(Source: ECI/ABP News)
Diljit Dosanjh Born To Shine World Tour: ਦਿਲਜੀਤ ਦੋਸਾਂਝ ਦਾ ਵੈਨਕੂਵਰ ਮਿਊਜ਼ਿਕ ਕੰਸਰਟ ਰਿਹਾ ਸੁਪਰਹਿੱਟ, ਸ਼ੋਅ ਦੀਆਂ ਸਾਰੀਆਂ ਟਿਕਟਾਂ ਵਿਕੀਆਂ
Diljit Dosanjh Music Concert: ਦਿਲਜੀਤ ਦੋਸਾਂਝ ਵੱਲੋਂ ਬੌਰਨ ਟੂ ਸ਼ਾਈਨ ਵਰਲਡ ਟੂਰ ਦਾ ਸਿਲਸਿਲਾ ਜਾਰੀ ਹੈ। ਇਸੇ ਲੜੀ `ਚ 19 ਜੂਨ ਨੂੰ ਵੈਨਕੂਵਰ ਦੇ ਰੋਜਰਜ਼ ਐਰੇਨਾ ਚ ਸ਼ੋਅ ਕੀਤਾ, ਜੋ ਸੁਪਰਹਿੱਟ ਰਿਹਾ। ਸ਼ੋਅ ਦੀਆਂ ਸਾਰੀਆਂ ਟਿਕਟਾਂ ਵਿਕ ਗਈਆਂ।
![Diljit Dosanjh Born To Shine World Tour: ਦਿਲਜੀਤ ਦੋਸਾਂਝ ਦਾ ਵੈਨਕੂਵਰ ਮਿਊਜ਼ਿਕ ਕੰਸਰਟ ਰਿਹਾ ਸੁਪਰਹਿੱਟ, ਸ਼ੋਅ ਦੀਆਂ ਸਾਰੀਆਂ ਟਿਕਟਾਂ ਵਿਕੀਆਂ diljit dosanjh born to shine world tour diljit dosanjh music concert in vancouver s rodgers arena is a bif hit Diljit Dosanjh Born To Shine World Tour: ਦਿਲਜੀਤ ਦੋਸਾਂਝ ਦਾ ਵੈਨਕੂਵਰ ਮਿਊਜ਼ਿਕ ਕੰਸਰਟ ਰਿਹਾ ਸੁਪਰਹਿੱਟ, ਸ਼ੋਅ ਦੀਆਂ ਸਾਰੀਆਂ ਟਿਕਟਾਂ ਵਿਕੀਆਂ](https://feeds.abplive.com/onecms/images/uploaded-images/2022/06/20/42f7f7b246acb66a102e3cc0e8049ffa_original.jpg?impolicy=abp_cdn&imwidth=1200&height=675)
ਦਿਲਜੀਤ ਦੋਸਾਂਝ ਵੱਲੋਂ ਬੌਰਨ ਟੂ ਸ਼ਾਈਨ ਵਰਲਡ ਟੂਰ ਦਾ ਸਿਲਸਿਲਾ ਜਾਰੀ ਹੈ। ਇਸੇ ਲੜੀ `ਚ 19 ਜੂਨ ਨੂੰ ਵੈਨਕੂਵਰ ਦੇ ਰੋਜਰਜ਼ ਐਰੇਨਾ ਵਿੱਚ ਸ਼ੋਅ ਕੀਤਾ, ਜੋ ਕਿ ਸੁਪਰਹਿੱਟ ਰਿਹਾ। ਸ਼ੋਅ ਦੀਆਂ ਸਾਰੀਆਂ ਟਿਕਟਾਂ ਵਿਕ ਗਈਆਂ। ਦਸ ਦਈਏ ਕਿ ਦੋਸਾਂਝ ਦੇ ਮਿਊਜ਼ਿਕ ਕੰਸਰਟ `ਚ ਵੱਡੀ ਗਿਣਤੀ `ਚ ਉਨ੍ਹਾਂ ਦੇ ਫ਼ੈਨਜ਼ ਸ਼ਾਮਲ ਹੋਏ।
ਸ਼ੋਅ ਤੋਂ ਬਾਅਦ ਦਿਲਜੀਤ ਦੋਸਾਂਝ ਨੇ ਇੱਕ ਪੋਸਟ ਰਾਹੀਂ ਆਪਣੇ ਫ਼ੈਨਜ਼ ਨੂੰ ਧੰਨਵਾਦ ਕੀਤਾ। ਪੋਸਟ ਵਿੱਚ ਉਨ੍ਹਾਂ ਲਿਖਿਆ, "‘‘ਵਾਹਿਗੁਰੂ, ਇਕ ਕਲਾਕਾਰ ਦੇ ਤੌਰ ’ਤੇ ਰੋਜਰਸ ਏਰੇਨਾ ’ਚ ਪੇਸ਼ਕਾਰੀ ਦੇਣਾ ਵੀ ਇਕ ਸੁਪਨਾ ਸੀ। ਹਾਲਾਂਕਿ ਇਹ ਸੰਸਾਰ ਇਕ ਸੁਪਨਾ ਹੈ ਤੇ ਅਸੀਂ ਸੁਪਨੇ ’ਚ ਮੇਲਾ ਦੇਖ ਰਹੇ ਹਾਂ ਪਰ ਜਿੰਨਾ ਚਿਰ ਮੇਲੇ ’ਚ ਹਾਂ, ਉਨਾ ਚਿਰ ਹਰ ਮੇਲੇ ਦਾ ਹਰ ਰੰਗ ਮਾਣ ਲਈਏ, ਪਿਆਰ ਵੰਡੀਏ।’’
View this post on Instagram
ਦੱਸ ਦੇਈਏ ਕਿ ਦਿਲਜੀਤ ਦਾ ‘ਬੋਰਨ ਟੂ ਸ਼ਾਈਨ’ ਵਰਲਡ ਟੂਰ ‘ਸਾ ਰੇ ਗਾ ਮਾ’ ਵਲੋਂ ਕਰਵਾਇਆ ਜਾ ਰਿਹਾ ਹੈ। 21 ਜੂਨ ਨੂੰ ਦਿਲਜੀਤ ਦਾ ਸ਼ੋਅ ਕੈਲਗਰੀ, 23 ਜੂਨ ਨੂੰ ਵਿਨੀਪੈੱਗ ਤੇ 25 ਜੂਨ ਨੂੰ ਟੋਰਾਂਟੋ ਵਿਖੇ ਹੋਵੇਗਾ।
ਕੈਨੇਡਾ ਤੋਂ ਬਾਅਦ ਦਿਲਜੀਤ ਦੋਸਾਂਝ ਜੁਲਾਈ ’ਚ ਯੂ. ਐੱਸ. ਏ. ’ਚ ਵਰਲਡ ਟੂਰ ਕਰਨਗੇ ਤੇ ਇਸ ਤੋਂ ਬਾਅਦ ਅਗਸਤ ’ਚ ਦਿਲਜੀਤ ਯੂ. ਕੇ. ਵਿਖੇ ‘ਬੋਰਨ ਟੂ ਸ਼ਾਈਨ’ ਵਰਲਡ ਟੂਰ ’ਚ ਵੀ ਮਿਉਜ਼ਿਕ ਕੰਸਰਟ ਕਰਨਗੇ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)