Karan Aujla: ਗਾਇਕ ਅਰਜਨ ਢਿੱਲੋਂ ਤੋਂ ਨਫਰਤ ਕਰਦਾ ਹੈ ਕਰਨ ਔਜਲਾ? ਬੋਲਿਆ- 'ਉਸ ਦੇ ਨਾਲ ਕਦੇ ਸੁਪਨੇ 'ਚ ਵੀ ਕੰਮ ਨਾ ਕਰਾਂ...'
Arjan Dhillon: ਵੀਡੀਓ ਚ ਕਰਨ ਔਜਲਾ ਫੈਨਜ਼ ਦੇ ਸਵਾਲਾਂ ਦੇ ਜਵਾਬ ਦੇ ਰਿਹਾ ਹੈ। ਜਦੋਂ ਇੱਕ ਫੈਨ ਨੇ ਇੱਛਾ ਜਤਾਈ ਕਿ ਉਹ ਕਰਨ ਔਜਲਾ ਤੇ ਅਰਜਨ ਢਿੱਲੋਂ ਨੂੰ ਇਕੱਠੇ ਕੰਮ ਕਰਦੇ ਦੇਖਣਾ ਚਾਹੁੰਦਾ ਹੈ, ਤਾਂ ਕਰਨ ਔਜਲਾ ਦੇ ਚਿਹਰੇ ਦੇ ਹਾਵ ਭਾਵ ਬਦਲ ਗਏ।
Karan Aujla On Arjan Dhillon: ਕਰਨ ਔਜਲਾ ਦਾ ਨਾਮ ਅਕਸਰ ਹੀ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਉਹ ਆਪਣੀ ਐਲਬਮ 'ਮੇਕਿੰਗ ਮੈਮੋਰੀਜ਼' ਕਰਕੇ ਕਾਫੀ ਚਰਚਾ ਵਿੱਚ ਬਣਿਆ ਹੋਇਆ ਹੈ। ਉਸ ਨੂੰ ਹਾਲ ਹੀ 'ਚ ਜੂਨੋ ਐਵਾਰਡਜ਼ ਲਈ ਵੀ ਨੋਮੀਨੇਟ ਕੀਤਾ ਗਿਆ ਹੈ। ਇਸ ਦਰਮਿਆਨ ਅਰਜਨ ਢਿੱਲੋਂ ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ਨੂੰ ਦੇਖ ਕੇ ਲੋਕ ਕਾਫੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ। ਇਸ ਵੀਡੀਓ ਨੂੰ ਦੈਨਿਕ ਸਵੇਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਸ਼ੇਅਰ ਕੀਤਾ ਹੈ।
ਵੀਡੀਓ 'ਚ ਕਰਨ ਔਜਲਾ ਲਾਈਵ ਹੈ ਅਤੇ ਫੈਨਜ਼ ਦੇ ਸਵਾਲਾਂ ਦੇ ਜਵਾਬ ਦੇ ਰਿਹਾ ਹੈ। ਇਸ ਦਰਮਿਆਨ ਜਦੋਂ ਇੱਕ ਫੈਨ ਨੇ ਇੱਛਾ ਜਤਾਈ ਕਿ ਉਹ ਕਰਨ ਔਜਲਾ ਤੇ ਅਰਜਨ ਢਿੱਲੋਂ ਨੂੰ ਇਕੱਠੇ ਕੰਮ ਕਰਦੇ ਦੇਖਣਾ ਚਾਹੁੰਦਾ ਹੈ, ਤਾਂ ਕਰਨ ਔਜਲਾ ਦੇ ਚਿਹਰੇ ਦੇ ਹਾਵ ਭਾਵ ਬਦਲ ਗਏ। ਉਸ ਨੇ ਕਿਹਾ ਕਿ 'ਨਹੀਂ ਮੈਂ ਪਹਿਲਾਂ ਵੀ ਤੁਹਾਨੂੰ ਕਈ ਵਾਰ ਕਿਹਾ ਕਿ ਇਹ ਕਦੇ ਨਹੀਂ ਹੋ ਸਕਦਾ। ਮੇਰਾ ਦਿਲ ਨਹੀਂ ਕਰਦਾ, ਮੇਰੀ ਮਰਜ਼ੀ।" ਦੇਖੋ ਇਹ ਵੀਡੀਓ:
View this post on Instagram
ਲੋਕਾਂ ਨੇ ਕੀਤੇ ਅਜਿਹੇ ਕਮੈਂਟਸ
ਇਹ ਪੁਰਾਣੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ, ਇਸ ਵੀਡੀਓ ਨੂੰ ਲੱਖਾਂ ਲੋਕ ਦੇਖ ਚੁੱਕੇ ਹਨ ਅਤੇ ਖੂਬ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਿਹਾ, 'ਤੂੰ ਅਰਜਨ ਦੀ ਜੁੱਤੀ ਵਰਗਾ ਵੀ ਨਹੀਂ, ਅਰਜਨ ਦਾ ਲੇਖਨ ਤੇ ਗਾਇਕੀ ਬਕਮਾਲ ਹੈ।' ਇੱਕ ਹੋਰ ਯੂਜ਼ਰ ਨੇ ਕਿਹਾ, 'ਅਰਜਨ ਢਿੱਲੋਂ ਬੈਸਟ ਹੈ।' ਪੜ੍ਹੋ ਇਹ ਕਮੈਂਟਸ:
ਕਾਬਿਲੇਗ਼ੌਰ ਹੈ ਕਿ ਕਰਨ ਔਜਲਾ ਦੇ ਪਹਿਲਾਂ ਵੀ ਕਈ ਗਾਇਕਾਂ ਦੇ ਨਾਲ ਵਿਵਾਦ ਰਹੇ ਹਨ। ਅਰਜਨ ਢਿੱਲੋਂ ਨਾਲ ਉਸ ਦਾ ਕੀ ਰੌਲਾ ਹੈ, ਇਹ ਕਿਸੇ ਨੂੰ ਨਹੀਂ ਪਤਾ, ਸ਼ਾਇਦ ਆਉਣ ਵਾਲੇ ਵਕਤ 'ਚ ਇਸ ਦਾ ਭੇਤ ਸਾਹਮਣੇ ਆਵੇ।