Entertainment Live: ਪ੍ਰਾਈਵੇਟ ਵੀਡੀਓ ਲੀਕ ਹੋਣ ਤੋਂ ਬਾਅਦ ਹਸਪਤਾਲ ਭਰਤੀ ਅਦਾਕਾਰਾ, ਜਾਣੋ ਕਿਵੇਂ ਸ਼ੂਟ ਹੁੰਦੇ ਇੰਟੀਮੇਟ ਸੀਨ ਸਣੇ ਅਹਿਮ ਖਬਰਾਂ...  

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ਰੁਪਿੰਦਰ ਕੌਰ ਸੱਭਰਵਾਲ Last Updated: 22 Aug 2024 10:08 PM
Entertainment Live: Actress Arrested: ਮਸ਼ਹੂਰ ਅਦਾਕਾਰਾ ਨੇ ਮੁੱਕਿਆ ਨਾਲ ਭੰਨਿਆ ਬੁਆਏਫ੍ਰੈਂਡ ਦਾ ਚਿਹਰਾ, ਵਜ੍ਹਾ ਕਰ ਦਏਗੀ ਹੈਰਾਨ

Hangover Actress Nathalie Fay Gets Arrested: ਮਨੋਰੰਜਨ ਜਗਤ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਹਾਲੀਵੁੱਡ ਫਿਲਮ 'ਹੈਂਗਓਵਰ' ਦੀ ਮਸ਼ਹੂਰ ਅਦਾਕਾਰਾ ਨਥਾਲੀ ਫੇ ਨੂੰ ਲੈ ਕੇ ਵੱਡੇ ਵਿਵਾਦ ਨੇ ਹਰ ਪਾਸੇ ਤਰਥੱਲੀ ਮਚਾ ਦਿੱਤੀ ਹੈ। ਜੀ ਹਾਂ, ਅਦਾਕਾਰਾ ਵੱਲੋ ਆਪਣੇ ਬੁਆਏਫ੍ਰੈਂਡ ਦੇ ਮੂੰਹ 'ਤੇ ਮੁੱਕੇ ਮਾਰਨ ਦਾ ਇਲਜ਼ਾਮ ਹੈ, ਜਿਸ ਕਾਰਨ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

Read MOre: Actress Arrested: ਮਸ਼ਹੂਰ ਅਦਾਕਾਰਾ ਨੇ ਮੁੱਕਿਆ ਨਾਲ ਭੰਨਿਆ ਬੁਆਏਫ੍ਰੈਂਡ ਦਾ ਚਿਹਰਾ, ਵਜ੍ਹਾ ਕਰ ਦਏਗੀ ਹੈਰਾਨ

Entertainment Live Today: Sanjay Dutt: ਵਿਦੇਸ਼ੀਆਂ ਦਾ ਕੁਟਾਪਾ ਚਾੜ੍ਹਨ ਵਾਲੇ ਸੀ ਸੰਜੇ ਦੱਤ, ਲੋਕ ਸਮਝਣ ਲੱਗੇ ਗੈਂਗਸਟਰ, ਸੜਕ 'ਤੇ ਪੈ ਗਿਆ ਰੌਲਾ

Sanjay Dutt: ਮਸ਼ਹੂਰ ਬਾਲੀਵੁੱਡ ਅਦਾਕਾਰ ਅਰਸ਼ਦ ਵਾਰਸੀ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਫਿਲਮ ਇੰਡਸਟਰੀ ਵਿੱਚ ਖੂਬ ਨਾਂਅ ਕਮਾਇਆ ਹੈ। ਅਰਸ਼ਦ ਦੀ ਕੈਮਿਸਟਰੀ ਸੰਜੂ ਬਾਬਾ ਯਾਨੀ ਸੰਜੇ ਦੱਤ ਨਾਲ ਖੂਬ ਸੁਰਖੀਆਂ ਵਿੱਚ ਰਹੀ। ਹੁਣ ਅਦਾਕਾਰ ਨੇ ਖੁਲਾਸਾ ਕੀਤਾ ਹੈ ਕਿ ਬੈਂਕਾਕ ਵਿੱਚ ਸੰਜੇ ਦੱਤ ਅਤੇ ਉਨ੍ਹਾਂ ਦੀ ਵਿਦੇਸ਼ੀ ਲੋਕਾਂ ਨਾਲ ਲੜਾਈ ਹੋਈ ਸੀ ਅਤੇ ਵਿਦੇਸ਼ੀ ਲੋਕ ਸੰਜੇ ਦੱਤ ਨੂੰ ਗੈਂਗਸਟਰ ਸਮਝਣ ਲੱਗ ਗਏ ਸੀ।

Read MOre: Sanjay Dutt: ਵਿਦੇਸ਼ੀਆਂ ਦਾ ਕੁਟਾਪਾ ਚਾੜ੍ਹਨ ਵਾਲੇ ਸੀ ਸੰਜੇ ਦੱਤ, ਲੋਕ ਸਮਝਣ ਲੱਗੇ ਗੈਂਗਸਟਰ, ਸੜਕ 'ਤੇ ਪੈ ਗਿਆ ਰੌਲਾ

Entertainment Live: Shocking: ਮਸ਼ਹੂਰ YouTuber ਬੁਆਏਫ੍ਰੈਂਡ ਦੀ ਬਲੈਕਮੇਲਿੰਗ ਦਾ ਹੋਈ ਸ਼ਿਕਾਰ, ਬੋਲਿਆ- ਪੈਸੇ ਦੇ ਨਹੀਂ ਤਾ ਪ੍ਰਾਈਵੇਟ ਤਸਵੀਰਾਂ...

