Diljit Dosanjh: ਦਿਲਜੀਤ ਦੋਸਾਂਝ ਦਾ ਧਾਰਮਿਕ ਗਾਣਾ 'ਰੂਹ ਵੈਰਾਗਣ' ਹੋਇਆ ਰਿਲੀਜ਼, ਰੂਹਾਨੀਅਤ ਨਾਲ ਭਰ ਦੇਣਗੇ ਗੀਤ ਦੇ ਬੋਲ, ਦੇਖੋ ਗਾਣਾ
Rooh Vairagan Diljit Dosanjh: ਦਿਲਜੀਤ ਦੋਸਾਂਝ ਦਾ ਨਵਾਂ ਗਾਣਾ 'ਰੂਹ ਵੈਰਾਗਣ' ਰਿਲੀਜ਼ ਹੋਇਆ ਹੈ। ਗਾਣੇ 'ਚ ਦਿਲਜੀਤ ਵਾਹਿਗੁਰੂ ਦੀ ਭਗਤੀ ਕਰਦੇ ਨਜ਼ਰ ਆ ਰਹੇ ਹਨ। ਇਸ ਗੀਤ ਦੇ ਬੋਲ ਤੁਹਾਨੂੰ ਪੂਰੀ ਤਰ੍ਹਾਂ ਰੂਹਾਨੀਅਤ ਨਾਲ ਭਰ ਦੇਣ ਵਾਲੇ ਹਨ।
ਅਮੈਲੀਆ ਪੰਜਾਬੀ ਦੀ ਰਿਪੋਰਟ
Rooh Vairagan Diljit Dosanjh: ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਗਲੋਬਲ ਆਈਕਨ ਹਨ। ਇਸੇ ਸਾਲ ਕੋਚੈਲਾ ਪਰਫਾਰਮੈਂਸ ਤੋਂ ਬਾਅਦ ਦਿਲਜੀਤ ਨੂੰ ਗਲੋਬਲ ਸਟਾਰ ਦਾ ਦਰਜਾ ਮਿਿਲਿਆ ਹੈ। ਦਿਲਜੀਤ ਹਾਲ ਹੀ 'ਚ ਆਪਣੀ ਨਵੀਂ ਐਲਬਮ 'ਗੋਸਟ' ਕਰਕੇ ਵੀ ਕਾਫੀ ਸੁਰਖੀਆਂ 'ਚ ਰਹੇ ਹਨ। ਹੁਣ ਦਿਲਜੀਤ ਦਾ ਨਵਾਂ ਗਾਣਾ ਵੀ ਚਰਚਾ ਵਿੱਚ ਹੈ।
ਦਿਲਜੀਤ ਦੋਸਾਂਝ ਦਾ ਨਵਾਂ ਗਾਣਾ 'ਰੂਹ ਵੈਰਾਗਣ' ਰਿਲੀਜ਼ ਹੋਇਆ ਹੈ। ਇਸ ਗਾਣੇ 'ਚ ਦਿਲਜੀਤ ਵਾਹਿਗੁਰੂ ਦੀ ਭਗਤੀ 'ਚ ਲੀਨ ਹੁੰਦੇ ਨਜ਼ਰ ਆ ਰਹੇ ਹਨ। ਇਹੀ ਨਹੀਂ, ਇਸ ਗੀਤ ਦੇ ਬੋਲ ਤੁਹਾਨੂੰ ਪੂਰੀ ਤਰ੍ਹਾਂ ਰੂਹਾਨੀਅਤ ਨਾਲ ਭਰ ਦੇਣ ਵਾਲੇ ਹਨ। ਦਿਲਜੀਤ ਦੋਸਾਂਝ ਨੇ ਇਹ ਗਾਣਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਠੀਕ ਪਹਿਲਾਂ ਰਿਲੀਜ਼ ਕੀਤਾ ਹੈ। ਇਹ ਗਾਣਾ ਸੋਸ਼ਲ ਮੀਡੀਆ 'ਤੇ ਵੀ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਿਲਜੀਤ ਨੇ ਇਸ ਗਾਣੇ ਨੂੰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਿਖਿਆ, 'ਰੂਹ ਵੈਰਾਗਣ ਧਨ ਗੁਰੂ ਨਾਨਕ'। ਦੇਖੋ ਵੀਡੀਓ:
View this post on Instagram
ਦੇਖੋ ਪੂਰਾ ਗਾਣਾ:
ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਟੌਪ ਗਾਇਕ ਹਨ। ਇਹੀ ਨਹੀਂ ਉਹ ਇੱਕ ਬੇਹੱਦ ਉਮਦਾ ਐਕਟਰ ਵੀ ਹਨ। ਦਿਲਜੀਤ ਨੂੰ ਆਪਣੀ ਕਾਮਿਕ ਟਾਈਮਿੰਗ ਲਈ ਜਾਣਿਆ ਜਾਂਦਾ ਹੈ। ਦਿਲਜੀਤ ਦੀ ਐਲਬਮ 'ਗੋਸਟ' ਹਾਲ ਹੀ 'ਚ ਰਿਲੀਜ਼ ਹੋਈ ਸੀ, ਜਿਸ ਨੂੰ ਪੂਰੀ ਦੁਨੀਆ 'ਚ ਭਰਵਾਂ ਹੁੰਗਾਰਾ ਮਿਿਲਿਆ। ਇਸ ਤੋਂ ਇਲਾਵਾ ਦਿਲਜੀਤ ਦਾ ਹਾਲ ਹੀ 'ਚ ਆਸਟਰੇਲੀਅਨ ਗਾਇਕਾ ਸੀਆ ਦੇ ਨਾਲ ਗਾਣਾ 'ਹੱਸ ਹੱਸ' ਰਿਲੀਜ਼ ਹੋੋਇਆ ਸੀ, ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। 4 ਹਫਤੇ ਪਹਿਲਾਂ ਰਿਲੀਜ਼ ਹੋਏ ਇਸ ਗਾਣੇ ਨੂੰ ਹੁਣ ਤੱਕ 18 ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ।