੰ ਤੇਜ਼ੀ ਨਾਲ ਵਧਾਉਣ 'ਚ ਮਦਦ ਕਰੇਗਾ ਅਤੇ ਸਾਡੇ ਪ੍ਰਦਰਸ਼ਨ ਵਿੱਚ ਇੱਕ ਨਵਾਂ ਆਯਾਮ ਜੋੜੇਗਾ।

ਆਯੁਸ਼ਮਾਨ ਖੁਰਾਨਾ ਨੇ ਫਿਲਮ 'ਚੰਡੀਗੜ੍ਹ ਕਰੇ ਆਸ਼ਿਕੀ' ਦੀ ਸ਼ੂਟਿੰਗ ਕੀਤੀ ਸ਼ੁਰੂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904