'ਸੂਰਿਆਵੰਸ਼ੀ' ਦੀ ਰਿਲੀਜ਼ਿੰਗ ਡੇਟ 'ਤੇ ਚਰਚੇ ਸ਼ੁਰੂ, 15 ਅਗਸਤ ਨੂੰ ਹੋ ਸਕਦੀ ਰਿਲੀਜ਼
ਸਿਨੇਮਾ ਘਰਾਂ 'ਤੇ ਜਲਦ ਖੁਲ ਮਿਲਣ ਦੀਆਂ ਉਮੀਦਾਂ ਕਰਕੇ ਅਕਸ਼ੇ ਕੁਮਾਰ ਤੇ ਕੈਟਰੀਨਾ ਕੈਫ ਸਟਾਰਰ ਫਿਲਮ 'ਸੂਰਿਆਵੰਸ਼ੀ' ਦੀ ਰਿਲੀਜ਼ਿੰਗ ਡੇਟ ਨੂੰ ਲੈ ਕੇ ਇਕ ਵਾਰ ਫਿਰ ਚਰਚੇ ਸ਼ੁਰੂ ਹੋ ਗਏ ਹਨ। ਰੋਹਿਤ ਸ਼ੈੱਟੀ ਵੱਲੋਂ ਡਾਇਰੈਕਟਡ 'ਸੂਰਿਆਵੰਸ਼ੀ' ਦੀ ਰਿਲੀਜ਼ ਨੂੰ ਕੋਰੋਨਾ ਤੇ ਲੌਕਡਾਊਨ ਦੇ ਕਾਰਨ ਕਈ ਵਾਰ ਪੋਸਟਪੋਨ ਕੀਤਾ ਗਿਆ ਹੈ।
ਮੁੰਬਈ: ਸਿਨੇਮਾ ਘਰਾਂ 'ਤੇ ਜਲਦ ਖੁਲ ਮਿਲਣ ਦੀਆਂ ਉਮੀਦਾਂ ਕਰਕੇ ਅਕਸ਼ੇ ਕੁਮਾਰ ਤੇ ਕੈਟਰੀਨਾ ਕੈਫ ਸਟਾਰਰ ਫਿਲਮ 'ਸੂਰਿਆਵੰਸ਼ੀ' ਦੀ ਰਿਲੀਜ਼ਿੰਗ ਡੇਟ ਨੂੰ ਲੈ ਕੇ ਇਕ ਵਾਰ ਫਿਰ ਚਰਚੇ ਸ਼ੁਰੂ ਹੋ ਗਏ ਹਨ। ਰੋਹਿਤ ਸ਼ੈੱਟੀ ਵੱਲੋਂ ਡਾਇਰੈਕਟਡ 'ਸੂਰਿਆਵੰਸ਼ੀ' ਦੀ ਰਿਲੀਜ਼ ਨੂੰ ਕੋਰੋਨਾ ਤੇ ਲੌਕਡਾਊਨ ਦੇ ਕਾਰਨ ਕਈ ਵਾਰ ਪੋਸਟਪੋਨ ਕੀਤਾ ਗਿਆ ਹੈ।
ਹੁਣ ਇਸ ਫਿਲਮ ਦੀ 15 ਅਗਸਤ ਨੂੰ ਰਿਲੀਜ਼ ਹੋਣ ਦੀਆਂ ਖ਼ਬਰਾਂ ਘੁੰਮ ਰਹੀਆਂ ਹਨ। ਫਿਲਹਾਲ ਫਿਲਮ ਦੇ ਮੇਕਰਸ ਵਲੋਂ ਤੇ ਨਾ ਹੀ ਫਿਲਮ ਨਾਲ ਜੁੜੇ ਕਿਸੇ ਸਿਤਾਰੇ ਵੱਲੋਂ ‘ਸੂਰਿਆਵੰਸ਼ੀ’ ਦੀ ਰਿਲੀਜ਼ ਨੂੰ ਲੈ ਕੇ ਕੋਈ ਐਲਾਨ ਕੀਤਾ ਗਿਆ ਹੈ।
