Entertainment Live: ਕਪਿਲ ਸ਼ਰਮਾ ਸ਼ੋਅ 'ਚ ਕਿਉਂ ਰੋਣ ਲੱਗੇ ਸੰਨੀ ਤੇ ਬੌਬੀ? ਪਰਮੀਸ਼ ਵਰਮਾ ਨੇ Bouncer ਨੂੰ ਪਾਈ ਝਾੜ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ਰੁਪਿੰਦਰ ਕੌਰ ਸੱਭਰਵਾਲ Last Updated: 05 May 2024 02:15 PM
Entertainment Live Today: Himanshi Khurana: ਹਿਮਾਂਸ਼ੀ ਖੁਰਾਣਾ ਨਾਲ ਬ੍ਰੇਕਅੱਪ ਤੋਂ ਬਾਅਦ ਆਸਿਮ ਰਿਆਜ਼ ਨੂੰ ਫਿਰ ਹੋਇਆ ਪਿਆਰ ? ਪੋਸਟ ਸਾਂਝੀ ਕਰ ਬੋਲੇ- 'ਜ਼ਿੰਦਗੀ ਚੱਲਦੀ ਰਹਿੰਦੀ'

Himanshi Khurana With Mystery Girl: 'ਬਿੱਗ ਬੌਸ 13' ਫੇਮ ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਨਾ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਆ ਗਏ ਹਨ। ਦੱਸ ਦੇਈਏ ਕਿ ਪਿਛਲੇ ਸਾਲ ਦੋਵਾਂ ਨੇ ਆਪਣੇ ਬ੍ਰੇਕਅੱਪ ਦਾ ਐਲਾਨ ਕਰ ਫੈਨਜ਼ ਨੂੰ ਹੈਰਾਨ ਕਰ ਦਿੱਤਾ ਸੀ। ਉਨ੍ਹਾਂ ਆਪਣੇ ਬ੍ਰੇਕਅੱਪ ਦੀ ਵਜ੍ਹਾ ਵੱਖ-ਵੱਖ ਧਰਮਾਂ ਨਾਲ ਸਬੰਧਤ ਹੋਣ ਨੂੰ ਦੱਸਿਆ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਹਿਮਾਂਸ਼ੀ ਖੁਰਾਣਾ ਨਾਲ ਬ੍ਰੇਕਅੱਪ ਨੂੰ 5 ਮਹੀਨੇ ਹੀ ਹੋਏ ਸਨ ਕਿ ਹੁਣ ਆਸਿਮ ਰਿਆਜ਼ ਨੂੰ ਫਿਰ ਤੋਂ ਪਿਆਰ ਹੋ ਗਿਆ ਹੈ। ਦਰਅਸਲ, ਆਸਿਮ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਮਿਸਟਰੀਗਰਲ ਨਾਲ ਤਸਵੀਰ ਸ਼ੇਅਰ ਕੀਤੀ ਹੈ। 

Read More: Himanshi Khurana: ਹਿਮਾਂਸ਼ੀ ਖੁਰਾਣਾ ਨਾਲ ਬ੍ਰੇਕਅੱਪ ਤੋਂ ਬਾਅਦ ਆਸਿਮ ਰਿਆਜ਼ ਨੂੰ ਫਿਰ ਹੋਇਆ ਪਿਆਰ ? ਪੋਸਟ ਸਾਂਝੀ ਕਰ ਬੋਲੇ- 'ਜ਼ਿੰਦਗੀ ਚੱਲਦੀ ਰਹਿੰਦੀ'

Entertainment Live: Sushmita Sen: ਸੁਸ਼ਮਿਤਾ ਸੇਨ ਨੇ ਗੁੱਪ ਚੁੱਪ ਕਰਵਾਇਆ ਵਿਆਹ ? ਸੋਸ਼ਲ ਮੀਡੀਆ 'ਤੇ ਬ੍ਰਾਈਡਲ ਲੁੱਕ ਨੇ ਮਚਾਇਆ ਤਹਿਲਕਾ

