Born To Shine World Tour: ਦਿਲਜੀਤ ਦੋਸਾਂਝ ਦਾ ਬੋਰਨ ਟੂ ਸ਼ਾਈਨ ਵਰਲਡ ਟੂਰ 12 ਅਗਸਤ ਤੋਂ ਇੰਗਲੈਂਡ `ਚ, ਫ਼ੈਨਜ਼ ਕਰ ਲੈਣ ਤਿਆਰੀ
ਦਿਲਜੀਤ ਦੋਸਾਂਝ ਦਾ ਪਹਿਲਾ ਸ਼ੋਅ ਲੰਡਨ `ਚ 12 ਅਗਸਤ ਨੂੰ ਹੋਣ ਜਾ ਰਿਹਾ ਹੈ। ਦੂਜਾ ਸ਼ੋਅ ਬਰਮਿੰਘਮ ਦੇ ਯੂਟੀਲਿਟਾ ਏਰੇਨਾ `ਚ, ਤੀਜਾ ਸ਼ੋਅ ਲੀਡਜ਼ ਦੇ ਫ਼ਰਸਟ ਡਾਇਰੈਕਟ ਏਰੇਨਾ `ਚ, ਚੌਥਾ ਸ਼ੋਅ 28 ਅਗਸਤ ਨੂੰ ਗਲਾਸਗੋ ਦੇ ਓਵੋ ਏਰੇਨਾ `ਚ ਹੋਵੇਗਾ।
Diljit Dosanjh Born To Shine World Tour: ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਦੀ ਪੂਰੀ ਦੁਨੀਆ `ਚ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਉਹ ਇੰਨੀਂ ਆਪਣੇ ਬੋਰਨ ਟੂ ਸ਼ਾਈਨ ਵਰਲਡ ਟੂਰ `ਚ ਬਿਜ਼ੀ ਹਨ। ਹੁਣ ਤੱਕ ਉਨ੍ਹਾਂ ਨੇ ਕੈਨੇਡਾ ਤੇ ਅਮਰੀਕਾ `ਚ ਮਿਊਜ਼ਿਕ ਕੰਸਰਟ ਕੀਤੇ ਹਨ। ਉਨ੍ਹਾਂ ਦੀ ਪ੍ਰਸਿੱਧੀ ਤੇ ਸ਼ੋਹਰਤ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਦਾ ਹਰ ਸ਼ੋਅ ਹਾਊਸ ਫੁੱਲ ਰਿਹਾ ਸੀ।
ਇੱਥੋਂ ਤੱਕ ਕਿ ਦੋਸਾਂਝ ਨੇ ਕੈਨੇਡਾ `ਚ ਹੋਏ ਇੱਕ ਕੰਸਰਟ ਵਿੱਚ ਇਤਿਹਾਸ ਵੀ ਰਚ ਦਿਤਾ ਸੀ। ਹੁਣ ਦਿਲਜੀਤ ਆਪਣਾ ਕੰਸਰਟ ਇੰਗਲੈਂਡ `ਚ ਕਰਨ ਜਾ ਰਹੇ ਹਨ। ਦਸ ਦਈਏ ਕਿ ਦਿਲਜੀਤ ਦੇ ਸ਼ੋਅਜ਼ ਇੰਗਲੈਂਡ `ਚ 12 ਅਗਸਤ ਤੋਂ ਸ਼ੁਰੂ ਹੋਣ ਜਾ ਰਹੇ ਹਨ। ਦਿਲਜੀਤ ਨੇ ਇਸ ਸਬੰਧੀ ਸੋਸ਼ਲ ਮੀਡੀਆ `ਤੇ ਪੋਸਟ ਪਾ ਕੇ ਆਪਣੇ ਫ਼ੈਨਜ਼ ਨੂੰ ਜਾਣਕਾਰੀ ਦਿਤੀ।
ਦਸ ਦਈਏ ਕਿ ਦੋਸਾਂਝ ਦਾ ਪਹਿਲਾ ਸ਼ੋਅ ਲੰਡਨ `ਚ 12 ਅਗਸਤ ਨੂੰ ਹੋਣ ਜਾ ਰਿਹਾ ਹੈ। ਇਸ ਤੋਂ ਬਾਅਦ ਦੂਜਾ ਸ਼ੋਅ 20 ਅਗਸਤ ਨੂੰ ਬਰਮਿੰਘਮ ਦੇ ਯੂਟੀਲਿਟਾ ਏਰੇਨਾ `ਚ, ਤੀਜਾ ਸ਼ੋਅ 26 ਅਗਸਤ ਨੂੰ ਲੀਡਜ਼ ਦੇ ਫ਼ਰਸਟ ਡਾਇਰੈਕਟ ਏਰੇਨਾ `ਚ, ਜਦਕਿ ਚੌਥਾ ਤੇ ਆਖਰੀ ਸ਼ੋਅ 28 ਅਗਸਤ ਨੂੰ ਗਲਾਸਗੋ ਦੇ ਓਵੋ ਏਰੇਨਾ `ਚ ਹੋਵੇਗਾ।
View this post on Instagram
ਦਸ ਦਈਏ ਕਿ ਦਿਲਜੀਤ ਦੋਸਾਂਝ ਦੇ ਅਮਰੀਕਾ ਤੇ ਕੈਨੇਡਾ `ਚ ਕੀਤੇ ਸਾਰੇ ਸ਼ੋਅ ਜ਼ਬਰਦਸਤ ਹਿੱਟ ਰਹੇ ਸੀ। ਉਨ੍ਹਾਂ ਦੇ ਲੌਸ ਐਂਜਲਸ `ਚ ਹੋਏ ਸ਼ੋਅ `ਚ ਹਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਵੀ ਸਿੰਗਰ ਦੀ ਫ਼ੈਨ ਬਣ ਕੇ ਪਹੁੰਚੀ ਸੀ।