Entertainment Live: ਕਪਿਲ ਸ਼ਰਮਾ ਦੀ ਮਾਨਸਿਕ ਸਿਹਤ ਨੂੰ ਲੈ ਹੈਰਾਨੀਜਨਕ ਖੁਲਾਸਾ, ਨੀਰੂ ਬਾਜਵਾ ਦੀ 'ਸ਼ਾਇਰ' ਨੂੰ ਮਿਲੀ ਸਫਲਤਾ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ਰੁਪਿੰਦਰ ਕੌਰ ਸੱਭਰਵਾਲ Last Updated: 24 Apr 2024 12:57 PM
Entertainment News Live: Amar Singh Chamkila: ਅਮਰ ਸਿੰਘ ਚਮਕੀਲਾ ਨੂੰ ਲੈ ਇਮਤਿਆਜ਼ ਅਲੀ ਨੇ ਕਹੀ ਅਜਿਹੀ ਗੱਲ, ਬੋਲੇ- 'ਇਨ੍ਹਾਂ ਖਾਮੀਆਂ ਕਾਰਨ ਗੁਆਈ ਜਾਨ'

Imtiaz Ali on Amar Singh Chamkila: ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਅਤੇ ਪਰੀਣੀਤੀ ਚੋਪੜਾ ਸਟਾਰਰ ਫਿਲਮ ਚਮਕੀਲਾ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ। ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਪ੍ਰਸ਼ੰਸਕ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਬਾਰੇ ਹਰ ਗੱਲ ਜਾਣਨ ਲਈ ਉਤਸ਼ਾਹਿਤ ਹਨ। ਦੱਸ ਦੇਈਏ ਕਿ ਦਿਲਜੀਤ ਅਤੇ ਪਰਿਣੀਤੀ ਸਟਾਰਰ ਫਿਲਮ 'ਅਮਰ ਸਿੰਘ ਚਮਕੀਲਾ' 12 ਅਪ੍ਰੈਲ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਈ ਸੀ। ਇਸ ਫਿਲਮ ਨੂੰ ਫੈਨਜ਼ ਵੱਲੋ ਭਰਮਾ ਹੁੰਗਾਰਾ ਮਿਲਿਆ। ਸੋਸ਼ਲ ਮੀਡੀਆ 'ਤੇ ਵੀ ਫਿਲਮ ਦੇ ਵੀਡੀਓ ਕਲਿੱਪਸ ਕਾਫੀ ਵਾਇਰਲ ਹੋ ਰਹੇ ਹਨ। ਜੋ ਕਿ ਹਰ ਕਿਸੇ ਨੂੰ ਭਾਵੁਕ ਵੀ ਕਰ ਰਹੇ ਹਨ। 

Read More: Amar Singh Chamkila: ਅਮਰ ਸਿੰਘ ਚਮਕੀਲਾ ਨੂੰ ਲੈ ਇਮਤਿਆਜ਼ ਅਲੀ ਨੇ ਕਹੀ ਅਜਿਹੀ ਗੱਲ, ਬੋਲੇ- 'ਇਨ੍ਹਾਂ ਖਾਮੀਆਂ ਕਾਰਨ ਗੁਆਈ ਜਾਨ'

Entertainment News Live Today: Amar Singh Chamkila: ਚਮਕੀਲੇ ਦੇ ਅਖਾੜੇ ਕਿੰਨੀ ਕੀਮਤ 'ਚ ਕੀਤੇ ਜਾਂਦੇ ਸੀ ਬੁੱਕ, ਸੋਸ਼ਲ ਮੀਡੀਆ ਤੇ ਵਾਇਰਲ ਹੋਈ ਬੁਕਿੰਗ ਦੀ ਪਰਚੀ

Amar Singh Chamkila Akhara cost: ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੇ ਨਾਂਅ ਤੇ ਹਰ ਪਾਸੇ ਚਰਚਾ ਛਿੜੀ ਹੋਈ ਹੈ। ਦੱਸ ਦੇਈਏ ਕਿ ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਦੀ ਫਿਲਮ ਚਮਕੀਲਾ ਤੋਂ ਬਾਅਦ ਹਰ ਕੋਈ ਇਨ੍ਹਾਂ ਮਰਹੂਮ ਕਲਾਕਾਰਾਂ ਪ੍ਰਤੀ ਆਪਣਾ ਪਿਆਰ ਜ਼ਾਹਿਰ ਕਰ ਰਹੇ ਹਨ। ਜਿੱਥੇ ਦਿਲਜੀਤ ਅਤੇ ਪਰਿਣੀਤੀ ਦੇ ਕਿਰਦਾਰ ਨੂੰ ਬੇਹੱਦ ਪਸੰਦ ਕੀਤਾ ਗਿਆ, ਉੱਥੇ ਹੀ ਪ੍ਰਸ਼ੰਸਕਾਂ ਵਿਚਾਲੇ ਲਗਾਤਾਰ ਅਮਰਜੋਤ ਅਤੇ ਚਮਕੀਲਾ ਨਾਲ ਜੁੜੀਆਂ ਕਈ ਤਸਵੀਰਾਂ ਅਤੇ ਵੀਡੀਓ ਲਗਾਤਾਰ ਸਾਹਮਣੇ ਆ ਰਹੇ ਹਨ। ਇਸ ਵਿਚਾਲੇ ਦੋਵੇਂ ਕਲਾਕਾਰਾਂ ਦੇ ਸ਼ੋਅ ਨਾਲ ਜੁੜੀ ਇੱਕ ਪਰਚੀ ਸੋਸ਼ਲ ਮੀਡੀਐ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਆਖਿਰ ਆਪਣੇ ਸਮੇਂ ਵਿੱਚ ਅਮਰਜੋਤ ਅਤੇ ਚਮਕੀਲਾ ਸ਼ੋਅ ਲਈ ਕਿੰਨੇ ਪੈਸੇ ਲੈਂਦੇ ਸੀ, ਇਸ ਖਬਰ ਰਾਹੀਂ ਜਾਣੋ...

Read More: Amar Singh Chamkila: ਚਮਕੀਲੇ ਦੇ ਅਖਾੜੇ ਕਿੰਨੀ ਕੀਮਤ 'ਚ ਕੀਤੇ ਜਾਂਦੇ ਸੀ ਬੁੱਕ, ਸੋਸ਼ਲ ਮੀਡੀਆ ਤੇ ਵਾਇਰਲ ਹੋਈ ਬੁਕਿੰਗ ਦੀ ਪਰਚੀ

Entertainment News Live: Arti Singh Wedding: ਆਰਤੀ ਸਿੰਘ ਨੇ ਸੰਗੀਤ ਸਮਾਰੋਹ 'ਚ ਦੀਪਕ ਨਾਲ ਦਿੱਤੇ ਰੋਮਾਂਟਿਕ ਪੋਜ਼, ਜੋੜੇ 'ਤੇ ਟਿੱਕੀਆਂ ਫੈਨਜ਼ ਦੀਆਂ ਨਜ਼ਰਾਂ

Arti Singh Wedding: ਗੋਵਿੰਦਾ ਦੀ ਭਾਣਜੀ ਆਰਤੀ ਸਿੰਘ ਦੇ ਪ੍ਰੀ-ਵੈਡਿੰਗ ਫੰਕਸ਼ਨ ਸ਼ੁਰੂ ਹੋ ਗਏ ਹਨ। ਹਲਦੀ ਸਮਾਗਮ ਤੋਂ ਬਾਅਦ ਬੀਤੀ ਰਾਤ ਆਰਤੀ ਦਾ ਸ਼ਾਨਦਾਰ ਸੰਗੀਤ ਸਮਾਰੋਹ ਹੋਇਆ। ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।

Read More: Arti Singh Wedding: ਆਰਤੀ ਸਿੰਘ ਨੇ ਸੰਗੀਤ ਸਮਾਰੋਹ 'ਚ ਦੀਪਕ ਨਾਲ ਦਿੱਤੇ ਰੋਮਾਂਟਿਕ ਪੋਜ਼, ਜੋੜੇ 'ਤੇ ਟਿੱਕੀਆਂ ਫੈਨਜ਼ ਦੀਆਂ ਨਜ਼ਰਾਂ

Entertainment Live: Kapil Sharma: ਕਪਿਲ ਸ਼ਰਮਾ ਦੀ ਮਾਨਸਿਕ ਸਿਹਤ 'ਤੇ ਬਚਪਨ 'ਚ ਪਿਆ ਬੁਰਾ ਅਸਰ, ਕਾਮੇਡੀਅਨ ਨੇ ਕੀਤਾ ਹੈਰਾਨੀਜਨਕ ਖੁਲਾਸਾ

