Entertainment Live: ਕੋਵਿਡ ਵੈਕਸੀਨ ਕਾਰਨ ਸ਼੍ਰੇਅਸ ਤਲਪੜੇ ਨੂੰ ਪਿਆ ਦਿਲ ਦਾ ਦੌਰਾ ? ਸੋਨਮ ਬਾਜਵਾ ਬਣੀ ਦੁਲਹਨ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ਰੁਪਿੰਦਰ ਕੌਰ ਸੱਭਰਵਾਲ Last Updated: 06 May 2024 12:28 PM
Entertainment Live Today: Dharmendra: ਧਰਮਿੰਦਰ ਨੇ ਸੁਪਰਸਟਾਰ ਦੇ ਭਰਾ ਨੂੰ ਕਿਉਂ ਮਾਰਿਆ ਥੱਪੜ ? ਭਰੀ ਮਹਿਫਲ 'ਚ ਛਾ ਗਿਆ ਸੀ ਸੰਨਾਟਾ

Dharmendra Slapped Sanjay khan: ਬਾਲੀਵੁੱਡ ਦੇ ਹੀ-ਮੈਨ ਕਹੇ ਜਾਣ ਵਾਲੇ ਧਰਮਿੰਦਰ ਆਪਣੇ ਗੁੱਸੇ ਲਈ ਵੀ ਮਸ਼ਹੂਰ ਸਨ। ਇਸ ਤੋਂ ਇਲਾਵਾ ਉਹ ਹਰ ਰੋਜ਼ ਪਾਰਟੀ ਕਰਨਾ ਪਸੰਦ ਕਰਦੇ ਸਨ, ਇਹ ਵੀ ਉਸ ਦੌਰ ਦੀ ਵੱਡੀ ਸੱਚਾਈ ਹੈ। ਫਿਰੋਜ਼ ਖਾਨ ਦੇ ਭਰਾ ਸੰਜੇ ਖਾਨ ਨਾਲ ਵੀ ਅਜਿਹੀ ਹੀ ਇੱਕ ਘਟਨਾ ਵਾਪਰੀ ਜਦੋਂ ਇੱਕ ਪਾਰਟੀ ਵਿੱਚ ਧਰਮਿੰਦਰ ਨੇ ਸੰਜੇ ਖਾਨ ਨੂੰ ਥੱਪੜ ਮਾਰ ਦਿੱਤਾ। ਉਸ ਦੀਆਂ ਕੁਝ ਅਜਿਹੀਆਂ ਹਰਕਤਾਂ ਸਨ, ਜਿਨ੍ਹਾਂ ਨੂੰ ਧਰਮਿੰਦਰ ਬਰਦਾਸ਼ਤ ਨਹੀਂ ਕਰ ਸਕੇ।

Read More: Dharmendra: ਧਰਮਿੰਦਰ ਨੇ ਸੁਪਰਸਟਾਰ ਦੇ ਭਰਾ ਨੂੰ ਕਿਉਂ ਮਾਰਿਆ ਥੱਪੜ ? ਭਰੀ ਮਹਿਫਲ 'ਚ ਛਾ ਗਿਆ ਸੀ ਸੰਨਾਟਾ

Entertainment Live: Diljit Dosanjh: ਦਿਲਜੀਤ ਦੋਸਾਂਝ ਦੀ ਹਾਲੀਵੁੱਡ ਸਟਾਰ ਦੇ ਲੁੱਕ ਨਾਲ ਹੋਈ ਤੁਲਨਾ, ਤਸਵੀਰਾਂ ਵੇਖ ਫੈਨਜ਼ ਬੋਲੇ- 'ਮਾਇਕਲ ਜੈਕਸਨ...'

Diljit Dosanjh Pics: ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਹੁਣ ਗਲੋਬਲ ਸਟਾਰ ਬਣ ਚੁੱਕੇ ਹਨ। ਉਨ੍ਹਾਂ ਆਪਣੀ ਗਾਇਕੀ ਅਤੇ ਅਦਾਕਾਰੀ ਦੇ ਦਮ ਤੇ ਦੁਨੀਆਂ ਭਰ ਵਿੱਚ ਵੱਖਰਾ ਮੁਕਾਮ ਹਾਸਿਲ ਕੀਤਾ ਹੈ।

Read More: Diljit Dosanjh: ਦਿਲਜੀਤ ਦੋਸਾਂਝ ਦੀ ਹਾਲੀਵੁੱਡ ਸਟਾਰ ਦੇ ਲੁੱਕ ਨਾਲ ਹੋਈ ਤੁਲਨਾ, ਤਸਵੀਰਾਂ ਵੇਖ ਫੈਨਜ਼ ਬੋਲੇ- 'ਮਾਇਕਲ ਜੈਕਸਨ...'

