Dharmendra: ਹੇਮਾ ਮਾਲਿਨੀ ਨਾਲ ਨਹੀਂ, ਪ੍ਰਕਾਸ਼ ਕੌਰ ਤੇ ਸੰਨੀ ਦਿਓਲ ਨਾਲ ਉਨ੍ਹਾਂ ਦੇ ਘਰ 'ਚ ਰਹਿੰਦੇ ਹਨ ਧਰਮਿੰਦਰ, ਜਾਣੋ ਕਿਸ ਨੇ ਖੋਲਿਆ ਰਾਜ਼
Dharmendra Family: ਸੰਨੀ ਨੇ ਦਸਿਆ ਕਿ ਦੋਵੇਂ ਬੇਟੇ ਮੇਰੇ ਨਾਲ ਰਹਿੰਦੇ ਹਨ। ਅਸੀਂ ਇਕੱਠੇ ਰਹਿੰਦੇ ਹਾਂ ਪਰ ਜਦੋਂ ਕੰਮ ਦੀ ਗੱਲ ਆਉਂਦੀ ਹੈ, ਤਾਂ ਹਰ ਕੋਈ ਆਪਣੇ ਫੈਸਲੇ ਲੈਂਦਾ ਹੈ। ਇਸ ਦੇ ਨਾਲ ਦਿਓਲ ਪਰਿਵਾਰ ਦੇ ਹੋਰ ਵੀ ਕਈ ਰਾਜ਼ ਸਾਹਮਣੇ ਆਏ।
Dharmendra Living With Parkash Kaur Not Hema Malini: ਧਰਮਿੰਦਰ ਨੂੰ ਬਾਲੀਵੁੱਡ ਦਾ ਹੀਮੈਨ ਕਿਹਾ ਜਾਂਦਾ ਹੈ। ਇਸ ਦੇ ਨਾਲ ਨਾਲ ਉਹ ਪਿਛਲੇ 6-7 ਦਹਾਕਿਆਂ ਤੋਂ ਫਿਲਮ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਧਰਮਿੰਦਰ ਉਨ੍ਹਾਂ ਬਾਲੀਵੁੱਡ ਐਕਟਰਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਆਪਣੇ ਕਰੀਅਰ 'ਚ ਸਭ ਤੋਂ ਜ਼ਿਆਦਾ ਹਿੱਟ ਫਿਲਮਾਂ ਦੇਣ ਦਾ ਰਿਕਾਰਡ ਬਣਾਇਆ ਹੈ, ਇਸ ਮਾਮਲੇ ;ਚ ਹਾਲੇ ਤੱਕ ਕੋਈ ਵੀ ਧਰਮਿੰਦਰ ਨੂੰ ਪਛਾੜ ਨਹੀਂ ਸਕਿਆ ਹੈ।
ਇਸ ਦੇ ਨਾਲ ਨਾਲ ਫੈਨਜ਼ ਨੂੰ ਧਰਮਿੰਦਰ ਦੀ ਪ੍ਰੋਫੈਸ਼ਨਲ ਲਾਈਫ ਤੋਂ ਜ਼ਿਆਦਾ ਉਨ੍ਹਾਂ ਦੀ ਪਰਸਨਲ ਲਾਈਫ ਬਾਰੇ ਜਾਨਣ ਦੀ ਉਤਸੁਕਤਾ ਜ਼ਿਆਦਾ ਰਹਿੰਦੀ ਹੈ। ਹਾਲ ਹੀ 'ਚ ਸੰਨੀ ਦਿਓਲ ਨੇ ਇੰਡੀਆ ਟੂਡੇ ਨੂੰ ਇੰਟਰਵਿਊ ਦਿੱਤਾ ਸੀ, ਜਿਸ ਵਿੱਚ ਉਨ੍ਹਾਂ ਨੇ ਦਿਓਲ ਪਰਿਵਾਰ ਦੇ ਕਈ ਰਾਜ਼ ਖੋਲ੍ਹੇ।