Kapil Sharma on Mental Health: ਕਾਮੇਡੀਅਨ ਅਤੇ ਐਕਟਰ ਕਪਿਲ ਸ਼ਰਮਾ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਕਪਿਲ ਸ਼ਰਮਾ ਨੇ ਆਪਣੀ ਕਾਮੇਡੀ ਨਾਲ ਦਰਸ਼ਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾ ਲਈ ਹੈ। ਕਪਿਲ ਦੀ ਕਾਮੇਡੀ ਸੁਣ ਕੇ ਹਰ ਕੋਈ ਆਪਣੇ ਦੁੱਖ-ਦਰਦ ਭੁੱਲ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਲੋਕਾਂ ਨੂੰ ਟਿੱਚਰਾਂ ਕਰਨ ਵਾਲੇ ਕਪਿਲ ਦੀ ਮਾਨਸਿਕ ਸਿਹਤ 'ਤੇ ਬੁਰਾ ਅਸਰ ਵੀ ਪੈ ਚੁੱਕਿਆ ਹੈ।

Read More: Kapil Sharma: ਕਪਿਲ ਸ਼ਰਮਾ ਦੀ ਮਾਨਸਿਕ ਸਿਹਤ 'ਤੇ ਬਚਪਨ 'ਚ ਪਿਆ ਬੁਰਾ ਅਸਰ, ਕਾਮੇਡੀਅਨ ਨੇ ਕੀਤਾ ਹੈਰਾਨੀਜਨਕ ਖੁਲਾਸਾ  

Entertainment News Live: Diljit Dosanjh: ਦਿਲਜੀਤ ਦੋਸਾਂਝ ਦੀ ਕਥਿਤ ਪਤਨੀ ਓਸ਼ੀਨ ਬਰਾੜ ਆਈ ਸਾਹਮਣੇ, ਬੋਲੀ- 'ਮੈਂ ਉਦੋਂ ਸਿਰਫ 19 ਸਾਲ ਦੀ...'

Oshin Brar on Diljit Dosanjh: ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਫਿਲਮ ਅਮਰ ਸਿੰਘ ਚਮਕੀਲਾ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਸੁਰਖੀਆਂ ਬਟੋਰ ਰਹੇ ਹਨ।

Read More: Diljit Dosanjh: ਦਿਲਜੀਤ ਦੋਸਾਂਝ ਦੀ ਕਥਿਤ ਪਤਨੀ ਓਸ਼ੀਨ ਬਰਾੜ ਆਈ ਸਾਹਮਣੇ, ਬੋਲੀ- 'ਮੈਂ ਉਦੋਂ ਸਿਰਫ 19 ਸਾਲ ਦੀ...'

Entertainment Live: Sidhu Moose Wala: ਸਿੱਧੂ ਮੂਸੇਵਾਲਾ ਦਾ ਲਾਈਵ ਕੰਸਰਟ ਕਦੋਂ ਵੇਖ ਸਕਣਗੇ ਫੈਨਜ਼ ? ਹੋਲੋਗ੍ਰਾਮ ਨੂੰ ਲੈ ਸਾਹਮਣੇ ਆਇਆ ਵੱਡਾ ਅਪਡੇਟ

Sidhu Moose Wala Hologram Update: ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu Moose wala) ਦੇ ਇਨਸਾਫ ਦੀ ਜੰਗ ਲਗਾਤਾਰ ਜਾਰੀ ਹੈ। ਇਸ ਵਿਚਾਲੇ ਕਲਾਕਾਰ ਦੇ ਗੀਤ ਵਿੱਚ ਰਿਲੀਜ਼ ਕੀਤੇ ਜਾ ਰਹੇ ਹਨ। ਹਾਲ ਹੀ ਵਿੱਚ ਸਿੱਧੂ ਦਾ ਗੀਤ 410 ਰਿਲੀਜ਼ ਹੋਇਆ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਗਿਆ। ਇਸ ਵਿਚਾਲੇ ਮਰਹੂਮ ਗਾਇਕ ਦੇ ਲਾਈਵ ਕੰਸਰਟ ਨੂੰ ਪੂਰਾ ਕਰਨ ਲਈ ਹੋਲੋਗ੍ਰਾਮ ਨੂੰ ਲੈ ਵੱਡੀ ਅਪਡੇਟ ਸਾਹਮਣੇ ਆਈ ਹੈ। ਦੱਸ ਦੇਈਏ ਕਿ ਇਸਦੀ ਜਾਣਕਾਰੀ ਮਰਹੂਮ ਗਾਇਕ ਦੇ ਤਾਇਆ  ਚਮਕੌਰ ਸਿੰਘ ਸਿੱਧੂ ਵੱਲੋਂ ਸਾਂਝੀ ਕੀਤੀ ਗਈ। 

