![ABP Premium](https://cdn.abplive.com/imagebank/Premium-ad-Icon.png)
Diljit Dosanjh: ਦਿਲਜੀਤ ਦੋਸਾਂਝ ਨੇ ਸੈਫ ਅਲੀ ਖਾਨ ਸਾਹਮਣੇ ਕਰੀਨਾ ਕਪੂਰ ਨਾਲ ਕੀਤਾ ਫਲਰਟ, ਅਨੰਤ ਅੰਬਾਨੀ ਦੇ ਪ੍ਰੀ ਵੈਡਿੰਗ 'ਚ ਲਾਈਆਂ ਰੌਣਕਾਂ, ਵੀਡੀਓ ਵਾਇਰਲ
Diljit Dosanjh Kareena Kapoor: ਦਿਲਜੀਤ ਦੋਸਾਂਝ ਦੀ ਇਕ ਵੀਡੀਓ ਰੱਜ ਕੇ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਅਨੰਤ ਰਾਧਿਕਾ ਦੇ ਫੰਕਸ਼ਨ 'ਚ ਸਟੇਜ ਪਰਫਾਰਮੈਂਸ ਦੇ ਰਹੇ ਹਨ। ਇਸ ਦਰਮਿਆਨ ਦੋਸਾਂਝਵਾਲੇ ਨਾਲ ਸਟੇਜ 'ਤੇ ਸੈਫ ਤੇ ਕਰੀਨਾ ਵੀ ਨਜ਼ਰ ਆਏ।
![Diljit Dosanjh: ਦਿਲਜੀਤ ਦੋਸਾਂਝ ਨੇ ਸੈਫ ਅਲੀ ਖਾਨ ਸਾਹਮਣੇ ਕਰੀਨਾ ਕਪੂਰ ਨਾਲ ਕੀਤਾ ਫਲਰਟ, ਅਨੰਤ ਅੰਬਾਨੀ ਦੇ ਪ੍ਰੀ ਵੈਡਿੰਗ 'ਚ ਲਾਈਆਂ ਰੌਣਕਾਂ, ਵੀਡੀਓ ਵਾਇਰਲ diljit dosanjh flirts with kareena kapoor at anant ambani radhika merchant pre wedding function video viral Diljit Dosanjh: ਦਿਲਜੀਤ ਦੋਸਾਂਝ ਨੇ ਸੈਫ ਅਲੀ ਖਾਨ ਸਾਹਮਣੇ ਕਰੀਨਾ ਕਪੂਰ ਨਾਲ ਕੀਤਾ ਫਲਰਟ, ਅਨੰਤ ਅੰਬਾਨੀ ਦੇ ਪ੍ਰੀ ਵੈਡਿੰਗ 'ਚ ਲਾਈਆਂ ਰੌਣਕਾਂ, ਵੀਡੀਓ ਵਾਇਰਲ](https://feeds.abplive.com/onecms/images/uploaded-images/2024/03/03/18a8c9d01e6d75e070c63ff28cc14ce21709448320713469_original.png?impolicy=abp_cdn&imwidth=1200&height=675)
Diljit Dosanjh Kareena Kapoor Video: ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦਾ ਪ੍ਰੀ ਵੈਡਿੰਗ ਫੰਕਸ਼ਨ ਦੁਨੀਆ ਭਰ 'ਚ ਸੁਰਖੀਆਂ ਬਟੋਰ ਰਿਹਾ ਹੈ। ਦੁਨੀਆ ਭਰ ਦੇ ਦਿੱਗਜ ਕਲਾਕਾਰਾਂ ਨੇ ਅੰਬਾਨੀ ਦੇ ਫੰਕਸ਼ਨ 'ਚ ਰੌਣਕਾਂ ਲਾਈਆਂ ਹਨ। ਰਿਹਾਨਾ, ਮਾਰਕ ਜ਼ਕਰਬਰਗ ਸਣੇ ਪੂਰਾ ਬਾਲੀਵੱੁਡ ਇਸ ਫੰਕਸ਼ਨ 'ਚ ਸ਼ਾਮਲ ਹੋਇਆ ਹੈ। ਇਸ ਤੋਂ ਇਲਾਵਾ ਅਨੰਤ-ਰਾਧਿਕਾ ਦੇ ਫੰਕਸ਼ਨ 'ਚ ਰੌਣਕਾਂ ਲਾਉਣ ਲਈ ਦਿਲਜੀਤ ਦੋਸਾਂਝ ਵੀ ਜਾਮਨਗਰ ਪਹੁੰਚੇ ਸੀ। ਇਸ ਦਰਮਿਆਨ ਦਿਲਜੀਤ ਦੇ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ।