Entertainment Live Today: Sonam Bajwa: ਸੋਨਮ ਬਾਜਵਾ ਦਾ ਬ੍ਰਾਈਡਲ ਲੁੱਕ ਬਟੋਰ ਰਿਹਾ ਸੁਰਖੀਆਂ, ਖੂਬਸੂਰਤ ਦੁਲਹਨ ਤੋਂ ਨਹੀਂ ਹਟਾ ਸਕੋਗੇ ਨਜ਼ਰਾਂ...

Bombay times fashion week Sonam Bajwa: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ ਫਿਲਮਾਂ ਦੇ ਨਾਲ ਉਹ ਆਪਣੇ ਖੂਬਸੂਰਤ ਅੰਦਾਜ਼ ਨੂੰ ਲੈ ਚਰਚਾ ਵਿੱਚ ਹੈ।

Read More: Sonam Bajwa: ਸੋਨਮ ਬਾਜਵਾ ਦਾ ਬ੍ਰਾਈਡਲ ਲੁੱਕ ਬਟੋਰ ਰਿਹਾ ਸੁਰਖੀਆਂ, ਖੂਬਸੂਰਤ ਦੁਲਹਨ ਤੋਂ ਨਹੀਂ ਹਟਾ ਸਕੋਗੇ ਨਜ਼ਰਾਂ...

Entertainment Live: Shreyas Talpade: ਕੋਵਿਡ ਵੈਕਸੀਨ ਕਾਰਨ ਸ਼੍ਰੇਅਸ ਤਲਪੜੇ ਨੂੰ ਪਿਆ ਦਿਲ ਦਾ ਦੌਰਾ ? ਅਦਾਕਾਰ ਨੇ ਕੀਤਾ ਹੈਰਾਨੀਜਨਕ ਦਾਅਵਾ

Shreyas Talpade News: ਬਾਲੀਵੁੱਡ ਐਕਟਰ ਸ਼੍ਰੇਅਸ ਤਲਪੜੇ ਲਈ ਸਾਲ 2023 ਬਹੁਤ ਬੁਰਾ ਰਿਹਾ। ਕਿਉਂਕਿ ਸ਼੍ਰੇਅਸ ਨੂੰ 14 ਦਸੰਬਰ ਨੂੰ ਦਿਲ ਦਾ ਦੌਰਾ ਪਿਆ ਸੀ। ਜਿਸ ਤੋਂ ਬਾਅਦ ਡਾਕਟਰ ਨੂੰ ਉਸਦੀ ਐਂਜੀਓਪਲਾਸਟੀ ਕਰਨੀ ਪਈ। ਪਰ ਹੁਣ ਅਦਾਕਾਰ ਬਿਲਕੁਲ ਠੀਕ ਹੈ। ਹਾਲ ਹੀ ਵਿੱਚ ਸ਼੍ਰੇਅਸ ਤਲਪੜੇ ਨੇ ਦਿਲ ਦੇ ਦੌਰੇ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਇਹ ਕੋਵਿਡ -19 ਵੈਕਸੀਨ ਦਾ ਇੱਕ ਮਾੜਾ ਪ੍ਰਭਾਵ ਹੋ ਸਕਦਾ ਹੈ।

Read More: Shreyas Talpade: ਕੋਵਿਡ ਵੈਕਸੀਨ ਕਾਰਨ ਸ਼੍ਰੇਅਸ ਤਲਪੜੇ ਨੂੰ ਪਿਆ ਦਿਲ ਦਾ ਦੌਰਾ ? ਅਦਾਕਾਰ ਨੇ ਕੀਤਾ ਹੈਰਾਨੀਜਨਕ ਦਾਅਵਾ

Entertainment Live Today: Sunidhi Chauhan: ਸੁਨਿਧੀ ਚੌਹਾਨ 'ਤੇ ਫੈਨ ਨੇ ਵਗਾਹ ਮਾਰੀ ਬੋਤਲ, ਲਾਈਵ ਕੰਸਰਟ 'ਚ ਗਾਇਕਾ ਭੜਕੀ...

Sunidhi Chauhan Live Concert: ਗਾਇਕਾ ਸੁਨਿਧੀ ਚੌਹਾਨ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਦੀ ਹੈ। ਉਨ੍ਹਾਂ ਦੇ ਲਾਈਵ ਕੰਸਰਟ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ। ਹਾਲਾਂਕਿ ਹਾਲ ਹੀ 'ਚ ਉਨ੍ਹਾਂ ਦੇ ਕੰਸਰਟ ਦੌਰਾਨ ਇਕ ਪ੍ਰਸ਼ੰਸਕ ਨੇ ਗਾਇਕਾ 'ਤੇ ਬੋਤਲ ਵਗਾਹ ਮਾਰੀ। ਉਨ੍ਹਾਂ ਦੇ ਕੰਸਰਟ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

Read More: Sunidhi Chauhan: ਸੁਨਿਧੀ ਚੌਹਾਨ 'ਤੇ ਫੈਨ ਨੇ ਵਗਾਹ ਮਾਰੀ ਬੋਤਲ, ਲਾਈਵ ਕੰਸਰਟ 'ਚ ਗਾਇਕਾ ਭੜਕੀ...

Entertainment Live: Himanshi Khurana: ਹਿਮਾਂਸ਼ੀ ਖੁਰਾਣਾ ਨਾਲ ਬ੍ਰੇਕਅੱਪ ਤੋਂ ਬਾਅਦ ਆਸਿਮ ਰਿਆਜ਼ ਨੂੰ ਫਿਰ ਹੋਇਆ ਪਿਆਰ ? ਪੋਸਟ ਸਾਂਝੀ ਕਰ ਬੋਲੇ- 'ਜ਼ਿੰਦਗੀ ਚੱਲਦੀ ਰਹਿੰਦੀ'

Himanshi Khurana With Mystery Girl: 'ਬਿੱਗ ਬੌਸ 13' ਫੇਮ ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਨਾ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਆ ਗਏ ਹਨ। ਦੱਸ ਦੇਈਏ ਕਿ ਪਿਛਲੇ ਸਾਲ ਦੋਵਾਂ ਨੇ ਆਪਣੇ ਬ੍ਰੇਕਅੱਪ ਦਾ ਐਲਾਨ ਕਰ ਫੈਨਜ਼ ਨੂੰ ਹੈਰਾਨ ਕਰ ਦਿੱਤਾ ਸੀ। ਉਨ੍ਹਾਂ ਆਪਣੇ ਬ੍ਰੇਕਅੱਪ ਦੀ ਵਜ੍ਹਾ ਵੱਖ-ਵੱਖ ਧਰਮਾਂ ਨਾਲ ਸਬੰਧਤ ਹੋਣ ਨੂੰ ਦੱਸਿਆ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਹਿਮਾਂਸ਼ੀ ਖੁਰਾਣਾ ਨਾਲ ਬ੍ਰੇਕਅੱਪ ਨੂੰ 5 ਮਹੀਨੇ ਹੀ ਹੋਏ ਸਨ ਕਿ ਹੁਣ ਆਸਿਮ ਰਿਆਜ਼ ਨੂੰ ਫਿਰ ਤੋਂ ਪਿਆਰ ਹੋ ਗਿਆ ਹੈ। ਦਰਅਸਲ, ਆਸਿਮ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਮਿਸਟਰੀਗਰਲ ਨਾਲ ਤਸਵੀਰ ਸ਼ੇਅਰ ਕੀਤੀ ਹੈ। 

Read More: Himanshi Khurana: ਹਿਮਾਂਸ਼ੀ ਖੁਰਾਣਾ ਨਾਲ ਬ੍ਰੇਕਅੱਪ ਤੋਂ ਬਾਅਦ ਆਸਿਮ ਰਿਆਜ਼ ਨੂੰ ਫਿਰ ਹੋਇਆ ਪਿਆਰ ? ਪੋਸਟ ਸਾਂਝੀ ਕਰ ਬੋਲੇ- 'ਜ਼ਿੰਦਗੀ ਚੱਲਦੀ ਰਹਿੰਦੀ'

ਪਿਛੋਕੜ

Entertainment News Live Today : ਬਾਲੀਵੁੱਡ ਐਕਟਰ ਸ਼੍ਰੇਅਸ ਤਲਪੜੇ ਲਈ ਸਾਲ 2023 ਬਹੁਤ ਬੁਰਾ ਰਿਹਾ। ਕਿਉਂਕਿ ਸ਼੍ਰੇਅਸ ਨੂੰ 14 ਦਸੰਬਰ ਨੂੰ ਦਿਲ ਦਾ ਦੌਰਾ ਪਿਆ ਸੀ। ਜਿਸ ਤੋਂ ਬਾਅਦ ਡਾਕਟਰ ਨੂੰ ਉਸਦੀ ਐਂਜੀਓਪਲਾਸਟੀ ਕਰਨੀ ਪਈ। ਪਰ ਹੁਣ ਅਦਾਕਾਰ ਬਿਲਕੁਲ ਠੀਕ ਹੈ। ਹਾਲ ਹੀ ਵਿੱਚ ਸ਼੍ਰੇਅਸ ਤਲਪੜੇ ਨੇ ਦਿਲ ਦੇ ਦੌਰੇ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਇਹ ਕੋਵਿਡ -19 ਵੈਕਸੀਨ ਦਾ ਇੱਕ ਮਾੜਾ ਪ੍ਰਭਾਵ ਹੋ ਸਕਦਾ ਹੈ।


ਕੀ ਟੀਕੇ ਕਾਰਨ ਸ਼੍ਰੇਅਸ ਨੂੰ ਦਿਲ ਦਾ ਦੌਰਾ ਪਿਆ?


ਸ਼੍ਰੇਅਸ ਨੇ ਦੱਸਿਆ ਕਿ ਉਸ ਨੇ ਆਪਣੀ ਸਿਹਤ ਦਾ ਖਿਆਲ ਰੱਖਿਆ ਸੀ ਅਤੇ ਫਿਰ ਵੀ ਉਸ ਨੂੰ ਦਿਲ ਦਾ ਦੌਰਾ ਪਿਆ। ਸ਼੍ਰੇਅਸ ਨੇ ਕਿਹਾ ਕਿ ਉਹ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਵੈਕਸੀਨ ਲੈਣ ਤੋਂ ਬਾਅਦ ਲੋਕਾਂ ਨੂੰ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਪਣੇ ਬਾਰੇ ਗੱਲ ਕਰਦੇ ਹੋਏ ਸ਼੍ਰੇਅਸ ਨੇ ਕਿਹਾ, 'ਮੈਂ ਸਿਗਰਟ ਨਹੀਂ ਪੀਂਦਾ, ਮੈਂ ਰੈਗੂਲਰ ਡਰਿੰਕ ਲੈਣ ਵਾਲਿਆਂ ਵਿੱਚੋਂ ਨਹੀਂ ਹਾਂ, ਮੈਂ ਮਹੀਨੇ 'ਚ ਇਕ ਜਾਂ ਦੋ ਵਾਰ ਪੀਂਦਾ ਹਾਂ। ਤੰਬਾਕੂ ਨਹੀਂ ਖਾਂਦਾ।


ਅਭਿਨੇਤਾ ਨੇ ਅੱਗੇ ਗੱਲ ਨੂੰ ਜਾਰੀ ਰੱਖਦਿਆਂ ਕਿਹਾ, 'ਹਾਂ, ਮੇਰਾ ਕੋਲੈਸਟ੍ਰੋਲ ਥੋੜ੍ਹਾ ਵਧ ਗਿਆ ਸੀ, ਜਿਸ ਬਾਰੇ ਮੈਨੂੰ ਦੱਸਿਆ ਗਿਆ ਸੀ ਕਿ ਉਹ ਹੁਣ ਆਮ ਹੈ। ਮੈਂ ਇਸ ਲਈ ਦਵਾਈ ਲੈ ਰਿਹਾ ਸੀ ਅਤੇ ਇਹ ਕਾਫੀ ਹੱਦ ਤੱਕ ਘੱਟ ਗਿਆ ਸੀ। ਮੈਨੂੰ ਕੋਈ ਸ਼ੂਗਰ ਨਹੀਂ, ਬਲੱਡ ਪ੍ਰੈਸ਼ਰ ਦੀ ਕੋਈ ਸਮੱਸਿਆ ਨਹੀਂ, ਫਿਰ ਮੇਰੇ ਦਿਲ ਦੇ ਦੌਰੇ ਦਾ ਕੀ ਕਾਰਨ ਹੋ ਸਕਦਾ ਹੈ?'


'ਮੈਨੂੰ ਥਕਾਵਟ ਮਹਿਸੂਸ ਹੋਣ ਲੱਗੀ'


ਉਨ੍ਹਾਂ ਕਿਹਾ ਕਿ ਜੇਕਰ ਸਿਹਤ ਪ੍ਰਤੀ ਸੁਚੇਤ ਹੋਣ ਦੇ ਬਾਵਜੂਦ ਅਜਿਹਾ ਹੁੰਦਾ ਹੈ ਤਾਂ ਇਸ ਦਾ ਕੋਈ ਹੋਰ ਕਾਰਨ ਜ਼ਰੂਰ ਹੋਵੇਗਾ। ਸ਼੍ਰੇਅਸ ਨੇ ਅੱਗੇ ਕਿਹਾ, 'ਮੈਂ ਇਸ ਸਿਧਾਂਤ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਮੈਨੂੰ ਕੋਵਿਡ-19 ਤੋਂ ਬਾਅਦ ਹੀ ਥਕਾਵਟ ਮਹਿਸੂਸ ਹੋਈ। ਇਸ ਵਿੱਚ ਯਕੀਨੀ ਤੌਰ 'ਤੇ ਕੁਝ ਹੈ ਅਤੇ ਅਸੀਂ ਇਸ ਤੋਂ ਇਨਕਾਰ ਨਹੀਂ ਕਰ ਸਕਦੇ। ਹੋ ਸਕਦਾ ਹੈ ਕਿ ਇਸਦਾ ਕਾਰਨ ਇਹ ਕੋਵਿਡ ਵੈਕਸੀਨ ਹੋ ਸਕਦਾ ਹੈ, ਕਿਉਂਕਿ ਅਸੀਂ ਅਸਲ ਵਿੱਚ ਨਹੀਂ ਜਾਣਦੇ ਕਿ ਅਸੀਂ ਆਪਣੇ ਸਰੀਰ ਦੇ ਅੰਦਰ ਕੀ ਲਿਆ ਹੈ।


ਸ਼੍ਰੇਅਸ ਨੇ ਕਿਹਾ ਕਿ 'ਉਹ ਜਾਣਨਾ ਚਾਹੁੰਦਾ ਹੈ ਕਿ ਵੈਕਸੀਨ ਨੇ ਸਾਡੇ ਨਾਲ ਕੀ ਕੀਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਯਕੀਨ ਨਹੀਂ ਹੈ ਕਿ ਇਹ ਕੋਵਿਡ -19 ਹੈ ਜਾਂ ਵੈਕਸੀਨ, ਕਿਉਂਕਿ ਉਸਦੇ ਕੋਲ ਕੋਈ ਸਬੂਤ ਨਹੀਂ ਹੈ, ਇਸ ਲਈ ਕੋਈ ਬਿਆਨ ਦੇਣਾ ਬੇਕਾਰ ਹੈ। ਤੁਹਾਨੂੰ ਦੱਸ ਦੇਈਏ ਕਿ ਕੋਵਿਡ ਵੈਕਸੀਨ ਦੇ ਬਹੁਤ ਘੱਟ ਬੁਰੇ ਪ੍ਰਭਾਵ ਹੋ ਸਕਦੇ ਹਨ। ਇਸ ਵੈਕਸੀਨ ਨੂੰ ਬਣਾਉਣ ਵਾਲੀ ਕੰਪਨੀ ਐਸਟਰਾਜੇਨੇਕਾ ਨੇ ਖੁਦ ਯੂਕੇ ਹਾਈ ਕੋਰਟ ਵਿੱਚ ਇਸ ਗੱਲ ਨੂੰ ਮੰਨਿਆ ਹੈ।


14 ਦਸੰਬਰ ਨੂੰ ਦਿਲ ਦਾ ਦੌਰਾ ਪਿਆ ਸੀ


ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ 14 ਦਸੰਬਰ ਨੂੰ ਸ਼੍ਰੇਅਸ ਨੂੰ ਆਪਣੀ ਫਿਲਮ 'ਵੈਲਕਮ ਟੂ ਦ ਜੰਗਲ' ਦੀ ਸ਼ੂਟਿੰਗ ਤੋਂ ਬਾਅਦ ਬੇਚੈਨੀ ਦੀ ਸ਼ਿਕਾਇਤ ਤੋਂ ਬਾਅਦ ਦਿਲ ਦਾ ਦੌਰਾ ਪਿਆ ਸੀ। ਉਨ੍ਹਾਂ ਨੂੰ ਮੁੰਬਈ ਦੇ ਬੇਲੇਵਿਊ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਐਂਜੀਓਪਲਾਸਟੀ ਕੀਤੀ ਗਈ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.