Sushmita Sen In Bridal Look: ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨਾ ਦਾ ਬ੍ਰਾਈਡਲ ਲੁੱਕ ਸਾਹਮਣੇ ਆਇਆ ਹੈ। ਅਭਿਨੇਤਰੀ ਨੂੰ ਗੋਲਡਨ ਲੁੱਕ ਨਾਲ ਰੈਂਪ 'ਤੇ ਵਾਕ ਕਰਦੇ ਦੇਖਿਆ ਗਿਆ। ਇਸ ਦੌਰਾਨ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।

Read More: Sushmita Sen: ਸੁਸ਼ਮਿਤਾ ਸੇਨ ਨੇ ਗੁੱਪ ਚੁੱਪ ਕਰਵਾਇਆ ਵਿਆਹ ? ਸੋਸ਼ਲ ਮੀਡੀਆ 'ਤੇ ਬ੍ਰਾਈਡਲ ਲੁੱਕ ਨੇ ਮਚਾਇਆ ਤਹਿਲਕਾ

Entertainment Live Today: Parmish Verma: ਪਰਮੀਸ਼ ਵਰਮਾ ਨੂੰ ਚੱਲਦੇ ਸ਼ੋਅ 'ਚ Bouncer 'ਤੇ ਕਿਉਂ ਆਇਆ ਗੁੱਸਾ? ਗਾਇਕ ਬੋਲਿਆ- 'ਘਰੇ ਚਲ ਜਾ...'

Parmish Verma get angry at Bouncer: ਪੰਜਾਬੀ ਗਾਇਕ, ਨਿਰਦੇਸ਼ਕ ਅਤੇ ਅਦਾਕਾਰ ਪਰਮੀਸ਼ ਵਰਮਾ ਆਏ ਦਿਨ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ। ਇਸ ਵਿਚਾਲੇ ਇੱਕ ਵਾਰ ਫਿਰ ਤੋਂ ਪਰਮੀਸ਼ ਸੋਸ਼ਲ ਮੀਡੀਆ ਤੇ ਖੂਬ ਸੁਰਖੀਆਂ ਬਟੋਰ ਰਹੇ ਹਨ। ਇਸਦੀ ਵਜ੍ਹਾ ਕਲਾਕਾਰ ਦਾ ਕੋਈ ਨਵਾਂ ਗਾਣਾ ਨਹੀਂ ਬਲਕਿ ਸ਼ੋਅ ਦੌਰਾਨ ਕਲਾਕਾਰ ਨੂੰ ਬਾਊਂਸਰ ਤੇ ਆਇਆ ਗੁੱਸਾ ਹੈ। ਜਿਸਦੀ ਵੀਡੀਓ ਸੋਸ਼ਲ ਮੀਡੀਆਂ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਆਖਿਰ ਸ਼ੋਅ ਦੌਰਾਨ ਅਜਿਹਾ ਕੀ ਹੋਇਆ, ਜਿਸ ਨੂੰ ਵੇਖ ਪਰਮੀਸ਼ ਵਰਮਾ ਨੂੰ ਗੁੱਸਾ ਆ ਗਿਆ, ਤੁਸੀ ਵੀ ਵੇਖੋ ਇਹ ਵੀਡੀਓ...

Read More: Parmish Verma: ਪਰਮੀਸ਼ ਵਰਮਾ ਨੂੰ ਚੱਲਦੇ ਸ਼ੋਅ 'ਚ Bouncer 'ਤੇ ਕਿਉਂ ਆਇਆ ਗੁੱਸਾ? ਗਾਇਕ ਬੋਲਿਆ- 'ਘਰੇ ਚਲ ਜਾ...'

Entertainment Live: Urvashi Rautela: ਉਰਵਸ਼ੀ ਰੌਤੇਲਾ ਨੇ ਰਿਸ਼ਭ ਪੰਤ ਨਾਲ ਵਿਆਹ ਦੇ ਸਵਾਲ 'ਤੇ ਦਿੱਤਾ ਜਵਾਬ, ਸ਼ਰਮਾਉਂਦੇ ਹੋਏ ਬੋਲੀ...

Urvashi Rautela On Marrying Rishabh Pant: ਬਾਲੀਵੁੱਡ ਅਭਿਨੇਤਰੀ ਉਰਵਸ਼ੀ ਰੌਤੇਲਾ ਅਤੇ ਕ੍ਰਿਕਟਰ ਰਿਸ਼ਭ ਪੰਤ ਵਿਚਾਲੇ ਵਿਵਾਦ ਕਾਫੀ ਸੁਰਖੀਆਂ 'ਚ ਰਿਹਾ ਸੀ। ਦਰਅਸਲ, ਉਸ ਸਮੇਂ ਕਈ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਰਿਸ਼ਭ ਪੰਤ ਅਤੇ ਉਰਵਸ਼ੀ ਰੌਤੇਲਾ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ। ਇਸ ਤੋਂ ਬਾਅਦ ਕਿਹਾ ਗਿਆ ਕਿ ਰਿਸ਼ਭ ਪੰਤ ਨੇ ਉਰਵਸ਼ੀ ਰੌਤੇਲਾ ਦਾ ਨੰਬਰ ਬਲਾਕ ਕਰ ਦਿੱਤਾ ਹੈ। ਹਾਲਾਂਕਿ ਹੁਣ ਤੱਕ ਇਸ ਮੁੱਦੇ 'ਤੇ ਰਿਸ਼ਭ ਪੰਤ ਦੇ ਪੱਖ ਤੋਂ ਕੁਝ ਨਹੀਂ ਕਿਹਾ ਗਿਆ ਹੈ ਪਰ ਉਰਵਸ਼ੀ ਰੌਤੇਲਾ ਕਈ ਵਾਰ ਰਿਸ਼ਭ ਪੰਤ 'ਤੇ ਬਿਆਨ ਦੇ ਚੁੱਕੀ ਹੈ। ਹਾਲਾਂਕਿ, ਇੱਕ ਵਾਰ ਫਿਰ ਉਰਵਸ਼ੀ ਰੌਤੇਲਾ ਨੇ ਰਿਸ਼ਭ ਪੰਤ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ।

Read More: Urvashi Rautela: ਉਰਵਸ਼ੀ ਰੌਤੇਲਾ ਨੇ ਰਿਸ਼ਭ ਪੰਤ ਨਾਲ ਵਿਆਹ ਦੇ ਸਵਾਲ 'ਤੇ ਦਿੱਤਾ ਜਵਾਬ, ਸ਼ਰਮਾਉਂਦੇ ਹੋਏ ਬੋਲੀ...

Entertainment Live Today: The Great Indian Kapil Show: ਕਪਿਲ ਸ਼ਰਮਾ ਸ਼ੋਅ 'ਚ ਕਿਉਂ ਭੁੱਬਾਂ ਮਾਰ ਰੋਣ ਲੱਗੇ ਸੰਨੀ ਤੇ ਬੌਬੀ? ਧਰਮਿੰਦਰ ਦੇ ਪੁੱਤਰਾਂ ਨੇ ਕੀਤੇ ਹੈਰਾਨੀਜਨਕ ਖੁਲਾਸੇ

The Great Indian Kapil Show: ਨੈੱਟਫਲਿਕਸ 'ਤੇ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਆ ਗਿਆ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਪਿਲ ਸ਼ਰਮਾ ਇਸ ਸ਼ੋਅ 'ਚ ਖਾਸ ਮਹਿਮਾਨਾਂ ਨੂੰ ਹੋਸਟ ਕਰਦੇ ਨਜ਼ਰ ਆਏ ਹਨ। ਇਸ ਵਾਰ ਸੰਨੀ ਦਿਓਲ ਅਤੇ ਬੌਬੀ ਦਿਓਲ ਸ਼ੋਅ 'ਚ ਆਏ ਸਨ ਅਤੇ ਇਸ ਸ਼ੋਅ ਵਿੱਚ ਉਨ੍ਹਾਂ ਖੂਬ ਮਸਤੀ ਵੀ ਕੀਤੀ।