ਇਸ ਦਰਮਿਆਨ ਇੱਕ ਵੱਡੀ ਗੱਲ ਸਾਹਮਣੇ ਆਈ, ਉਹ ਇਹ ਹੈ ਕਿ ਧਰਮਿੰਦਰ ਹੇਮਾ ਮਾਲਿਨੀ ਨਾਲ ਨਹੀਂ, ਸਗੋਂ ਪ੍ਰਕਾਸ਼ ਕੌਰ ਨਾਲ ਸੰਨੀ ਦਿਓਲ ਦੇ ਘਰ ਰਹਿੰਦੇ ਹਨ। ਇਹੀ ਨਹੀਂ ਸੰਨੀ ਦਿਓਲ ਦੇ ਨਾਲ ਉਨ੍ਹਾਂ ਦੇ ਦੋਵੇਂ ਬੇਟੇ ਵੀ ਉਸੇ ਘਰ ਵਿੱਚ ਰਹਿੰਦੇ ਹਨ। ਸੰਨੀ ਦਿਓਲ ਦਾ ਪਰਿਵਾਰ ਜੁਆਇੰਟ ਫੈਮਿਲੀ ਵਾਂਗ ਇਕੱਠੇ ਰਹਿੰਦਾ ਹੈ। ਇਸ ਸਭ ਦਾ ਖੁਲਾਸਾ ਖੁਦ ਸੰਨੀ ਦਿਓਲ ਨੇ ਇੰਟਰਵਿਊ ਦੌਰਾਨ ਕੀਤਾ।
View this post on Instagram
ਇਸ ਤੋਂ ਇਲਾਵਾ ਸੰਨੀ ਦਿਓਲ ਨੇ ਦੱਸਿਆ ਕਿ ਅਸੀਂ ਸਭ ਇਕੱਠੇ ਇੱਕੋ ਪਰਿਵਾਰ ਹਾਂ। ਪਰ ਸਭ ਦੀ ਆਪੋ-ਆਪਣੀ ਨਿੱਜੀ ਤੇ ਪ੍ਰੋਫੈਸ਼ਨਲ ਜ਼ਿੰਦਗੀ ਹੈ। ਅਸੀਂ ਇੱਕ ਦੂਜੇ ਦੀਆਂ ਜ਼ਿੰਦਗੀਆਂ ;ਚ ਦਖਲਅੰਦਾਜ਼ੀ ਨਹੀਂ ਕਰਦੇ, ਸ਼ਾਇਦ ਇਸੇ ਕਰਕੇ ਅਸੀਂ ਸੰਯੁਕਤ ਪਰਿਵਾਰ ਦੇ ਰੂਪ 'ਚ ਖੁਸ਼ ਹਾਂ।
ਸੰਨੀ ਨੇ ਕਿਹਾ ਕਿ 'ਮੇਰੇ ਪਾਪਾ ਧਰਮਿੰਦਰ ਹਨ, ਮੈਂ ਉਨ੍ਹਾਂ ਤੋਂ ਡਰਦਾ ਹਾਂ, ਬਹੁਤ ਇੱਜ਼ਤ ਕਰਦਾ ਹਾਂ। ਇਸੇ ਤਰ੍ਹਾਂ ਮੇਰੇ ਬੇਟੇ ਮੇਰੀ ਇੱਜ਼ਤ ਕਰਦੇ ਹਨ। ਇਹ ਸਾਡੇ ਸੰਸਕਾਰ ਹਨ। ਪਰ ਬਾਵਜੂਦ ਇਸ ਦੇ ਸਾਨੂੰ ਸਭ ਨੂੰ ਆਪਣੇ ਫੈਸਲੇ ਖੁਦ ਲੈਣ ਦੀ ਪੂਰੀ ਆਜ਼ਾਦੀ ਹੈ।'
ਕਾਬਿਲੇਗ਼ੌਰ ਹੈ ਕਿ ਸੰਨੀ ਦਿਓਲ ਲਈ ਸਾਲ 2023 ਕਾਫੀ ਲੱਕੀ ਸਾਬਤ ਹੋਇਆ ਹੈ। ਇਸ ਸਾਲ ਸੰਨੀ ਦਿਓਲ ਦੀ ਫਿਲਮ 'ਗਦਰ 2' ਰਿਲੀਜ਼ ਹੋਈ ਸੀ, ਜਿਸ ਨੇ 500 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਅਤੇ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਹਿੰਦੀ ਫਿਲਮਾਂ ਚ ਸ਼ਾਮਲ ਹੋ ਗਈ।