Parmish Verma: ਪਰਮੀਸ਼ ਵਰਮਾ ਨੂੰ ਚੱਲਦੇ ਸ਼ੋਅ 'ਚ Bouncer 'ਤੇ ਕਿਉਂ ਆਇਆ ਗੁੱਸਾ? ਗਾਇਕ ਬੋਲਿਆ- 'ਘਰੇ ਚਲ ਜਾ...'
Parmish Verma get angry at Bouncer: ਪੰਜਾਬੀ ਗਾਇਕ, ਨਿਰਦੇਸ਼ਕ ਅਤੇ ਅਦਾਕਾਰ ਪਰਮੀਸ਼ ਵਰਮਾ ਆਏ ਦਿਨ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ। ਇਸ ਵਿਚਾਲੇ ਇੱਕ ਵਾਰ ਫਿਰ ਤੋਂ ਪਰਮੀਸ਼ ਸੋਸ਼ਲ ਮੀਡੀਆ
Parmish Verma get angry at Bouncer: ਪੰਜਾਬੀ ਗਾਇਕ, ਨਿਰਦੇਸ਼ਕ ਅਤੇ ਅਦਾਕਾਰ ਪਰਮੀਸ਼ ਵਰਮਾ ਆਏ ਦਿਨ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ। ਇਸ ਵਿਚਾਲੇ ਇੱਕ ਵਾਰ ਫਿਰ ਤੋਂ ਪਰਮੀਸ਼ ਸੋਸ਼ਲ ਮੀਡੀਆ ਤੇ ਖੂਬ ਸੁਰਖੀਆਂ ਬਟੋਰ ਰਹੇ ਹਨ। ਇਸਦੀ ਵਜ੍ਹਾ ਕਲਾਕਾਰ ਦਾ ਕੋਈ ਨਵਾਂ ਗਾਣਾ ਨਹੀਂ ਬਲਕਿ ਸ਼ੋਅ ਦੌਰਾਨ ਕਲਾਕਾਰ ਨੂੰ ਬਾਊਂਸਰ ਤੇ ਆਇਆ ਗੁੱਸਾ ਹੈ। ਜਿਸਦੀ ਵੀਡੀਓ ਸੋਸ਼ਲ ਮੀਡੀਆਂ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਆਖਿਰ ਸ਼ੋਅ ਦੌਰਾਨ ਅਜਿਹਾ ਕੀ ਹੋਇਆ, ਜਿਸ ਨੂੰ ਵੇਖ ਪਰਮੀਸ਼ ਵਰਮਾ ਨੂੰ ਗੁੱਸਾ ਆ ਗਿਆ, ਤੁਸੀ ਵੀ ਵੇਖੋ ਇਹ ਵੀਡੀਓ...
ਦੱਸ ਦੇਈਏ ਕਿ ਇਹ ਵੀਡੀਓ VIJAY ON ROCK ਯੂਟਿਊਬ ਚੈਨਲ ਉੱਪਰ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਪਰਮੀਸ਼ ਬਾਊਂਸਰ ਉੱਪਰ ਗੁੱਸੇ ਨਾਲ ਭੜਕਦੇ ਹੋਏ ਨਜ਼ਰ ਆ ਰਹੇ ਹਨ। ਦਰਅਸਲ, ਕਲਾਕਾਰ ਨੂੰ ਬਾਊਂਸਰ ਉੱਪਰ ਉਸ ਸਮੇਂ ਗੁੱਸਾ ਆਇਆ ਜਦੋਂ ਉਸਨੇ ਦਰਸ਼ਕਾਂ ਦੁਆਲੇ ਡੰਡਾ ਚੁੱਕ ਲਿਆ, ਇਹ ਸਭ ਵੇਖ ਪਰਮੀਸ਼ ਨੂੰ ਗੁੱਸਾ ਆ ਗਿਆ। ਜਿਸ ਤੋਂ ਗਾਇਕ ਨੇ ਸ਼ੋਅ ਵਿਚਾਲੇ ਬਾਊਂਸਰ ਨੂੰ ਝਾੜ ਲਗਾਈ ਅਤੇ ਉਸਨੂੰ ਕਿਹਾ ਕਿਹਾ ਘਰੇ ਚਲਿਆ ਜਾ... ਕਲਾਕਾਰ ਨੇ ਕਿਹਾ ਡੰਡਾ ਕਿਉਂ ਚੱਕਿਆ ਤੂੰ, ਤੈਨੂੰ ਨਹੀਂ ਪਸੰਦ ਤਾਂ ਨੌਕਰੀ ਛੱਡ ਦੇ...
ਕਲਾਕਾਰ ਦੀ ਇਹ ਗੱਲ ਸੁਣ ਸ਼ੋਅ ਵਿੱਚ ਮੌਜੂਦ ਦਰਸ਼ਕ ਉੱਚੀ-ਉੱਚੀ ਆਪਣਾ ਉਤਸ਼ਾਹ ਅਤੇ ਖੁਸ਼ੀ ਜ਼ਾਹਿਰ ਕਰ ਰਹੇ ਹਨ। ਦੱਸ ਦੇਈਏ ਕਿ ਪੰਜਾਬੀ ਗਾਇਕ ਹਾਲ ਹੀ ਵਿੱਚ ਜੈਪੂਰ ਸ਼ੋਅ ਲਈ ਪਹੁੰਚੇ ਸੀ, ਉਨ੍ਹਾਂ ਜੈਪੂਰ ਜਾ ਪ੍ਰਸ਼ੰਸਕਾਂ ਦਾ ਖੂਬ ਮਨੋਰੰਜਨ ਕੀਤਾ। ਜਿਸ ਤੋਂ ਕਲਾਕਾਰ ਦੇ ਕਈ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ।
ਵਰਕਫਰੰਟ ਦੀ ਗੱਲ ਕਰੀਏ ਤਾਂ ਪਰਮੀਸ਼ ਵਰਮਾ ਨੇ ਕਈ ਸੁਪਰਹਿੱਟ ਗੀਤ ਪੰਜਾਬੀ ਸੰਗੀਤ ਜਗਤ ਨੂੰ ਦਿੱਤੇ ਹਨ। ਉਨ੍ਹਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਈ ਹਿੱਟ ਫ਼ਿਲਮਾਂ ਨਾਲ ਪ੍ਰਸ਼ੰਸਕਾਂ ਦਾ ਖੂਬ ਮਨੋਰੰਜਨ ਕੀਤਾ। ਉਨ੍ਹਾਂ ਆਪਣੀ ਸਖ਼ਤ ਮਿਹਨਤ ਨਾਲ ਇਹ ਸਫਲ ਮੁਕਾਮ ਹਾਸਿਲ ਕਰ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਵੱਖਰੀ ਥਾਂ ਬਣਾਈ ਹੈ।