Read More: The Great Indian Kapil Show: ਕਪਿਲ ਸ਼ਰਮਾ ਸ਼ੋਅ 'ਚ ਕਿਉਂ ਭੁੱਬਾਂ ਮਾਰ ਰੋਣ ਲੱਗੇ ਸੰਨੀ ਤੇ ਬੌਬੀ? ਧਰਮਿੰਦਰ ਦੇ ਪੁੱਤਰਾਂ ਨੇ ਕੀਤੇ ਹੈਰਾਨੀਜਨਕ ਖੁਲਾਸੇ

Entertainment Live: Suhana Khan: ਸੁਹਾਨਾ ਖਾਨ ਦਾ ਟੁੱਟਿਆ ਦਿਲ, ਸ਼ਾਹਰੁਖ ਦੀ ਧੀ ਪੋਸਟ ਸ਼ੇਅਰ ਕਰ ਬੋਲੀ- 'ਮੇਰਾ ਬ੍ਰੇਕਅੱਪ ਹੋ ਗਿਆ'

Suhana Khan Boyfriend: ਸ਼ਾਹਰੁਖ ਖਾਨ ਅਤੇ ਗੌਰੀ ਖਾਨ ਦੀ ਬੇਟੀ ਸੁਹਾਨਾ ਖਾਨ ਸਭ ਤੋਂ ਮਸ਼ਹੂਰ ਸਟਾਰ ਕਿਡਸ ਵਿੱਚੋਂ ਇੱਕ ਹੈ। ਉਸਨੇ ਜ਼ੋਇਆ ਅਖਤਰ ਦੀ ਫਿਲਮ, ਦ ਆਰਚੀਜ਼ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਸੁਹਾਨਾ ਸਭ ਤੋਂ ਮਿਹਨਤੀ ਅਭਿਨੇਤਰੀਆਂ ਵਿੱਚੋਂ ਇੱਕ ਹੈ ਅਤੇ ਉਸ ਨੂੰ ਆਪਣੇ ਡੈਬਿਊ ਤੋਂ ਬਾਅਦ ਤੋਂ ਹੀ ਕਈ ਆਫਰ ਮਿਲ ਰਹੇ ਹਨ। ਸੁਹਾਨਾ ਖਾਨ ਨੇ ਹਾਲ ਹੀ 'ਚ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ ਹੈ। ਰੂਮਰਡ ਬੁਆਏਫ੍ਰੈਂਡ ਅਗਸਤਿਆ ਨੰਦਾ ਦੀ ਮਾਂ ਨੇ ਇਸ ਪੋਸਟ 'ਤੇ ਪ੍ਰਤੀਕਿਰਿਆ ਦਿੱਤੀ ਹੈ।

Read More: Suhana Khan: ਸੁਹਾਨਾ ਖਾਨ ਦਾ ਟੁੱਟਿਆ ਦਿਲ, ਸ਼ਾਹਰੁਖ ਦੀ ਧੀ ਪੋਸਟ ਸ਼ੇਅਰ ਕਰ ਬੋਲੀ- 'ਮੇਰਾ ਬ੍ਰੇਕਅੱਪ ਹੋ ਗਿਆ'

ਪਿਛੋਕੜ

Entertainment News Live Today : ਨੈੱਟਫਲਿਕਸ 'ਤੇ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਆ ਗਿਆ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਪਿਲ ਸ਼ਰਮਾ ਇਸ ਸ਼ੋਅ 'ਚ ਖਾਸ ਮਹਿਮਾਨਾਂ ਨੂੰ ਹੋਸਟ ਕਰਦੇ ਨਜ਼ਰ ਆਏ ਹਨ। ਇਸ ਵਾਰ ਸੰਨੀ ਦਿਓਲ ਅਤੇ ਬੌਬੀ ਦਿਓਲ ਸ਼ੋਅ 'ਚ ਆਏ ਸਨ ਅਤੇ ਇਸ ਸ਼ੋਅ ਵਿੱਚ ਉਨ੍ਹਾਂ ਖੂਬ ਮਸਤੀ ਵੀ ਕੀਤੀ।


ਸ਼ੋਅ ਦੌਰਾਨ ਕਪਿਲ ਸ਼ਰਮਾ ਨੇ ਦਿਓਲ ਭਰਾਵਾਂ ਨਾਲ ਦਿਲਚਸਪ ਗੱਲਬਾਤ ਕੀਤੀ। ਇਸ ਦੌਰਾਨ ਦੋਵੇਂ ਭਰਾ ਹੱਸੇ ਅਤੇ ਖੂਬ ਮਜ਼ਾਕ ਵੀ ਕੀਤਾ। ਨਾਲ ਹੀ, ਦੋਵਾਂ ਨੇ ਆਪਣੇ ਪਰਿਵਾਰ ਅਤੇ ਸਾਲ 2023 ਵਿੱਚ ਆਉਣ ਵਾਲੀਆਂ ਆਪਣੀਆਂ ਫਿਲਮਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ। ਸੰਨੀ ਦਿਓਲ ਅਤੇ ਬੌਬੀ ਦਿਓਲ ਨੇ ਉਸ ਸਮੇਂ ਦੀਆਂ ਕਹਾਣੀਆਂ ਵੀ ਸੁਣਾਈਆਂ ਜਦੋਂ ਉਹ ਪਹਿਲੀ ਵਾਰ ਫਿਲਮ ਉਦਯੋਗ ਵਿੱਚ ਆਏ ਸਨ।


ਮਾਂ ਨੇ ਦੋਵੇਂ ਭਰਾਵਾਂ ਨੂੰ ਬਚਪਨ ਵਿੱਚ ਕੁੱਟਿਆ ਸੀ


ਕਪਿਲ ਸ਼ਰਮਾ ਨੇ ਜਦੋਂ ਦੋਹਾਂ ਤੋਂ ਉਨ੍ਹਾਂ ਦੇ ਬਚਪਨ ਬਾਰੇ ਪੁੱਛਿਆ ਤਾਂ ਸੰਨੀ ਦਿਓਲ ਨੇ ਦੱਸਿਆ ਕਿ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਬਚਪਨ 'ਚ ਕੁੱਟਿਆ ਸੀ। ਬੌਬੀ ਦਿਓਲ ਨੇ ਵੀ ਹੱਸ ਕੇ ਇਸ ਗੱਲ ਦੀ ਹਾਮੀ ਭਰੀ।


ਬੌਬੀ ਹੁਣ ਜਿੰਮ 'ਚ ਅਤੇ ਸੰਨੀ ਪਾਰਟੀਆਂ 'ਚ ਕਿਉਂ ਨਜ਼ਰ ਆਉਂਦੇ ਹਨ?


