(Source: ECI/ABP News/ABP Majha)
Amar Singh Chamkila: ਚਮਕੀਲੇ ਦੇ ਅਖਾੜੇ ਕਿੰਨੀ ਕੀਮਤ 'ਚ ਕੀਤੇ ਜਾਂਦੇ ਸੀ ਬੁੱਕ, ਸੋਸ਼ਲ ਮੀਡੀਆ ਤੇ ਵਾਇਰਲ ਹੋਈ ਬੁਕਿੰਗ ਦੀ ਪਰਚੀ
Amar Singh Chamkila Akhara cost: ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੇ ਨਾਂਅ ਤੇ ਹਰ ਪਾਸੇ ਚਰਚਾ ਛਿੜੀ ਹੋਈ ਹੈ। ਦੱਸ ਦੇਈਏ ਕਿ ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਦੀ ਫਿਲਮ
Amar Singh Chamkila Akhara cost: ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੇ ਨਾਂਅ ਤੇ ਹਰ ਪਾਸੇ ਚਰਚਾ ਛਿੜੀ ਹੋਈ ਹੈ। ਦੱਸ ਦੇਈਏ ਕਿ ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਦੀ ਫਿਲਮ ਚਮਕੀਲਾ ਤੋਂ ਬਾਅਦ ਹਰ ਕੋਈ ਇਨ੍ਹਾਂ ਮਰਹੂਮ ਕਲਾਕਾਰਾਂ ਪ੍ਰਤੀ ਆਪਣਾ ਪਿਆਰ ਜ਼ਾਹਿਰ ਕਰ ਰਹੇ ਹਨ। ਜਿੱਥੇ ਦਿਲਜੀਤ ਅਤੇ ਪਰਿਣੀਤੀ ਦੇ ਕਿਰਦਾਰ ਨੂੰ ਬੇਹੱਦ ਪਸੰਦ ਕੀਤਾ ਗਿਆ, ਉੱਥੇ ਹੀ ਪ੍ਰਸ਼ੰਸਕਾਂ ਵਿਚਾਲੇ ਲਗਾਤਾਰ ਅਮਰਜੋਤ ਅਤੇ ਚਮਕੀਲਾ ਨਾਲ ਜੁੜੀਆਂ ਕਈ ਤਸਵੀਰਾਂ ਅਤੇ ਵੀਡੀਓ ਲਗਾਤਾਰ ਸਾਹਮਣੇ ਆ ਰਹੇ ਹਨ। ਇਸ ਵਿਚਾਲੇ ਦੋਵੇਂ ਕਲਾਕਾਰਾਂ ਦੇ ਸ਼ੋਅ ਨਾਲ ਜੁੜੀ ਇੱਕ ਪਰਚੀ ਸੋਸ਼ਲ ਮੀਡੀਐ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਆਖਿਰ ਆਪਣੇ ਸਮੇਂ ਵਿੱਚ ਅਮਰਜੋਤ ਅਤੇ ਚਮਕੀਲਾ ਸ਼ੋਅ ਲਈ ਕਿੰਨੇ ਪੈਸੇ ਲੈਂਦੇ ਸੀ, ਇਸ ਖਬਰ ਰਾਹੀਂ ਜਾਣੋ...
ਦਰਅਸਲ, ‘ਪੰਜਾਬ ਦਾ ਐਲਵਿਸ’ ਚਮਕੀਲਾ ਦੀ 38 ਸਾਲ ਪਹਿਲਾਂ ਵਾਲੀ ਬੁਕਿੰਗ ਦੀ ਪਰਚੀ ਸੋਸ਼ਲ ਮੀਡਿਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਪਰਚੀ ਨੂੰ official_punni22ji ਇੰਸਟਾਗ੍ਰਾਮ ਹੈਂਡਲ ਉੱਪਰ ਸ਼ੇਅਰ ਕੀਤਾ ਗਿਆ ਹੈ। ਇਸ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਚਮਕੀਲਾ ਇੱਕ ਅਖਾੜੇ ਦੇ ਕਿੰਨੇ ਪੈਸੇ ਲੈਂਦੇ ਸਨ। ਇਸ ਵਿੱਚ ਉਨ੍ਹਾਂ ਦੇ ਸ਼ੋਅ ਦੀ ਤੈਅ ਕੀਤੀ ਗਈ ਰਕਮ 4300, ਅਤੇ ਅਡਵਾਂਸ 200 ਰੁਪਏ ਹੁੰਦਾ ਸੀ। ਇਸ ਤੋਂ ਬਾਅਦ ਉਹ ਬਾਕੀ ਦੇ ਪੈਸੇ ਸਟੇਜ ਸ਼ੁਰੂ ਹੋਣ ਤੋਂ ਪਹਿਲਾਂ 4100 ਲੈਂਦੇ ਸੀ। ਇਸ ਤਸਵੀਰ ਨੂੰ ਸ਼ੇਅਰ ਕਰ ਕੈਪਸ਼ਨ ਦਿੰਦੇ ਹੋਏ ਲਿਖਿਆ ਗਿਆ ਵੇਖੋ 38 ਸਾਲ ਪਹਿਲਾਂ ਅਮਰ ਸਿੰਘ ਚਮਕੀਲਾ ਦੇ ਅਖਾੜੇ ਦਾ ਕਿਹੋ ਜਿਹਾ ਐਗਰੀਮੈਂਟ ਹੁੰਦਾ ਸੀ ਅਤੇ ਇਸ ਵਿੱਚ ਕਿਹੜੀਆਂ ਸ਼ਰਤਾਂ ਰੱਖੀਆਂ ਗਈਆਂ ਸਨ।
View this post on Instagram
ਦੱਸ ਦੇਈਏ ਕਿ ਦਿਲਜੀਤ ਦੋਸਾਂਝ੍ ਅਤੇ ਪਰਿਣੀਤੀ ਦੀ ਫਿਲਮ ਚਮਕੀਲਾ ਨੈੱਟਫਲਿਕਸ ‘ਤੇ ਰਿਲੀਜ਼ ਹੋਈ ਹੈ। ਇਸ ਫਿਲਮ ਨੂੰ ਇਮਤਿਆਜ਼ ਅਲੀ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ। ਇਸ ਤੋਂ ਇਲਾਵਾ ਫਿਲਮ ਵਿੱਚ ਸਾਊਂਡਟਰੈਕ ਚਮਕੀਲਾ ਦੇ ਮੂਲ ਗੀਤਾਂ ਦੇ ਨਾਲ-ਨਾਲ ਏ.ਆਰ. ਰਹਿਮਾਨ ਦੀਆਂ ਨਵੀਆਂ ਰਚਨਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਗਿਆ।