ਮੁੰਬਈ: ਟੀਵੀ ਦੀ ਲਾਡਲੀ ਬਹੁ ਇਸ਼ੀਤਾ ਭੱਲਾ ਯਾਨੀ ਦਿਵਿਅੰਕਾ ਤ੍ਰਿਪਾਠੀ ਹੁਣ ਜਲਦੀ ਹੀ ਫੈਨਸ ਨੂੰ ਵੈੱਬ ਸੀਰੀਜ਼ ‘ਚ ਵੀ ਨਜ਼ਰ ਆਉਣ ਵਾਲੀ ਹੈ। ਇਸ ਸੀਰੀਜ਼ ਦਾ ਪੋਸਟਰ ਖੁਦ ਦਿਵਿਅੰਕਾ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਇਸ ਵੈੱਬ ਸੀਰੀਜ਼ ‘ਚ ਦਿਵਿਅੰਕਾ ਆਪਣੀ ਟੀਵੀ ਵਾਲੀ ਇਮੇਜ਼ ਤੋਂ ਵੱਖਰੀ ਯਾਨੀ ਬੋਲਡ ਲੁੱਕ ‘ਚ ਨਜ਼ਰ ਆਵੇਗੀ।


ਸ਼ੇਅਰ ਕੀਤੇ ਪੋਸਟਰ ‘ਚ ਨਜ਼ਰ ਆ ਰਿਹਾ ਹੈ ਕਿ ਉਹ ਰਸੋਈ ‘ਚ ਹੈ। ਫੋਟੋ ‘ਚ ਦਿਵਿਅੰਕਾ ਦੇ ਚਿਹਰੇ ‘ਤੇ ਆਟਾ ਲੱਗਿਆ ਹੋਇਆ ਹੈ। ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਉਸ ਨੇ ਕੈਪਸ਼ਨ ਦਿੱਤਾ ਹੈ, "ਪਿਆਰ ਦੀ ਆਂਚ ‘ਤੇ ਪੱਕ ਰਿਹਾ ਹੈ ਕੁਝ ਖਾਸ। ਕੀ ਤੁਹਾਨੂੰ ਪਤਾ ਹੈ ਕੌਣ ਹੈ ਇਸ ‘ਚ ਮੇਰੇ ਨਾਲ।" ਸਾਹਮਣੇ ਆਏ ਪੋਸਟਰ ‘ਚ ਦਿਵਿਅੰਕਾ ਸ਼ੇਫ ਦੀ ਲੁੱਕ ‘ਚ ਨਜ਼ਰ ਆ ਰਹੀ ਹੈ।






ਦਿਵਿਅੰਕਾ ਦੀ ਇਸ ਵੈੱਬ ਸੀਰੀਜ਼ ਦਾ ਨਾਂ ‘ਕੋਲਡ ਲੱਸੀ ਤੇ ਚਿਕਨ ਮਸਾਲਾ’ ਹੈ। ਇਸ ਨੂੰ ਲੈ ਕੇ ਉਹ ਕਾਫੀ ਐਕਸਾਈਟਿਡ ਵੀ ਹੈ। ਉਂਝ ਦਿਵਿਅੰਕਾ ਨਾਲ ਕੋਲਡ ਲੱਸੀ ਦਾ ਸਵਾਦ ਚੱਖਣ ਟੀਵੀ ਤੇ ਬਾਲੀਵੁੱਡ ਐਕਟਰ ਰਾਜੀਵ ਖੰਡੇਲਵਾਲ ਨਜ਼ਰ ਆਉਣਗੇ। ਇਸ਼ੀਤਾ ਦੀ ਸੀਰੀਜ਼ ਨੂੰ ਏਕਤਾ ਕਪੂਰ ਨੇ ਪ੍ਰੋਡਿਊਸ ਕੀਤਾ ਹੈ ਪਰ ਇਹ ਕਦੋਂ ਸ਼ੁਰੂ ਹੋਵੇਗੀ ਇਸ ਦਾ ਕੋਈ ਖੁਲਾਸਾ ਨਹੀਂ ਹੋਇਆ।