Entertainment Live: ਦੀਪਕ ਚੌਹਾਨ-ਆਰਤੀ ਸਿੰਘ ਦੇ ਵਿਆਹ 'ਚ ਪੁੱਜੇ ਮਾਮਾ ਗੋਵਿੰਦਾ, ਕੌਰ ਬੀ ਨੇ ਆਪਣੀ ਲਵ ਲਾਈਫ ਦਾ ਇੰਝ ਕੀਤਾ ਖੁਲਾਸਾ ਸਣੇ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।
Jasbir Jassi on Punjab: ਪੰਜਾਬੀ ਗਾਇਕ ਜਸਬੀਰ ਜੱਸੀ ਆਪਣੀ ਗਾਇਕੀ ਦੇ ਨਾਲ-ਨਾਲ ਆਏ ਦਿਨ ਕਿਸੇ-ਨਾ-ਕਿਸੇ ਬਿਆਨ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ। ਉਨ੍ਹਾਂ ਦੀ ਹਰ ਮੁੱਦੇ ਉੱਪਰ ਤਿੱਖੀ ਪ੍ਰਤੀਕਿਰਿਆ ਕਦੇ ਫੈਨਜ਼ ਨੂੰ ਹੈਰਾਨ ਕਰ ਜਾਂਦੀ ਹੈ, ਅਤੇ ਕਦੇਂ ਖੁਸ਼। ਇਸ ਵਿਚਾਲੇ ਹਾਲ ਹੀ ਵਿੱਚ ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਖਾਸ ਪੋਸਟ ਸ਼ੇਅਰ ਕੀਤੀ ਗਈ ਹੈ। ਜਿਸ ਰਾਹੀਂ ਇੱਕ ਵਾਰ ਫਿਰ ਤੋਂ ਉਹ ਪੰਜਾਬ ਦਾ ਨੁਕਸਾਨ ਕਰਨ ਵਾਲਿਆਂ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦੇ ਹੋਏ ਨਜ਼ਰ ਆ ਰਹੇ ਹਨ।
Read More: Jasbir Jassi: ਜਸਬੀਰ ਜੱਸੀ ਨੇ ਪੰਜਾਬ ਦਾ ਨੁਕਸਾਨ ਕਰਨ ਵਾਲਿਆਂ ਖਿਲਾਫ ਬੋਲਿਆ ਹੱਲਾ, ਹੁਣ ਚੁੱਕਿਆ ਇਹ ਮੁੱਦਾ
Anastasia Ivleeva Fined: ਰੂਸ ਦੀ ਰਾਜਧਾਨੀ ਮਾਸਕੋ 'ਚ ਆਯੋਜਿਤ ਇੱਕ ਪਾਰਟੀ ਤੋਂ ਬਾਅਦ ਸ਼ੁਰੂ ਹੋਏ ਵਿਵਾਦ ਉੱਪਰ ਅਦਾਲਤ ਨੇ ਵੀਰਵਾਰ ਨੂੰ ਵੱਡਾ ਫੈਸਲਾ ਲਿਆ। ਦੱਸ ਦੇਈਏ ਕਿ ਰੂਸ ਦੀ ਅਦਾਲਤ ਨੇ ਨਿਊਡ ਪਾਰਟੀ ਦੀ ਮੇਜ਼ਬਾਨੀ ਕਰਨ ਤੇ ਟੀਵੀ ਐਂਕਰ ਅਤੇ ਅਦਾਕਾਰਾ ਅਨਾਸਤਾਸੀਆ ਇਵਿਲੇਵਾ ਉੱਪਰ 50,000 ਰੂਬਲ (560 ਅਮਰੀਕੀ ਡਾਲਰ) ਦਾ ਜੁਰਮਾਨਾ ਲਗਾਇਆ ਹੈ। ਅਭਿਨੇਤਰੀ ਉੱਪਰ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਵਿੱਚ ਯੂਕਰੇਨ ਨਾਲ ਸ਼ਾਂਤੀ ਦਾ ਸੱਦਾ ਦੇ ਕੇ ਫੌਜ ਨੂੰ ਬਦਨਾਮ ਕਰਨ ਲਈ ਜੁਰਮਾਨਾ ਲਗਾਇਆ ਗਿਆ।
Read More: Actress Fined: ਨਿਊਡ ਪਾਰਟੀ ਦਾ ਆਯੋਜਨ ਕਰ ਬੁਰੀ ਤਰ੍ਹਾਂ ਫਸੀ ਅਦਾਕਾਰਾ, ਅਦਾਲਤ ਨੇ 50,000 ਰੂਬਲ ਦਾ ਲਗਾਇਆ ਜੁਰਮਾਨਾ
Vidya Balan Challenge To Khans: ਵਿਦਿਆ ਬਾਲਨ ਨੇ ਹਿੰਦੀ ਸਿਨੇਮਾ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। 'ਦਿ ਡਰਟੀ ਪਿਕਚਰ' ਨਾਲ ਫਿਲਮੀ ਦੁਨੀਆ 'ਚ ਆਪਣੀ ਪਛਾਣ ਬਣਾਉਣ ਵਾਲੀ ਵਿਦਿਆ ਬਾਲਨ ਨੇ ਕਈ ਸ਼ਾਨਦਾਰ ਭੂਮਿਕਾਵਾਂ ਨਿਭਾਈਆਂ ਹਨ। ਹਾਲਾਂਕਿ ਇਨ੍ਹੀਂ ਦਿਨੀਂ ਉਹ ਆਪਣੀ ਕਿਸੇ ਫਿਲਮ ਲਈ ਨਹੀਂ ਸਗੋਂ ਆਪਣੇ ਇੱਕ ਬਿਆਨ ਕਾਰਨ ਸੁਰਖੀਆਂ 'ਚ ਹੈ। ਵਿਦਿਆ ਬਾਲਨ ਨੇ ਬਾਲੀਵੁੱਡ ਦੇ ਖਾਨਾਂ ਨੂੰ ਜ਼ਬਰਦਸਤ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਬਾਲੀਵੁੱਡ ਦੇ ਕਿਸੇ ਵੀ ਵੱਡੇ ਸਿਤਾਰੇ, ਖਾਸ ਕਰਕੇ ਖਾਨ 'ਚ 'ਗੇ' ਰੋਲ ਨਿਭਾਉਣ ਦੀ ਤਾਕਤ ਨਹੀਂ ਹੈ।
Read More: Vidya Balan: ਵਿਦਿਆ ਬਾਲਨ ਨੇ ਸਲਮਾਨ, ਸ਼ਾਹਰੁਖ ਤੇ ਆਮਿਰ ਨੂੰ ਦਿੱਤੀ ਚੁਣੌਤੀ, ਬੋਲੀ- 'ਇਹ ਕਿਰਦਾਰ ਨਿਭਾਉਣ ਦੀ ਨਹੀਂ ਤਾਕਤ'
Arti Singh Dipak Chauhan Wedding: ਆਰਤੀ ਸਿੰਘ ਨੇ ਦੀਪਕ ਚੌਹਾਨ ਨਾਲ ਵਿਆਹ ਕਰਵਾ ਲਿਆ ਹੈ। ਜੀ ਹਾਂ, ਇਸ ਜੋੜੇ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਆਰਤੀ ਸਿੰਘ ਲਾਲ ਰੰਗ ਦੀ ਜੋੜੀ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਆਰਤੀ ਦੇ ਬ੍ਰਾਈਡਲ ਲੁੱਕ ਨੂੰ ਦੇਖ ਕੇ ਹਰ ਕੋਈ ਉਸ ਦੀ ਤਾਰੀਫ ਕਰਦਾ ਨਜ਼ਰ ਆ ਰਿਹਾ ਹੈ।
Read More: Arti Singh-Dipak Chauhan Wedding: ਦੀਪਕ ਚੌਹਾਨ-ਆਰਤੀ ਸਿੰਘ ਦੇ ਵਿਆਹ 'ਚ ਪੁੱਜੇ ਮਾਮਾ ਗੋਵਿੰਦਾ, ਇਸ ਲੁੱਕ 'ਚ ਆਏ ਨਜ਼ਰ
Lata Deenanath Mangeshkar Award: ਭਾਰਤੀ ਸਿਨੇਮਾ ਦੀ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਨੂੰ ਭਾਰਤ ਦਾ ਮਾਣ ਕਿਹਾ ਜਾਂਦਾ ਹੈ। ਅੱਜ ਵੀ ਲੋਕ ਉਨ੍ਹਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਯਾਦ ਕਰਦੇ ਹਨ। ਮੁੰਬਈ 'ਚ ਲਤਾ ਦੀਨਾਨਾਥ ਮੰਗੇਸ਼ਕਰ ਐਵਾਰਡ ਸਮਾਰੋਹ ਦਾ ਆਯੋਜਨ ਕੀਤਾ ਗਿਆ ਅਤੇ ਇਸ ਦੌਰਾਨ ਉੱਥੇ ਮੌਜੂਦ ਹਰ ਕਿਸੇ ਨੇ ਲਤਾ ਜੀ ਨੂੰ ਯਾਦ ਕੀਤਾ। ਲਤਾ ਦੀਨਾਨਾਥ ਮੰਗੇਸ਼ਕਰ ਅਵਾਰਡ ਦੀ ਸਥਾਪਨਾ ਮਾਸਟਰ ਦੀਨਾਨਾਥ ਮੰਗੇਸ਼ਕਰ ਸਮ੍ਰਿਤੀ ਪ੍ਰਤਿਸ਼ਠਾਨ ਦੁਆਰਾ ਕੀਤੀ ਗਈ ਸੀ।
Read More: Amitabh Bachchan: ਅਮਿਤਾਭ ਬੱਚਨ ਨੂੰ ਮਿਲਿਆ 'ਲਤਾ ਦੀਨਾਨਾਥ ਮੰਗੇਸ਼ਕਰ ਐਵਾਰਡ', ਜਾਣੋ ਅਦਾਕਾਰ ਨੇ ਕਿਸ ਕੋਲੋਂ ਮੰਗੀ ਮੁਆਫੀ
Neha Kakkar Pics: ਮਸ਼ਹੂਰ ਗਾਇਕਾ ਨੇਹਾ ਕੱਕੜ 'ਸੁਪਰ ਸਟਾਰ ਸਿੰਗਰ 3' 'ਚ ਜੱਜ ਵਜੋਂ ਨਜ਼ਰ ਆ ਰਹੀ ਹੈ। ਇਸ ਮੌਕੇ ਉਹ ਆਪਣੀਆਂ ਕਈ ਖੂਬਸੂਰਤ ਤਸਵੀਰਾਂ ਅਤੇ ਵੀਡੀਓ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
Read More: Neha Kakkar: ਨੇਹਾ ਕੱਕੜ ਦੀ ਖੂਬਸੂਰਤ ਲੁੱਕ ਤੋਂ ਨਹੀਂ ਹਟਾ ਸਕੋਗੇ ਨਜ਼ਰਾਂ, ਪਤੀ ਰੋਹਨਪ੍ਰੀਤ ਬੋਲਿਆ- 'ਦਿਲ 'ਤੇ ਲੱਗੀਆਂ ਇਹ ਫੋਟੋਆਂ...'
Gurmail Kaur Amar Singh Chamkila-Amarjot Wedding: ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਇਨ੍ਹੀਂ ਦਿਨੀਂ ਫਿਲਮ ‘ਅਮਰ ਸਿੰਘ ਚਮਕੀਲਾ’ ਨੂੰ ਲੈ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਦੋਵਾਂ ਦੀ ਜੋੜੀ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਚਮਕੀਲਾ ਦੀ ਬਾਇਓਪਿਕ ਰਿਲੀਜ਼ ਹੋਣ ਤੋਂ ਬਾਅਦ ਕਲਾਕਾਰ ਦੀ ਜ਼ਿੰਦਗੀ ਨਾਲ ਜੁੜੇ ਕਈ ਲੋਕ ਸਾਹਮਣੇ ਆ ਰਹੇ ਹਨ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀਆਂ ਧੀਆਂ ਅਤੇ ਪਹਿਲੀ ਪਤਨੀ ਗੁਰਮੇਲ ਕੌਰ ਵੀ ਕਈ ਇੰਟਰਵਿਊ ਦਿੰਦੇ ਹੋਏ ਨਜ਼ਰ ਆਈ। ਇਸ ਵਿਚਾਲੇ ਉਨ੍ਹਾਂ ਦੇ ਇੱਕ ਇੰਟਰਵਿਊ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਚਮਕੀਲਾ ਅਤੇ ਅਮਰਜੋਤ ਦੇ ਵਿਆਹ ਬਾਰੇ ਗੱਲ ਕਰਦੇ ਹੋਏ ਨਜ਼ਰ ਆ ਰਹੀ ਹੈ।
Read More: Amar Singh Chamkila: ਚਮਕੀਲੇ ਨਾਲ ਨਹੀਂ ਹੋਇਆ ਸੀ ਅਮਰਜੋਤ ਦਾ ਵਿਆਹ, ਪਹਿਲੀ ਪਤਨੀ ਗੁਰਮੇਲ ਬੋਲੀ- '15 ਸਾਲ ਤੱਕ ਕੇਸ ਚੱਲਿਆ'
ਪਿਛੋਕੜ
Entertainment News Live Today : ਆਰਤੀ ਸਿੰਘ ਨੇ ਦੀਪਕ ਚੌਹਾਨ ਨਾਲ ਵਿਆਹ ਕਰਵਾ ਲਿਆ ਹੈ। ਜੀ ਹਾਂ, ਇਸ ਜੋੜੇ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਆਰਤੀ ਸਿੰਘ ਲਾਲ ਰੰਗ ਦੀ ਜੋੜੀ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਆਰਤੀ ਦੇ ਬ੍ਰਾਈਡਲ ਲੁੱਕ ਨੂੰ ਦੇਖ ਕੇ ਹਰ ਕੋਈ ਉਸ ਦੀ ਤਾਰੀਫ ਕਰਦਾ ਨਜ਼ਰ ਆ ਰਿਹਾ ਹੈ।
ਦੁਲਹਨ ਦੇ ਰੂਪ 'ਚ ਖੂਬਸੂਰਤ ਲੱਗੀ ਆਰਤੀ ਸਿੰਘ
ਆਰਤੀ ਸਿੰਘ ਦੇ ਵਿਆਹ ਦੇ ਮੌਕੇ 'ਤੇ ਇੱਕ ਪਾਸੇ ਭਰਾ ਕ੍ਰਿਸ਼ਨਾ ਅਭਿਸ਼ੇਕ ਅਤੇ ਭਰਜਾਈ ਕਸ਼ਮੀਰਾ ਸ਼ਾਹ ਕਾਫੀ ਖੁਸ਼ ਹਨ ਤਾਂ ਦੂਜੇ ਪਾਸੇ ਆਰਤੀ ਦੇ ਜਾਣ 'ਤੇ ਦੋਵੇਂ ਭਾਵੁਕ ਵੀ ਹਨ। ਸਾਹਮਣੇ ਆਏ ਵੀਡੀਓ 'ਚ ਭੈਣ ਕਸ਼ਮੀਰਾ ਕਹਿੰਦੀ ਦਿਖਾਈ ਦੇ ਰਹੀ ਹੈ ਕਿ ਅੱਜ ਸਾਨੂੰ ਲੱਗਦਾ ਹੈ ਕਿ ਸਾਡਾ ਬੱਚਾ ਵੱਡਾ ਹੋ ਗਿਆ ਹੈ ਅਤੇ ਅੱਜ ਉਸ ਦੀ ਜ਼ਿੰਦਗੀ ਦਾ ਨਵਾਂ ਅਧਿਆਏ ਸ਼ੁਰੂ ਹੋਣ ਵਾਲਾ ਹੈ। ਇਸ ਮੌਕੇ 'ਤੇ ਭਰਾ ਕ੍ਰਿਸ਼ਨਾ ਅਭਿਸ਼ੇਕ ਨੇ ਕਿਹਾ- 'ਅੱਜ ਆਰਤੀ ਦੀ ਵਿਦਾਈ ਹੋਵੇਗੀ, ਇਹ ਮੇਰੇ ਲਈ ਬਹੁਤ ਭਾਵੁਕ ਪਲ ਹੈ।'
ਵਿਆਹ ਵਿੱਚ ਬਿਪਾਸ਼ਾ ਅਤੇ ਕਰਨ ਵੀ ਨਜ਼ਰ ਆਏ
ਅਭਿਨੇਤਰੀ ਬਿਪਾਸ਼ਾ ਬਾਸੂ ਆਪਣੇ ਪਤੀ ਕਰਨ ਸਿੰਘ ਗਰੋਵਰ ਨਾਲ ਆਰਤੀ ਸਿੰਘ ਅਤੇ ਦੀਪਕ ਚੌਹਾਨ ਦੇ ਵਿਆਹ 'ਚ ਪਹੁੰਚੀ ਹੈ। ਇਸ ਦੇ ਨਾਲ ਹੀ ਆਰਤੀ ਦੀ ਦੋਸਤ ਦੇਵੋਲੀਨਾ ਭੱਟਾਚਾਰਜੀ ਵੀ ਵਿਆਹ ਵਿੱਚ ਆਪਣੇ ਪਤੀ ਨਾਲ ਨਜ਼ਰ ਆਈ ਸੀ। ਇਸ ਸ਼ਾਨਦਾਰ ਵਿਆਹ ਦਾ ਹਿੱਸਾ ਬਣਨ ਲਈ ਬਾਲੀਵੁੱਡ ਦੇ ਭਾਈਜਾਨ ਯਾਨੀ ਸਲਮਾਨ ਖਾਨ ਵੀ ਆਪਣੇ ਭਰਾ ਅਰਬਾਜ਼ ਖਾਨ ਨਾਲ ਪਹੁੰਚੇ।
ਮਾਮਾ ਗੋਵਿੰਦਾ ਭਤੀਜੀ ਦੇ ਵਿਆਹ 'ਤੇ ਪਹੁੰਚੇ
ਆਰਤੀ ਸਿੰਘ ਦੇ ਵਿਆਹ ਵਿੱਚ ਜਿਸ ਵਿਅਕਤੀ ਦਾ ਹਰ ਕੋਈ ਇੰਤਜ਼ਾਰ ਕਰ ਰਿਹਾ ਸੀ, ਉਹ ਸੀ ਅਦਾਕਾਰਾ ਦੇ ਮਾਮਾ ਯਾਨੀ ਗੋਵਿੰਦਾ। ਇਸ ਲਈ ਆਖਰਕਾਰ ਗੋਵਿੰਦਾ ਨੇ ਆਪਣੇ ਮਾਮਾ ਹੋਣ ਦਾ ਫਰਜ਼ ਨਿਭਾਇਆ ਅਤੇ ਅਭਿਨੇਤਾ ਆਰਤੀ ਸਿੰਘ ਦੇ ਵਿਆਹ ਵਿੱਚ ਬਹੁਤ ਖੁਸ਼ੀ ਨਾਲ ਸ਼ਾਮਲ ਹੋਏ। ਗੋਵਿੰਦਾ ਕਾਲੇ ਸੂਟ 'ਚ ਹਮੇਸ਼ਾ ਦੀ ਤਰ੍ਹਾਂ ਕਾਫੀ ਖੂਬਸੂਰਤ ਲੱਗ ਰਹੇ ਹਨ।
ਕੌਣ ਹੈ ਦੀਪਕ ਚੌਹਾਨ?
ਦੀਪਕ ਚੌਹਾਨ ਇੱਕ ਸਫਲ ਕਾਰੋਬਾਰੀ ਅਤੇ ਇੱਕ ਇਵੈਂਟ ਮੈਨੇਜਮੈਂਟ ਕੰਪਨੀ ਦੇ ਸੰਸਥਾਪਕ ਹਨ। ਇਸ ਦੇ ਨਾਲ ਹੀ ਦੀਪਕ ਰੋਡ ਸੇਫਟੀ ਵਰਲਡ ਸੀਰੀਜ਼ ਦਾ ਬ੍ਰਾਂਡ ਅੰਬੈਸਡਰ ਵੀ ਹੈ। ਆਰਤੀ ਜਿੱਥੇ ਟੀਵੀ ਦੀ ਦੁਨੀਆ ਵਿੱਚ ਮਸ਼ਹੂਰ ਹੈ, ਉੱਥੇ ਦੀਪਕ ਇੱਕ ਪ੍ਰਾਈਵੇਟ ਇੰਸਟਾਗ੍ਰਾਮ ਅਕਾਊਂਟ ਨਾਲ ਆਪਣੀ ਪ੍ਰੋਫਾਈਲ ਰੱਖਦਾ ਹੈ, ਪਰ ਦੀਪਕ ਨੂੰ ਵੀ 16 ਹਜ਼ਾਰ ਤੋਂ ਵੱਧ ਲੋਕ ਫਾਲੋ ਕਰਦੇ ਹਨ। ਆਰਤੀ ਸਿੰਘ ਦੇ ਪਤੀ 38 ਸਾਲ ਦੇ ਹਨ।
- - - - - - - - - Advertisement - - - - - - - - -