90 ਦੇ ਦਹਾਕਿਆਂ ਦੀ ਸੁਪਰਸਟਾਰ ਦਿਵਯਾ ਭਾਰਤੀ, ਜੇ ਉਹ ਫ਼ੋਨ ਕਾਲ ਨਾ ਆਉਂਦਾ ਤਾਂ ਅੱਜ ਵੀ ਜ਼ਿੰਦਾ ਹੁੰਦੀ
ਦਿਵਯਾ ਭਾਰਤੀ ਆਪਣੇ ਦੌਰ ਦੀ ਸਭ ਤੋਂ ਸਫ਼ਲ ਅਦਾਕਾਰਾ ਸੀ। 17 ਸਾਲ ਦੀ ਉਮਰ `ਚ ਦਿਵਯਾ ਨੇ ਸਾਜਿਦ ਨਾਡੀਅਡਵਾਲਾ ਨਾਲ ਵਿਆਹ ਵੀ ਕਰ ਲਿਆ ਸੀ, ਪਰ ਇਹ ਵਿਆਹ ਸਿਰਫ਼ 11 ਮਹੀਨੇ ਚੱਲ ਸਕਿਆ, ਕਿਉਂਕਿ 19 ਸਾਲ ਦੀ ਉਮਰ `ਚ ਦਿਵਯਾ ਭਾਰਤੀ ਦੀ ਮੌਤ ਹੋ ਗਈ ਸੀ
Divya Bharti Facts: ਦਿਵਯਾ ਭਾਰਤੀ ਦਾ ਨਾਂ ਕੌਣ ਨਹੀਂ ਜਾਣਦਾ। ਉਹ 90 ਦੇ ਦਹਾਕਿਆਂ ਦੀ ਸੁਪਰਸਟਾਰ ਸੀ। ਆਪਣੇ ਸਮੇਂ ਦੀ ਸਭ ਤੋਂ ਖੂਬਸੂਰਤ ਅਦਾਕਾਰਾ ਸੀ ਦਿਵਯਾ ਭਾਰਤੀ। ਦਿਵਯਾ ਉਹ ਸ਼ਖਸ ਸੀ ਜਿਸ ਨੇ ਬਹੁਤ ਹੀ ਛੋਟੀ ਉਮਰ `ਚ ਸਭ ਕੁੱਝ ਦੇਖ ਲਿਆ ਸੀ। ਉਨ੍ਹਾਂ ਦਾ ਫ਼ਿਲਮੀ ਕਰੀਅਰ ਸਿਰਫ਼ 15 ਸਾਲ ਦੀ ਉਮਰ ਤੋਂ ਸ਼ੁਰੂ ਹੋਇਆ। 16 ਸਾਲ ਦੀ ਉਮਰ `ਚ ਉਹ ਸੁਪਰਸਟਾਰ ਬਣ ਗਈ। 1 ਸਾਲ `ਚ ਜਿੰਨੀਂ ਸੁਪਰਹਿੱਟ ਫ਼ਿਲਮਾਂ ਦਿਵਯਾ ਨੇ ਦਿੱਤੀਆਂ, ਉਨ੍ਹੀਂ ਹਿੱਟ ਫ਼ਿਲਮਾਂ ਕਿਸੇ ਵੀ ਅਭਿਨੇਤਰੀ ਨੇ ਆਪਣੇ ਪੂਰੇ ਕਰੀਅਰ `ਚ ਨਹੀਂ ਦਿੱਤੀਆਂ ਸੀ। ਦਿਵਯਾ ਭਾਰਤੀ ਆਪਣੇ ਦੌਰ ਦੀ ਸਭ ਤੋਂ ਸਫ਼ਲ ਅਦਾਕਾਰਾ ਸੀ। ਇਹੀ ਨਹੀਂ 17 ਸਾਲ ਦੀ ਉਮਰ `ਚ ਦਿਵਯਾ ਨੇ ਫ਼ਿਲਮ ਨਿਰਮਾਤਾ ਨਿਰਦੇਸ਼ਕ ਸਾਜਿਦ ਨਾਡੀਅਡਵਾਲਾ ਨਾਲ ਵਿਆਹ ਵੀ ਕਰ ਲਿਆ ਸੀ। ਪਰ ਇਹ ਵਿਆਹ ਸਿਰਫ਼ 11 ਮਹੀਨੇ ਚੱਲ ਸਕਿਆ, ਕਿਉਂਕਿ ਮਹਿਜ਼ 19 ਸਾਲ ਦੀ ਉਮਰ `ਚ ਦਿਵਯਾ ਭਾਰਤੀ ਦੀ ਦਰਦਨਾਕ ਮੌਤ ਹੋ ਗਈ ਸੀ।
ਜੇ ਉਹ ਫ਼ੋਨ ਕਾਲ ਨਾ ਆਉਂਦਾ ਤਾਂ ਅੱਜ ਵੀ ਜ਼ਿੰਦਾ ਹੁੰਦੀ ਦਿਵਯਾ
ਦਿਵਯਾ ਭਾਰਤੀ ਨੂੰ ਲੈਕੇ ਇੱਕ ਕਿੱਸਾ ਮਸ਼ਹੂਰ ਹੈ। 5 ਅਪ੍ਰੈਲ 1993 `ਚ ਦਿਵਯਾ ਦੀ ਮੌਤ ਹੋ ਗਈ ਸੀ। ਉਸ ਤੋਂ ਕੁੱਝ ਘੰਟੇ ਪਹਿਲਾਂ ਉਨ੍ਹਾਂ ਨੂੰ ਇੱਕ ਪ੍ਰਾਪਰਟੀ ਡੀਲਰ ਦਾ ਫੋਨ ਆਇਆ ਕਿ ਜਿਸ ਤਰ੍ਹਾਂ ਦਾ ਘਰ ਉਹ ਚਾਹੁੰਦੀ ਹੈ ਉਸੇ ਤਰ੍ਹਾਂ ਦਾ ਘਰ ਉਨ੍ਹਾਂ ਦੇ ਮਾਪਿਆਂ ਦੇ ਰਹਿਣ ਲਈ ਮਿਲ ਗਿਆ ਹੈ। ਇਸ `ਤੇ ਦਿਵਯਾ ਭਾਰਤੀ ਨੇ ਜਵਾਬ ਦਿੱਤਾ ਕਿ ਉਨ੍ਹਾਂ ਕਿਸੇ ਕੰਮ ਦੇ ਸਿਲਸਿਲੇ `ਚ ਹੈਦਰਾਬਾਦ ਜਾਣਾ ਹੈ, ਉੱਥੋਂ ਵਾਪਸ ਆ ਕੇ ਉਹ ਘਰ ਦੇਖ ਲਵੇਗੀ। ਇਸ ਤੇ ਪ੍ਰਾਪਰਟੀ ਡੀਲਰ ਨੇ ਕਿਹਾ ਕਿ ਇੰਨਾਂ ਸਮਾਂ ਨਹੀਂ ਹੈ, ਜਿਨ੍ਹਾਂ ਦਾ ਘਰ ਹੈ ਉਹ ਉਸ ਨੂੰ ਵੇਚਣ ਲਈ ਕਾਹਲੇ ਹਨ। ਇਸ ਕਰਕੇ ਜੋ ਵੀ ਫ਼ੈਸਲਾ ਲੈਣਾ ਹੈ, ਹੁਣੇ ਲੈਣਾ ਪਵੇਗਾ।
ਇਸ ਤੇ ਦਿਵਯਾ ਭਾਰਤੀ ਨੇ ਹੈਦਰਾਬਾਦ ਜਾਣ ਦਾ ਪ੍ਰੋਗਰਾਮ ਕੈਂਸਲ ਕਰ ਦਿਤਾ ਅਤੇ ਖੁਸ਼ਖਬਰੀ ਦੱਸਣ ਆਪਣੇ ਮਾਪਿਆਂ ਕੋਲ ਚਲੀ ਗਈ। ਆਪਣੇ ਮਾਪਿਆਂ ਕੋਲ 3-4 ਘੰਟੇ ਰਹਿਣ ਦੇ ਬਾਅਦ ਦਿਵਯਾ ਆਪਣੇ ਘਰ ਵਾਪਸ ਆਈ ਸੀ। ਘਰ ਆਈ ਤਾਂ ਕੁੱਝ ਦੋਸਤ ਪਹਿਲਾਂ ਹੀ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸੀ। ਇਸ ਦੌਰਾਨ ਦੋਸਤਾਂ ਨੇ ਪਾਰਟੀ ਸ਼ੁਰੂ ਕਰ ਦਿੱਤੀ। ਪਾਰਟੀ `ਚ ਦਿਵਯਾ ਭਾਰਤੀ ਨੇ ਥੋੜ੍ਹੀ ਜ਼ਿਆਦਾ ਸ਼ਰਾਬ ਪੀ ਲਈ ਅਤੇ ਉਹ ਜਾ ਕੇ ਆਪਣੇ 5 ਮੰਜ਼ਲਾ ਘਰ ਦੀ ਬਾਲਕਨੀ ਦੀ ਕੰਧ ਤੇ ਬੈਠ ਗਈ, ਪਰ ਬੈਲੇਂਸ ਵਿਗੜਨ ਕਾਰਨ ਉਹ ਪਿੱਛੇ ਹੀ ਡਿੱਗ ਪਈ ਅਤੇ ਮੌਕੇ ਤੇ ਹੀ ਦਿਵਯਾ ਦੀ ਮੌਤ ਹੋ ਗਈ।
ਕਹਿੰਦੇ ਹਨ ਕਿ ਜੇ ਦਿਵਯਾ ਭਾਰਤੀ ਨੂੰ ਉਸ ਦਿਨ ਉਹ ਫ਼ੋਨ ਕਾਲ ਨਾ ਆਉਂਦਾ ਤਾਂ ਉਹ ਹੈਦਰਾਬਾਦ ਨਿਕਲ ਗਈ ਹੁੰਦੀ ਅਤੇ ਸ਼ਾਇਦ ਬਚ ਵੀ ਗਈ ਹੁੰਦੀ। ਪਰ ਕਹਿੰਦੇ ਹਨ ਕਿ ਹੋਣੀ ਨੂੰ ਕੋਈ ਨਹੀਂ ਟਾਲ ਸਕਦਾ, ਜਿਸ ਸਮੇਂ ਜੋ ਹੋਣਾ ਹੈ ਉਸ ਸਮੇਂ ਉਹ ਹੋ ਕੇ ਰਹਿੰਦਾ ਹੈ।