Karan Aujla: ਪੰਜਾਬੀ ਗਾਇਕ ਕਰਨ ਔਜਲਾ ਮਨਾ ਰਹੇ ਵਿਆਹ ਦੀ ਪਹਿਲੀ ਵਰ੍ਹੇਗੰਢ, ਪਤਨੀ ਨੂੰ ਰੋਮਾਂਟਿਕ ਅੰਦਾਜ਼ 'ਚ ਕੀਤਾ ਵਿਸ਼, ਦੇਖੋ ਪੋਸਟ
Karan Aujla Wedding Anniversary: ਕਰਨ ਔਜਲਾ ਅੱਜ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾ ਰਹੇ ਹਨ। ਉਸ ਨੇ ਆਪਣੀ ਪਤਨੀ ਪਲਕ ਔਜਲਾ ਨੂੰ ਬੜੇ ਹੀ ਰੋਮਾਂਟਿਕ ਅੰਦਾਜ਼ 'ਚ ਮੈਰਿਜ ਐਨੀਵਰਸਰੀ ਵਿਸ਼ ਕੀਤੀ ਹੈ।
Karan Aujla Wedding Anniversary: ਕਰਨ ਔਜਲਾ ਪੰਜਾਬੀ ਇੰਡਸਟਰੀ ਦਾ ਸੁਪਰਸਟਾਰ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਕਰਨ ਅਕਸਰ ਹੀ ਸੁਰਖੀਆਂ 'ਚ ਰਹਿੰਦਾ ਹੈ। ਪਿਛਲੇ ਦਿਨੀਂ ਔਜਲਾ ਮੁੰਬਈ 'ਚ ਸੀ, ਜਿੱਥੋਂ ਗਾਇਕ ਦੀਆਂ ਵੀਡੀਓਜ਼ ਤੇ ਤਸਵੀਰਾਂ ਰੱਜ ਕੇ ਵਾਇਰਲ ਹੋਈਆਂ ਸੀ। ਇਸ ਤੋਂ ਬਾਅਦ ਹੁਣ ਕਰਨ ਔਜਲਾ ਦਾ ਨਾਮ ਫਿਰ ਤੋਂ ਸੁਰਖੀਆਂ 'ਚ ਹੈ।
ਦਰਅਸਲ, ਕਰਨ ਔਜਲਾ ਅੱਜ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾ ਰਹੇ ਹਨ। ਉਸ ਨੇ ਆਪਣੀ ਪਤਨੀ ਪਲਕ ਔਜਲਾ ਨੂੰ ਬੜੇ ਹੀ ਰੋਮਾਂਟਿਕ ਅੰਦਾਜ਼ 'ਚ ਮੈਰਿਜ ਐਨੀਵਰਸਰੀ ਵਿਸ਼ ਕੀਤੀ ਹੈ। ਕਰਨ ਨੇ ਪਲਕ ਨਾਲ ਆਪਣੀ ਇੱਕ ਅਣਦੇਖੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਸ ਦੇ ਨਾਲ ਉਸ ਨੇ ਬੜਾ ਹੀ ਰੋਮਾਂਟਿਕ ਕੈਪਸ਼ਨ ਵੀ ਲਿਿਖਿਆ ਹੈ। ਕਰਨ ਨੇ ਵਾਈਫ ਲਈ ਲਿਿਖਿਆ, 'ਮੇਰੇ ਹਮਸਫਰ ਨੂੰ ਹੈੱਪੀ ਮੈਰਿਜ ਐਨੀਵਰਸਰੀ।' ਦੇਖੋ ਇਹ ਪੋਸਟ:
ਕਾਬਿਲੇਗ਼ੌਰ ਹੈ ਕਿ ਕਰਨ ਔਜਲਾ ਨੇ ਪਲਕ ਨਾਲ 3 ਮਾਰਚ 2023 ਨੂੰ ਵਿਆਹ ਕੀਤਾ ਸੀ। ਉਸ ਦੇ ਵਿਆਹ ਦੀਆਂ ਖਬਰਾਂ ਨੇ ਖੂਬ ਸੁਰਖੀਆਂ ਬਟੋਰੀਆਂ ਸੀ। ਕਰਨ ਦੇ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸੀ।
View this post on Instagram
ਵਰਕਫਰੰਟ ਦੀ ਗੱਲ ਕਰੀਏ ਤਾਂ ਕਰਨ ਔਜਲਾ ਦੀ ਹਾਲ ਹੀ 'ਚ ਰੈਪਰ ਡਿਵਾਈਨ ਨਾਲ ਐਲਬਮ 'ਸਟ੍ਰੀਟ ਡਰੀਮਜ਼' ਰਿਲੀਜ਼ ਹੋਈ ਸੀ। ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਇਸ ਐਲਬਮ ਨੇ ਖਾਸ ਰਿਕਾਰਡ ਵੀ ਬਣਾਇਆ ਸੀ। ਇਸ ਐਲਬਮ ਦੇ ਸਾਰੇ ਗਾਣੇ ਗਲੋਬਲ ਚਾਰਟਸ 'ਚ ਟੌਪ 'ਤੇ ਰਹੇ ਸੀ। ਇਸ ਤੋਂ ਪਹਿਲਾਂ ਔਜਲਾ ਦੀ ਐਲਬਮ 'ਮੇਕਿੰਗ ਮੈਮੋਰੀਜ਼' ਨੇ ਵੀ ਖੂਬ ਧਮਾਲਾਂ ਪਾਈਆਂ ਸੀ। ਇਹ ਐਲਬਮ ਸਾਲ 2023 'ਚ ਆਈ ਸੀ। ਇਸ ਦੇ ਗਾਣੇ ਹਾਲੇ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ।