ਮਹਾਰਾਸ਼ਟਰ ਸਰਕਾਰ ਦੀ ਐਡਵਾਈਜ਼ਰੀ 'ਤੇ ਦਿਲਜੀਤ ਨੇ ਦਿੱਤੀ ਪ੍ਰਤੀਕਿਰਿਆ, ਫੈਂਸ ਨੂੰ ਕਿਹਾ- ਫਿਕਰ ਨਾ ਕਰੋ, ਇਹ ਮੇਰੇ ਲਈ...
ਦਿੱਲੀ ਦੋਸਾਂਝ ਨੇ ਆਪਣੇ ਅਖਾੜੇ ਤੋਂ ਪਹਿਲਾਂ ਮਹਾਰਾਸ਼ਟਰ ਸਰਕਾਰ ਵਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ ਨੂੰ ਲੈਕੇ ਰਿਐਕਸ਼ਨ ਦਿੱਤਾ ਹੈ।
Diljit Dosanjh: ਦਿੱਲੀ ਦੋਸਾਂਝ ਨੇ ਆਪਣੇ ਅਖਾੜੇ ਤੋਂ ਪਹਿਲਾਂ ਮਹਾਰਾਸ਼ਟਰ ਸਰਕਾਰ ਵਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ ਨੂੰ ਲੈਕੇ ਰਿਐਕਸ਼ਨ ਦਿੱਤਾ ਹੈ। ਉਨ੍ਹਾਂ ਨੇ ਫੈਂਸ ਨੂੰ ਬੇਫਿਕਰ ਰਹਿਣ ਦੀ ਸਲਾਹ ਦਿੱਤੀ ਹੈ। ਕੰਸਰਟ ਦੇ ਦੌਰਾਨ ਆਪਣੇ ਫੈਂਸ ਨੂੰ ਸੰਬੋਧਨ ਕਰਦਿਆਂ ਹੋਇਆਂ ਉਨ੍ਹਾਂ ਨੇ ਸਰਕਾਰ ਵਲੋਂ ਜਾਰੀ ਐਡਵਾਈਜ਼ਰੀ 'ਤੇ ਰਾਏ ਰੱਖੀ।
ਦਰਅਸਲ, ਐਡਵਾਈਜ਼ਰੀ ਵਿੱਚ ਉਨ੍ਹਾਂ ਨੂੰ ਅਜਿਹੇ ਗੀਤਾਂ 'ਤੇ ਪਰਫਾਰਮ ਕਰਨ ਤੋਂ ਰੋਕਣ ਦੀ ਗੱਲ ਕਹੀ ਸੀ, ਜੋ ਕਿ ਡਰੱਗਸ, ਹਿੰਸਾ ਅਤੇ ਸ਼ਰਾਬ ਨੂੰ ਹੁਲਾਰਾ ਦਿੰਦੇ ਹਨ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਸੀ ਕਿ ਸਟੇਜ 'ਤੇ ਬੱਚਿਆਂ ਨੂੰ ਨਾ ਆਉਣ ਦਿੱਤਾ ਜਾਵੇ।
ਦਿਲਜੀਤ ਦੋਸਾਂਝ ਨੇ ਕਿਹਾ, ਮੈਂ ਕੱਲ੍ਹ ਆਪਣੀ ਟੀਮ ਨੂੰ ਪੁੱਛਿਆ ਕਿ ਮੇਰੇ ਖਿਲਾਫ ਕੋਈ ਐਡਵਾਈਜ਼ਰੀ ਤਾਂ ਨਹੀਂ ਹੈ, ਕਿਹਾ ਸਭ ਠੀਕ ਹੈ। ਅੱਜ ਸਵੇਰੇ ਉੱਠਿਆ ਤਾਂ ਪਤਾ ਚੱਲਿਆ ਕਿ ਮੇਰੇ ਖਿਲਾਫ ਐਡਵਾਈਜ਼ਰੀ ਜਾਰੀ ਹੋਈ ਹੈ। ਤੁਸੀਂ ਫਿਕਰ ਨਾ ਕਰੋ ਇਹ ਸਾਡੀ ਐਡਵਾਈਜ਼ਰੀ ਮੇਰੇ ਲਈ ਹੈ। ਤੁਸੀਂ ਜਿੰਨਾ ਮਜ਼ਾ ਕਰਨ ਆਓਗੇ, ਮੈਂ ਉਸ ਤੋਂ ਡਬਲ ਕਰਾਵਾਂਗਾ।" ਨੋਟਿਸ ਦੇ ਬਾਰੇ ਵਿੱਚ ਬੋਲਣ ਤੋਂ ਪਹਿਲਾਂ ਦਿਲਜੀਤ ਨੇ ਆਪਣੀ ਕਸ਼ਮੀਰ ਯਾਤਰਾ ਦੇ ਬਾਰੇ ਵਿੱਚ ਗੱਲ ਕੀਤੀ ਅਤੇ ਕਿਹਾ ਕਿ ਇਹ ਵਾਸਤਵ ਵਿੱਚ ਸਵਰਗ ਹੈ।
View this post on Instagram
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਵਿੱਚ ਅਖਾੜੇ ਦੌਰਾਨ ਵੀ ਦਿਲਜੀਤ ਦੋਸਾਂਝ ਨੂੰ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ, ਜਿੱਥੇ ਉਨ੍ਹਾਂ ਨੇ ਕੰਸਰਟ ਦੌਰਾਨ 'ਝੁਕੇਗਾ ਨਹੀਂ ਸਾਲਾ' ਪੁਸ਼ਪਾ ਦਾ ਡਾਇਲਾਗ ਬੋਲ ਕੇ ਹੇਟਰਸ ਨੂੰ ਜਵਾਬ ਦਿੱਤਾ ਸੀ। ਉੱਥੇ ਹੀ ਇਸ ਤੋਂ ਬਾਅਦ ਹੁਣ ਮੰਬਈ ਅਖਾੜੇ ਨੂੰ ਲੈਕੇ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।