Dharmendra: ਸੰਘਰਸ਼ ਦੇ ਦਿਨਾਂ 'ਚ ਧਰਮਿੰਦਰ ਲੁਧਿਆਣਾ ਦੇ ਘੰਟਾ ਘਰ ਚਲਾਉਂਦੇ ਹੁੰਦੇ ਸੀ ਰਿਕਸ਼ਾ, ਯਕੀਨ ਨਹੀਂ ਤਾਂ ਦੇਖ ਲਓ ਵੀਡੀਓ
Dharmendra Birthday: ਬਾਲੀਵੁੱਡ ਦੇ ਦਿੱਗਜ ਅਦਾਕਾਰ, ਜਿਨ੍ਹਾਂ ਨੂੰ ਹੀਮੈਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਅੱਜ ਆਪਣਾ 88ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦੇ ਜਨਮਦਿਨ 'ਤੇ ਆਓ ਤੁਹਾਨੂੰ ਦਿਖਾਉਂਦੇ ਹਾਂ ਉਨ੍ਹਾਂ ਦੀ ਇਹ ਦੁਰਲੱਭ ਵੀਡੀਓ:
Happy Birthday Dharmendra: ਬਾਲੀਵੁੱਡ ਦੇ ਹੀ ਮੈਨ ਧਰਮਿੰਦਰ ਕਿਸੇ ਜਾਣ ਪਛਾਣ ਦੇ ਮੋਹਤਾਜ ਨਹੀਂ ਹਨ। ਉਹ ਕਰੀਬ 7 ਦਹਾਕਿਆਂ ਤੋਂ ਲਗਾਤਾਰ ਫਿਲਮ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ 'ਚ ਕਈ ਜ਼ਬਰਦਸਤ ਫਿਲਮਾਂ 'ਚ ਕੰਮ ਕੀਤਾ ਹੈ। ਧਰਮਿੰਦਰ ਦੇ ਬੈਕਗਰਾਊਂਡ ਯਾਨਿ ਪਿਛੋਕੜ ਦੀ ਗੱਲ ਕਰੀਏ ਤਾਂ ਉਹ ਲੁਧਿਆਣਾ ਦੇ ਸਾਹਨੇਵਾਲ ਪਿੰਡ ਦੇ ਰਹਿਣ ਵਾਲੇ ਹਨ। ਧਰਮਿੰਦਰ ਅੱਜ ਯਾਨਿ 8 ਦਸੰਬਰ ਨੂੰ ਆਪਣਾ 88ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦੇ ਜਨਮਦਿਨ 'ਤੇ ਅੱਜ ਤੁਹਾਨੂੰ ਦਿਖਾਉਂਦੇ ਹਾਂ ਬਾਲੀਵੁੱਡ ਦੇ ਹੀਮੈਨ ਦਾ ਅਜਿਹਾ ਵੀਡੀਓ, ਜੋ ਤੁਸੀਂ ਪਹਿਲਾਂ ਸ਼ਾਇਦ ਹੀ ਕਦੇ ਦੇਖਿਆ ਹੋਵੇ।
ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਧਰਮਿੰਦਰ ਦਾ ਇੱਕ ਪੁਰਾਣਾ ਵੀਡੀਓ ਕਾਫੀ ਛਾਇਆ ਹੋਇਆ ਹੈ। ਇਹ ਵੀਡੀਓ 70 ਦੇ ਦਹਾਕਿਆਂ ਦਾ ਲੱਗਦਾ ਹੈ। ਇਸ ਵੀਡੀਓ ;ਚ ਧਰਮਿੰਦਰ ਕਾਫੀ ਜਵਾਨ ਤੇ ਹੈਂਡਸਮ ਲੱਗ ਰਹੇ ਹਨ। ਇਸ ਵੀਡੀਓ 'ਚ ਧਰਮਿੰਦਰ ਇੱਕ ਰਿਕਸ਼ਾ ਚਾਲਕ ਦੇ ਰੂਪ 'ਚ ਨਜ਼ਰ ਆ ਰਹੇ ਹਨ। ਹੁਣ ਇਹ ਵੀਡੀਓ ਦੇਖ ਕਈ ਲੋਕਾਂ ਨੂੰ ਇਹ ਲੱਗ ਰਿਹਾ ਹੈ ਕਿ ਕੀ ਧਰਮਿੰਦਰ ਐਕਟਰ ਬਣਨ ਤੋਂ ਪਹਿਲਾਂ ਰਿਕਸ਼ਾ ਚਲਾਉਂਦੇ ਸੀ? ਤਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਇਹ ਵੀਡੀਓ ਧਰਮਿੰਦਰ ਦੀ ਫਿਲਮ 'ਤੇਰੀ ਮੇਰੀ ਇੱਕ ਜਿੰਦੜੀ' ਦਾ ਇੱਕ ਸੀਨ ਹੈ। ਉਸ ਸਮੇਂ ਧਰਮਿੰਦਰ ਬਾਲੀਵੁੱਡ 'ਚ ਸਟਾਰ ਬਣਨ ਲਈ ਸੰਘਰਸ਼ ਕਰ ਰਹੇ ਸੀ। ਇਸ ਦੌਰਾਨ ਉਨ੍ਹਾਂ ਨੂੰ ਪੰਜਾਬੀ ਫਿਲਮਾਂ ਚ ਛੋਟੇ ਮੋਟੇ ਰੋਲ ਆਫਰ ਹੁੰਦੇ ਸੀ। ਇਸ ਲਈ ਧਰਮਿੰਦਰ ਇਸ ਫਿਲਮ 'ਚ ਰਿਕਸ਼ਾ ਵਾਲਾ ਦੇ ਕਿਰਦਾਰ 'ਚ ਨਜ਼ਰ ਆਏ ਸੀ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਧਰਮਿੰਦਰ ਨੇ ਕਈ ਪੰਜਾਬੀ ਫਿਲਮਾਂ 'ਚ ਕੰਮ ਕੀਤਾ ਹੈ। ਉਹ 'ਤੇਰੀ ਮੇਰੀ ਇੱਕ ਜਿੰਦੜੀ' ਤੇ 'ਪੁੱਤ ਜੱਟਾਂ ਦੇ' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੇ ਹਨ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਧਰਮਿੰਦਰ ਇਸ ਸਮੇਂ ਭਾਵੇਂ 87 ਸਾਲਾਂ ਦੇ ਹਨ, ਪਰ ਉਹ ਹਾਲੇ ਵੀ ਫਿਲਮ ਇੰਡਸਟਰੀ 'ਚ ਐਕਟਿਵ ਹਨ।