ਕਪਿਲ ਸ਼ਰਮਾ ਨੇ ਪੁੱਛਿਆ- 'ਪਾਜੀ, ਸਾਲ 2023 'ਚ ਤੁਹਾਡੀਆਂ ਸਾਰੀਆਂ ਫਿਲਮਾਂ ਹਿੱਟ ਹੋ ਗਈਆਂ। ਇਸ ਤੋਂ ਬਾਅਦ ਇੱਕ ਬਦਲਾਅ ਦੇਖਣ ਨੂੰ ਮਿਲਿਆ ਹੈ। ਪਹਿਲਾਂ ਸੰਨੀ ਪਾਜੀ ਨੂੰ ਜਿਮ 'ਚ ਦੇਖਿਆ ਜਾਂਦਾ ਸੀ ਪਰ ਹੁਣ ਉਹ ਪਾਰਟੀਆਂ 'ਚ ਨਜ਼ਰ ਆਉਣ ਲੱਗ ਪਏ ਹਨ। ਜਦੋਂ ਕਿ ਬੌਬੀ ਪੰਜੀ ਜੋ ਪਹਿਲਾਂ ਪਾਰਟੀਆਂ ਵਿੱਚ ਰਹਿੰਦੇ ਸਨ, ਹੁਣ ਜਿੰਮ ਜਾਣਾ ਸ਼ੁਰੂ ਕਰ ਦਿੱਤਾ ਹੈ। ਅਜਿਹਾ ਕਿਉਂ ਹੋਇਆ।'






ਇਸ ਦੇ ਜਵਾਬ 'ਚ ਬੌਬੀ ਨੇ ਹੱਸਦੇ ਹੋਏ ਜਵਾਬ ਦਿੱਤਾ ਕਿ ਅਸੀਂ ਦੋਹਾਂ ਨੇ ਇਕ-ਦੂਜੇ ਤੋਂ ਇਹ ਸਿੱਖਿਆ ਹੈ। ਹਾਲਾਂਕਿ, ਉਸਨੇ ਇਹ ਵੀ ਦੱਸਿਆ ਕਿ ਸਾਨੂੰ ਸਿੱਖਣ ਵਿੱਚ ਦੇਰ ਹੋ ਗਈ ਹੈ।


ਦੋਹਾਂ ਨੂੰ ਯਾਦ ਆ ਗਏ ਪੁਰਾਣੇ ਦਿਨ


ਸੰਨੀ ਦਿਓਲ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਪਹਿਲੀ ਫਿਲਮ ਬੇਤਾਬ ਆਉਣ ਤੱਕ ਉਨ੍ਹਾਂ ਨੇ ਫਿਲਮਾਂ ਵਿੱਚ ਆਉਣ ਬਾਰੇ ਨਹੀਂ ਸੋਚਿਆ ਸੀ। ਉਨ੍ਹਾਂ ਨੇ ਦੱਸਿਆ, ''ਮੇਰੀ ਪਹਿਲੀ ਫਿਲਮ ਬੇਤਾਬ ਦਾ ਮਹਿਬੂਬ ਸਟੂਡੀਓ 'ਚ ਮਹੂਰਤ ਸੀ। ਪੂਰਾ ਸਟੂਡੀਓ ਖਚਾਖਚ ਭਰਿਆ ਹੋਇਆ ਸੀ। ਮੈਨੂੰ ਜੋ ਵੀ ਡਾਇਲਾਗ ਦਿੱਤਾ ਗਿਆ, ਮੈਂ ਬਿਨਾਂ ਕਿਸੇ ਡਰ ਦੇ ਬੋਲਿਆ।” ਅਤੇ ਇੱਥੋਂ ਹੀਰੋ ਬਣਨ ਦਾ ਸਫ਼ਰ ਸ਼ੁਰੂ ਹੋਇਆ।