Read More: Sidhu Moose Wala: ਸਿੱਧੂ ਮੂਸੇਵਾਲਾ ਦਾ ਲਾਈਵ ਕੰਸਰਟ ਕਦੋਂ ਵੇਖ ਸਕਣਗੇ ਫੈਨਜ਼ ? ਹੋਲੋਗ੍ਰਾਮ ਨੂੰ ਲੈ ਸਾਹਮਣੇ ਆਇਆ ਵੱਡਾ ਅਪਡੇਟ

ਪਿਛੋਕੜ

Entertainment News Live Today: ਕਾਮੇਡੀਅਨ ਅਤੇ ਐਕਟਰ ਕਪਿਲ ਸ਼ਰਮਾ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਕਪਿਲ ਸ਼ਰਮਾ ਨੇ ਆਪਣੀ ਕਾਮੇਡੀ ਨਾਲ ਦਰਸ਼ਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾ ਲਈ ਹੈ। ਕਪਿਲ ਦੀ ਕਾਮੇਡੀ ਸੁਣ ਕੇ ਹਰ ਕੋਈ ਆਪਣੇ ਦੁੱਖ-ਦਰਦ ਭੁੱਲ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਲੋਕਾਂ ਨੂੰ ਟਿੱਚਰਾਂ ਕਰਨ ਵਾਲੇ ਕਪਿਲ ਦੀ ਮਾਨਸਿਕ ਸਿਹਤ 'ਤੇ ਬੁਰਾ ਅਸਰ ਵੀ ਪੈ ਚੁੱਕਿਆ ਹੈ।


ਜਦੋਂ ਕਪਿਲ ਸ਼ਰਮਾ ਦੀ ਮਾਨਸਿਕ ਸਿਹਤ 'ਤੇ ਪਿਆ ਸੀ ਬੁਰਾ ਅਸਰ 


ਅਦਾਕਾਰਾ ਕਰੀਨਾ ਕਪੂਰ ਨਾਲ ਗੱਲਬਾਤ ਦੌਰਾਨ ਕਪਿਲ ਸ਼ਰਮਾ ਨੇ ਆਪਣੇ ਸੰਘਰਸ਼ ਅਤੇ ਮਾਨਸਿਕ ਸਿਹਤ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ। ਜਦੋਂ ਕਰੀਨਾ ਨੇ ਪੁੱਛਿਆ, 'ਜਦੋਂ ਤੁਸੀਂ ਹਾਰ ਮੰਨਣ ਜਾ ਰਹੇ ਸੀ, ਤਾਂ ਤੁਹਾਨੂੰ ਇਹ ਕਿਉਂ ਲੱਗਾ ਕਿ ਮੈਂ ਅਜਿਹਾ ਨਹੀਂ ਕਰ ਸਕਾਂਗਾ' ਤਾਂ ਕਪਿਲ ਨੇ ਜਵਾਬ ਦਿੱਤਾ, 'ਅਸਲ 'ਚ ਮੈਂ ਪਿੱਛੇ ਹਟਣ ਬਾਰੇ ਕਦੇ ਨਹੀਂ ਸੋਚਿਆ ਕਿਉਂਕਿ ਕੋਈ ਵਿਕਲਪ ਨਹੀਂ ਸੀ। ਜਦੋਂ ਮੈਂ 22 ਸਾਲਾਂ ਦੀ ਸੀ, ਮੇਰਾ ਸੁਪਨਾ ਸਟੇਜ 'ਤੇ ਕੁਝ ਅਜਿਹਾ ਕਰਨ ਦਾ ਸੀ ਜਿਸ ਨੂੰ ਸੁਣਕੇ ਲੋਕ ਤਾਲੀਆਂ ਬਜਾਉਣ।


ਰਿਜੈਕਸ਼ਨ ਬਾਰੇ ਗੱਲ ਕਰਦੇ ਹੋਏ ਕਰੀਨਾ ਨੇ ਅੱਗੇ ਪੁੱਛਿਆ, 'ਜਦੋਂ ਤੁਹਾਨੂੰ ਇੰਨੇ ਸਾਰੇ ਰਿਜੈਕਸ਼ਨ ਮਿਲੇ ਤਾਂ ਕੀ ਤੁਹਾਨੂੰ ਅਹਿਸਾਸ ਨਹੀਂ ਹੋਇਆ ਕਿ ਇਹ ਕੀ ਹੋ ਰਿਹਾ ਹੈ', ਇਸ 'ਤੇ ਕਪਿਲ ਨੇ ਕਿਹਾ- 'ਤੁਹਾਡਾ ਦਿਲ ਵੀ ਟੁੱਟਦਾ ਹੈ, ਜਦੋਂ ਅਜਿਹਾ ਹੁੰਦਾ ਹੈ ਤਾਂ, ਜਿਵੇਂ ਮੈਂ ਲਾਫਟਰ ਚੈਲੇਂਜ ਤੋਂ ਸ਼ੁਰੂਆਤ ਕੀਤੀ ਸੀ ਉਹੀ ਥਾਂ ਜਿੱਥੇ ਮੈਨੂੰ ਅਸਵੀਕਾਰ ਕੀਤਾ ਗਿਆ ਸੀ। ਫਿਰ ਮੈਂ ਦੁਬਾਰਾ ਆਡੀਸ਼ਨ ਦਿੱਤਾ। ਇਸ ਤੋਂ ਬਾਅਦ ਉਸੇ ਸ਼ੋਅ ਦਾ ਪਹਿਲਾ ਐਪੀਸੋਡ, ਮੇਰਾ ਪਹਿਲਾ ਪ੍ਰੋਮੋ ਚਲਾਇਆ ਗਿਆ ਅਤੇ ਮੈਂ ਉਸ ਸ਼ੋਅ ਦਾ ਵਿਜੇਤਾ ਵੀ ਬਣਿਆ।


'ਮਾਪਿਆਂ ਨੂੰ ਨਹੀਂ ਲੱਗਦਾ ਸੀ ਕਿ ਉਹ ਡਿਪਰੈਸ਼ਨ ਵਿੱਚ ਹੈ'


ਮਾਨਸਿਕ ਸਿਹਤ ਦੇ ਸੰਘਰਸ਼ ਬਾਰੇ ਗੱਲ ਕਰਦੇ ਹੋਏ ਕਪਿਲ ਸ਼ਰਮਾ ਨੇ ਕਿਹਾ- 'ਇਹ ਬਹੁਤ ਫਿਲਮੀ ਗੱਲਾਂ ਹਨ ਕਿ ਆਦਮੀ ਨੂੰ ਕਦੇ ਦਰਦ ਮਹਿਸੂਸ ਨਹੀਂ ਹੁੰਦਾ। ਅਜਿਹਾ ਨਹੀਂ ਹੁੰਦਾ। ਹਰ ਕਿਸੇ ਦੀਆਂ ਭਾਵਨਾਵਾਂ ਹੁੰਦੀਆਂ ਹਨ। ਕੁਝ ਲੋਕ ਇੰਨੇ ਜਜ਼ਬਾਤੀ ਤੌਰ 'ਤੇ ਬਰਦਾਸ਼ਤ ਕਰਨ ਦੇ ਯੋਗ ਨਹੀਂ ਹੁੰਦੇ। ਬਚਪਨ ਵਿੱਚ ਵੀ ਅਜਿਹਾ ਹੁੰਦਾ ਸੀ ਕਿ ਜੇਕਰ ਤੁਹਾਡੀ ਜਮਾਤ ਦਾ ਕੋਈ ਸਾਥੀ, ਜੋ ਤੁਹਾਡਾ ਚੰਗਾ ਦੋਸਤ ਹੈ, ਸਕੂਲ ਬਦਲਦਾ ਹੈ, ਤਾਂ ਅਸੀਂ ਉਸ ਨੂੰ ਦੇਖ ਕੇ ਭਾਵੁਕ ਹੋ ਜਾਂਦੇ ਹਾਂ। ਉਸ ਸਮੇਂ ਮਾਤਾ-ਪਿਤਾ ਨੇ ਇਹ ਨਹੀਂ ਸੋਚਿਆ ਸੀ ਕਿ ਉਹ ਡਿਪਰੈਸ਼ਨ ਤੋਂ ਪੀੜਤ ਹੈ। ਉਸ ਸਮੇਂ ਮੈਨੂੰ ਬਾਹਰ ਜਾਣ ਦਾ ਮਨ ਨਹੀਂ ਕਰਦਾ ਸੀ ਪਰ ਮੇਰੇ ਪਰਿਵਾਰ ਵਾਲੇ ਮੈਨੂੰ ਸਕੂਲ ਭੇਜਣ ਲਈ ਮਜਬੂਰ ਕਰਦੇ ਸਨ। ਇਸ ਲਈ ਇਹ ਬਹੁਤ ਭਿਆਨਕ ਚੀਜ਼ ਹੈ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.