Dharmendra: ਇਸ ਸਮੇਂ ਚਾਰੇ ਪਾਸੇ ਦੁਰਗਾ ਪੂਜਾ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਬੀਤੇ ਦਿਨ ਨਵਰਾਤਰੀ ਦਾ ਨੌਵਾਂ ਦਿਨ ਸੀ। ਆਮ ਲੋਕਾਂ ਤੋਂ ਲੈ ਕੇ ਬਾਲੀਵੁੱਡ ਸੈਲੇਬਸ ਵੀ ਇਸ ਫੈਸਟੀਵਲ 'ਚ ਪੂਰੇ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ। ਹਿੰਦੀ ਸਿਨੇਮਾ ਦੇ ਦਿੱਗਜ ਅਦਾਕਾਰ ਧਰਮਿੰਦਰ ਵੀ ਮਾਂ ਦੁਰਗਾ ਦਾ ਆਸ਼ੀਰਵਾਦ ਲੈਣ ਲਈ ਪੂਜਾ ਪੰਡਾਲ ਪਹੁੰਚੇ ਸੀ।


ਇਹ ਵੀ ਪੜ੍ਹੋ: ਪਰਾਲੀ ਸਾੜਨ ਖਿਲਾਫ ਡਟੇ ਕਲਾਕਾਰ, ਕਿਸਾਨ ਮੰਨਣਗੇ ਐਮੀ ਵਿਰਕ, ਬੀਨੂ ‌ਢਿੱਲੋਂ ਤੇ ਰਵਿੰਦਰ ਗਰੇਵਾਲ ਦੀ ਗੱਲ?


ਧਰਮਿੰਦਰ ਕੁਮਾਰ ਸਾਨੂ ਦੇ ਪੂਜਾ ਪੰਡਾਲ 'ਚ ਪਹੁੰਚੇ  
ਦਰਅਸਲ, ਬਾਲੀਵੁੱਡ ਦੇ ਮਸ਼ਹੂਰ ਗਾਇਕ ਕੁਮਾਰ ਸਾਨੂ ਨੇ ਵੀ ਦੁਰਗਾ ਪੂਜਾ ਪੰਡਾਲ ਦਾ ਆਯੋਜਨ ਕੀਤਾ, ਜਿੱਥੇ ਬਾਲੀਵੁੱਡ ਦੇ ਕਈ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ। ਹੁਣ ਧਰਮਿੰਦਰ ਵੀ ਉੱਥੇ ਪਹੁੰਚ ਗਏ ਹਨ। ਮਾਤਾ ਰਾਣੀ ਦੇ ਦਰਸ਼ਨ ਕਰਨ ਤੋਂ ਬਾਅਦ ਧਰਮਿੰਦਰ ਨੇ ਮੀਡੀਆ ਦੇ ਸਾਹਮਣੇ ਕਈ ਤਸਵੀਰਾਂ ਕਲਿੱਕ ਕਰਵਾਈਆਂ ਅਤੇ ਉਨ੍ਹਾਂ ਨਾਲ ਖੂਬ ਗੱਲਬਾਤ ਵੀ ਕੀਤੀ। ਇਸ ਖਾਸ ਮੌਕੇ 'ਤੇ ਕੁਮਾਰ ਸਾਨੂ ਨੇ ਧਰਮਿੰਦਰ ਲਈ ਗੀਤ ਵੀ ਗਾਇਆ।


ਧਰਮਿੰਦਰ ਨੇ ਇਹ ਗੱਲ ਸ਼ਬਾਨਾ ਆਜ਼ਮੀ ਨਾਲ ਲਿਪਲਾਕ ਸੀਨ 'ਤੇ ਕਹੀ
ਇਸ ਦੌਰਾਨ ਧਰਮਿੰਦਰ ਨੇ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਸ਼ਬਾਨਾ ਨਾਲ ਆਪਣੇ ਕਿਸਿੰਗ ਸੀਨ ਬਾਰੇ ਵੀ ਚਰਚਾ ਕੀਤੀ। ਹਿੰਦੀ ਸਿਨੇਮਾ ਦੇ ਹੀ-ਮੈਨ ਨੇ ਕਿਹਾ ਕਿ ਮੇਰੇ ਪੋਤੇ ਨੇ ਤਾਂ ਇੰਨੀਂ ਵਾਰੀ ਕਿੱਸ ਕੀਤੀ ਹੈ, ਮੇਰੀ ਸਿਰਫ ਇੱਕ ਕਿੱਸ 'ਤੇ ਹੀ ਰੌਲਾ ਪੈ ਗਿਆ। ਧਰਮਿੰਦਰ ਨੇ ਆਪਣੇ ਪੋਤੇ ਰਾਜਵੀਰ ਦਿਓਲ ਦੀਆਂ ਡੈਬਿਊ ਫਿਲਮਾਂ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਚੰਗੀਆਂ ਫਿਲਮਾਂ ਬਣਨਗੀਆਂ ਤਾਂ ਉਹ ਲੋਕਾਂ ਦੇ ਦਿਲਾਂ ਨੂੰ ਜ਼ਰੂਰ ਛੂਹ ਲੈਣਗੀਆਂ।









ਇਸ ਫਿਲਮ 'ਚ ਧਰਮਿੰਦਰ ਨਜ਼ਰ ਆਉਣਗੇ
ਇਸ ਤੋਂ ਇਲਾਵਾ ਧਰਮਿੰਦਰ ਪਾਜੀ ਨੇ ਆਪਣੀ ਆਉਣ ਵਾਲੀ ਫਿਲਮ ਬਾਰੇ ਵੀ ਦੱਸਿਆ। ਉਨ੍ਹਾਂ ਨੇ ਕਿਹਾ, 'ਮੈਂ ਫਿਲਹਾਲ ਸ਼੍ਰੀਰਾਮ ਰਾਘਵਨ ਦੇ ਨਾਲ 21 ਨਾਮ ਦੀ ਫਿਲਮ ਕਰ ਰਿਹਾ ਹਾਂ। ਇਸ ਫਿਲਮ 'ਚ ਅਗਸਤਾ ਨੰਦਾ ਵੀ ਨਜ਼ਰ ਆਵੇਗੀ। ਸ਼੍ਰੀਰਾਮ ਰਾਘਵਨ ਇੱਕ ਸ਼ਾਨਦਾਰ ਨਿਰਦੇਸ਼ਕ ਹਨ। 


ਇਹ ਵੀ ਪੜ੍ਹੋ: ਗਾਇਕ ਇੰਦਰਜੀਤ ਨਿੱਕੂ ਦੀ ਐਕਸੀਡੈਂਟ 'ਚ ਹੋਈ ਮੌਤ? ਜਾਣੋ ਕੀ ਹੈ ਇਸ ਵਾਇਰਲ ਖਬਰ ਦੀ ਸੱਚਾਈ