ਦਿਲਜੀਤ ਦੋਸਾਂਝ ਦੀ ਇਕ ਵੀਡੀਓ ਰੱਜ ਕੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਅਨੰਤ ਰਾਧਿਕਾ ਦੇ ਪ੍ਰੀ ਵੈਡਿੰਗ ਫੰਕਸ਼ਨ 'ਚ ਸਟੇਜ ਪਰਫਾਰਮੈਂਸ ਦੇ ਰਹੇ ਹਨ। ਇਸ ਦਰਮਿਆਨ ਦੋਸਾਂਝਵਾਲੇ ਨਾਲ ਸਟੇਜ 'ਤੇ ਸੈਫ ਤੇ ਕਰੀਨਾ ਵੀ ਨਜ਼ਰ ਆਏ। ਦਿਲਜੀਤ ਨੇ ਸੈਫ ਦੇ ਸਾਹਮਣੇ ਹੀ ਉਨ੍ਹਾਂ ਦੀ ਪਤਨੀ ਕਰੀਨਾ ਨਾਲ ਰੱਜ ਕੇ ਫਲਰਟ ਕੀਤਾ। ਦਿਲਜੀਤ ਨੇ ਕਰੀਨਾ ਦਾ ਹੱਥ ਫੜ ਕਿਹਾ, 'ਹੋਵੇਗੀ ਰਿਹਾਨਾ, ਹੋਵੇਗੀ ਬਿਓਂਸੇ, ਸਾਡੀ ਤਾਂ ਕਰੀਨਾ ਕਪੂਰ ਆ।' ਇਸ 'ਤੇ ਸੈਫ ਅਲੀ ਖਾਨ ਦਾ ਰਿਐਕਸ਼ਨ ਦੇਖਣ ਵਾਲਾ ਸੀ। ਇਸ ਤੋਂ ਬਾਅਦ ਕਰੀਨਾ ਦਿਲਜੀਤ ਦੇ ਗੀਤਾਂ 'ਤੇ ਡਾਂਸ ਕਰਦੀ ਨਜ਼ਰ ਆਈ। ਦੇਖੋ ਇਹ ਵੀਡੀਓ:
View this post on Instagram
ਨੀਤਾ ਅੰਬਾਨੀ ਨਾਲ ਗੁਜਰਾਤੀ ਭਾਸ਼ਾ 'ਚ ਗੱਲ
ਇਸ ਤੋਂ ਇਲਾਵਾ ਦਿਲਜੀਤ ਦੋਸਾਂਝ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ, ਜਿਸ ਵਿੱਚ ਉਹ ਅੰਬਾਨੀ ਪਰਿਵਾਰ ਦੀਆਂ ਲੇਡੀਜ਼ ਨਾਲ ਨਜ਼ਰ ਆ ਰਹੇ ਹਨ। ਨੀਤਾ ਅੰਬਾਨੀ ਨੇ ਗੁਜਰਾਤੀ ਭਾਸ਼ਾ 'ਚ ਦਿਲਜੀਤ ਨੂੰ ਪੁੱਛਿਆ ਕਿ ਤੁਹਾਡਾ ਕੀ ਹਾਲ ਹੈ। ਇਸ ਦਾ ਜਵਾਬ ਦਿਲਜੀਤ ਨੇ ਗੁਜਰਾਤੀ 'ਚ ਹੀ ਦਿੱਤਾ। ਬਾਕੀ ਤੁਸੀਂ ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦਾ ਪ੍ਰੀ ਵੈਡਿੰਗ ਫੰਕਸ਼ਨ ਜਾਮਨਗਰ 'ਚ ਹੋ ਰਿਹਾ ਹੈ। ਇਸ ਫੰਕਸ਼ਨ 'ਚ ਲਗਭਗ ਪੂਰਾ ਬਾਲੀਵੁੱਡ ਸ਼ਾਮਲ ਹੋਇਆ ਹੈ। ਕਈ ਬਾਲੀਵੁੱਡ ਸਟਾਰਜ਼ ਨੇ ਇਸ ਫੰਕਸ਼ਨ 'ਚ ਰੌਣਕਾਂ ਲਾਈਆਂ ਹਨ। ਇਸ ਤੋਂ ਇਲਾਵਾ ਰਿਹਾਨਾ ਨੇ ਵੀ ਆਪਣੀ ਪਰਫਾਰਮੈਂਸ ਨਾਲ ਮਹਿਫਲ ਦੀ ਸ਼ਾਨ ਵਧਾਈ। ਦੱਸ ਦਈਏ ਕਿ ਅਨੰਤ ਤੇ ਰਾਧਿਕਾ ਦਾ ਵਿਆਹ ਜੁਲਾਈ 'ਚ ਹੋਣਾ ਹੈ, ਇਸ ਤੋਂ ਪਹਿਲਾਂ ਦੋਵਾਂ ਦਾ ਗਰੈਂਡ ਪ੍ਰੀ ਵੈਡਿੰਗ ਫੰਕਸ਼ਨ ਹੋਇਆ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)