ਬੌਬੀ ਦਿਓਲ ਨੇ ਵੀ ਇੱਕ ਕਿੱਸਾ ਸਾਂਝਾ ਕੀਤਾ


ਬੌਬੀ ਦਿਓਲ ਨੇ ਦੱਸਿਆ ਕਿ ਉਹ ਬੈਡਮਿੰਟਨ ਵਧੀਆ ਖੇਡਦਾ ਹੈ। ਜਦੋਂ ਕਿ ਸੰਨੀ ਪਾਜੀ ਇੱਕ ਵਧੀਆ ਸਕੁਐਸ਼ ਖਿਡਾਰੀ ਹੈ। ਜਦੋਂ ਕਪਿਲ ਸ਼ਰਮਾ ਨੇ ਇਸ ਮਾਮਲੇ 'ਤੇ ਜ਼ੋਰ ਪਾਇਆ ਤਾਂ ਉਨ੍ਹਾਂ ਨੇ ਇਕ ਕਹਾਣੀ ਸੁਣਾਈ। ਉਸ ਨੇ ਦੱਸਿਆ ਕਿ ਪਾਪਾ ਅਤੇ ਪਾਜ਼ੀ ਦੋਵੇਂ ਸਵੇਰੇ ਜਲਦੀ ਉੱਠ ਕੇ ਬੈਡਮਿੰਟਨ ਖੇਡਦੇ ਸਨ। ਇੱਕ ਦਿਨ ਮੈਂ ਵੀ ਸਵੇਰੇ-ਸਵੇਰੇ ਉੱਥੇ ਪਹੁੰਚ ਗਿਆ ਅਤੇ ਪਿਤਾ ਜੀ ਖੁਸ਼ ਸਨ ਕਿ ਮੈਂ ਸਵੇਰੇ ਜਲਦੀ ਉੱਠਿਆ ਸੀ। ਪਰ ਸੱਚਾਈ ਇਹ ਸੀ ਕਿ ਮੈਂ ਜਲਦੀ ਨਹੀਂ ਉੱਠਿਆ ਸੀ ਅਤੇ ਸਾਰੀ ਰਾਤ ਪਾਰਟੀ ਕਰਨ ਤੋਂ ਬਾਅਦ ਘਰ ਵਾਪਸ ਪਹੁੰਚੀਆਂ ਸੀ।


ਦੋਵੇਂ ਭਰਾ ਭਾਵੁਕ ਹੋ ਗਏ


ਸੰਨੀ, ਬੌਬੀ ਅਤੇ ਧਰਮਿੰਦਰ ਲਈ ਤਿੰਨਾਂ ਲਈ ਸਾਲ 2023 ਵੱਡਾ ਸਾਲ ਰਿਹਾ। ਧਰਮਿੰਦਰ ਦੀ 'ਰੌਕੀ ਰਾਣੀ ਕੀ ਪ੍ਰੇਮ ਕਹਾਣੀ', ਸੰਨੀ ਦੀ 'ਗਦਰ 2' ਅਤੇ ਬੌਬੀ ਦੀ 'ਐਨੀਮਲ' ਤਿੰਨੋਂ ਹੀ ਸੁਪਰਹਿੱਟ ਰਹੀਆਂ। ਇਸ ਬਾਰੇ ਗੱਲ ਕਰਦੇ ਹੋਏ ਬੌਬੀ ਦਿਓਲ ਨੇ ਕਿਹਾ ਕਿ ਭਈਆ 22 ਸਾਲ ਦੇ ਇੰਤਜ਼ਾਰ ਤੋਂ ਬਾਅਦ ਹਿੱਟ ਮਿਲੀ ਅਤੇ ਮੇਰੀ ਫਿਲਮ ਵੀ ਇਸ ਸਾਲ ਹਿੱਟ ਹੋਈ। ਪਾਪਾ ਇਸ ਤੋਂ ਬਹੁਤ ਖੁਸ਼ ਹਨ। ਉਹ ਬਹੁਤ ਤਾਰੀਫ਼ਾਂ ਕਰਦੇ ਹਨ। ਸੰਨੀ ਦਿਓਲ ਨੇ ਵੀ ਜਦੋਂ ਸਾਲ 2023 ਦੀ ਗੱਲ ਕੀਤੀ ਤਾਂ ਬੌਬੀ ਦਿਓਲ ਦੀਆਂ ਅੱਖਾਂ 'ਚ ਹੰਝੂ ਆ ਗਏ। ਉਹ ਰੋਣ ਲੱਗ ਪਿਆ। ਸੰਨੀ ਦਿਓਲ ਦੀਆਂ ਵੀ ਅੱਖਾਂ 'ਚ ਹੰਝੂ ਸਨ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.