ਇਸ ਫਿਲਮ ਦੇ 15 ਅਗਸਤ ਨੂੰ ਰਿਲੀਜ਼ ਹੋਣ ਦੀ ਪੁਸ਼ਟੀ ਬਾਰੇ ਰਿਲਾਇੰਸ ਐਂਟਰਟੇਨਮੈਂਟ ਦੇ ਭਰੋਸੇਮੰਦ ਸੂਤਰ ਨੇ ਕਿਹਾ ਇੱਕ, “ਇਸ ਸਮੇਂ ਰੋਹਿਤ ਸ਼ੈੱਟੀ 'ਖਤਰੋਂ ਕੇ ਖਿਲਾੜੀ' ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਉਨ੍ਹਾਂ ਦੇ ਕੇਪਟਾਉਨ, ਸਾਊਥ ਅਫਰੀਕਾ ਤੋਂ ਮੁੰਬਈ ਵਾਪਸ ਆਉਣ 'ਤੇ ਹੀ 'ਸੂਰਿਆਵੰਸ਼ੀ' ਦੀ ਰਿਲੀਜ਼ 'ਤੇ ਫੈਸਲਾ ਲਿਆ ਜਾਵੇਗਾ।
ਰੋਹਿਤ ਸ਼ੈੱਟੀ ਜੁਲਾਈ ਵਿੱਚ ਸ਼ੋਅ ਦੀ ਸ਼ੂਟਿੰਗ ਖਤਮ ਕਰਕੇ ਮੁੰਬਈ ਵਾਪਸ ਪਰਤਣਗੇ, ਜਿਸ ਤੋਂ ਬਾਅਦ ਫਿਲਮ ਨਾਲ ਜੁੜੇ ਸਾਰੇ ਮੇਕਰਸ ਦੇ ਨਾਲ ਫਿਲਮ ਦੀ ਰਿਲੀਜ਼ ਦੀ ਅਗਲੀ ਡੇਟ ‘ਤੇ ਵਿਚਾਰ ਕੀਤਾ ਜਾਵੇਗਾ। ਇਸ ਦੀ ਰਿਲੀਜ਼ਿੰਗ ਦੀ ਪਲਾਨਿੰਗ ਬਣਾਈ ਜਾਵੇਗੀ।
ਮੇਕਰਸ ਵੱਲੋਂ ਫਿਲਮ ਦੀ ਰਿਲੀਜ਼ਿੰਗ ਡੇਟ ਨੂੰ ਲੈ ਕੇ ਕੋਈ ਜਲਦਬਾਜ਼ੀ ਨਹੀਂ ਕੀਤੀ ਜਾ ਰਹੀ। ਹਾਲਾਂਕਿ ਲੌਕਡਾਊਨ ਤੋਂ ਬਾਅਦ ਹੌਲੀ ਹੌਲੀ ਸਾਰਾ ਦੇਸ਼ ਖੁੱਲ੍ਹ ਰਿਹਾ ਹੈ। ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਥੀਏਟਰਾਂ ਨੂੰ ਖੋਲ੍ਹਣ ਵਿੱਚ ਤੇ ਲੋਕਾਂ ਨੂੰ ਥੀਏਟਰਾਂ ਵਿੱਚ ਵਾਪਸ ਆਉਣ ਵਿੱਚ ਵੱਧ ਸਮਾਂ ਲੱਗ ਸਕਦਾ ਹੈ। ਅਜਿਹੇ 'ਚ ਫਿਲਮ ਦੇ ਮੇਕਰਸ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਦਿਆਂ ਫਿਲਮ ਦੀ ਰਿਲੀਜ਼ ਡੇਟ ਬਾਰੇ ਫੈਸਲਾ ਲੈਣਗੇ।
https://play.google.com/store/
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/