Youtuber Anjali Chauhan Accused: ਯੂਟਿਊਬਰ ਅਤੇ ਸੋਸ਼ਲ ਮੀਡੀਆ ਇੰਫਲੁਇੰਸਰ ਅੰਜਲੀ ਚੌਹਾਨ ਇਨ੍ਹੀਂ ਦਿਨੀਂ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ। ਦੱਸ ਦੇਈਏ ਕਿ ਉਸ ਵੱਲੋਂ ਆਪਣੇ ਬੁਆਏਫ੍ਰੈਂਡ ਵਿੱਕੀ ਸ਼ਰਮਾ ਬਾਰੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਗਏ ਹਨ। ਦਰਅਸਲ, ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਜ਼ਿਲ੍ਹੇ ਦੀ ਮਸ਼ਹੂਰ ਯੂਟਿਊਬਰ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਆ ਗਈ ਹੈ। 


Read More: Shocking: ਮਸ਼ਹੂਰ YouTuber ਬੁਆਏਫ੍ਰੈਂਡ ਦੀ ਬਲੈਕਮੇਲਿੰਗ ਦਾ ਹੋਈ ਸ਼ਿਕਾਰ, ਬੋਲਿਆ- ਪੈਸੇ ਦੇ ਨਹੀਂ ਤਾ ਪ੍ਰਾਈਵੇਟ ਤਸਵੀਰਾਂ...

Entertainment Live Today: Pics Viral: ਸੁੱਜੀਆਂ ਗੱਲ੍ਹਾਂ ਅਤੇ ਬੁੱਲ੍ਹ, ਮਸ਼ਹੂਰ ਅਦਾਕਾਰਾ ਦਾ ਵਿਗੜਿਆ ਚਿਹਰਾ, ਪਛਾਣਨਾ ਹੋਇਆ ਮੁਸ਼ਕਲ

Ayesha Takia: ਬਾਲੀਵੁੱਡ ਅਦਾਕਾਰਾ ਆਇਸ਼ਾ ਟਾਕੀਆ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਆ ਗਈ ਹੈ। ਇਸਦੀ ਵਜ੍ਹਾ ਉਨ੍ਹਾਂ ਦੀ ਕੋਈ ਫਿਲਮ ਨਹੀਂ ਬਲਕਿ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਤਸਵੀਰਾਂ ਹਨ। ਅਸਲ 'ਚ ਸਾਹਮਣੇ ਆਈਆਂ ਤਸਵੀਰਾਂ 'ਚ ਅਦਾਕਾਰਾ ਦਾ ਅਜੀਬ ਲੁੱਕ ਦੇਖ ਕੇ ਹਰ ਕੋਈ ਹੈਰਾਨ ਹੈ।

Read MOre: Pics Viral: ਸੁੱਜੀਆਂ ਗੱਲ੍ਹਾਂ ਅਤੇ ਬੁੱਲ੍ਹ, ਮਸ਼ਹੂਰ ਅਦਾਕਾਰਾ ਦਾ ਵਿਗੜਿਆ ਚਿਹਰਾ, ਪਛਾਣਨਾ ਹੋਇਆ ਮੁਸ਼ਕਲ 

Entertainment Live: Top Actress: ਇਨ੍ਹਾਂ ਅਭਿਨੇਤਰੀਆਂ ਨੇ ਬੀ ਗ੍ਰੇਡ ਫਿਲਮਾਂ 'ਚ ਦਿੱਤੇ ਇੰਟੀਮੇਟ ਸੀਨ, ਕੈਟਰੀਨਾ ਵੀ ਦਿਖਾ ਚੁੱਕੀ ਅਸ਼ਲੀਲਤਾ

Top Actress worked in B-Grade Movies: ਬਾਲੀਵੁੱਡ ਫਿਲਮਾਂ 'ਚ ਕਈ ਅਜਿਹੀਆਂ ਅਭਿਨੇਤਰੀਆਂ ਹਨ ਜਿਨ੍ਹਾਂ ਦੇ ਅੱਜ ਇੰਡਸਟਰੀ 'ਚ ਵੱਡੇ ਨਾਂ ਹਨ।

Read More: Top Actress: ਇਨ੍ਹਾਂ ਅਭਿਨੇਤਰੀਆਂ ਨੇ ਬੀ ਗ੍ਰੇਡ ਫਿਲਮਾਂ 'ਚ ਦਿੱਤੇ ਇੰਟੀਮੇਟ ਸੀਨ, ਕੈਟਰੀਨਾ ਵੀ ਦਿਖਾ ਚੁੱਕੀ ਅਸ਼ਲੀਲਤਾ

Entertainment Live Today: Entertainment News: ਮਸ਼ਹੂਰ ਅਦਾਕਾਰਾ ਦੇ ਲੱਗੀਆਂ ਗੰਭੀਰ ਸੱਟਾਂ, ਛਿੱਲੇ ਗਏ ਮੋਢੇ, ਗਰਦਨ 'ਤੇ ਲੱਗੀ ਸੱਟ

Entertainment News: ਮਸ਼ਹੂਰ ਅਦਾਕਾਰਾ ਦੀਆਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਜਿਨ੍ਹਾਂ ਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ। ਦਰਅਸਲ, ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ 14' ਵਿੱਚ ਕਈ ਕੰਟੈਸਟੇਂਟ ਆਪਣਾ ਜ਼ੋਹਰ ਦਿਖਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਸ਼ੋਅ ਦੇ ਜ਼ਬਰਦਸਤ ਸਟੰਟਸ 'ਚ ਮੁਕਾਬਲੇਬਾਜ਼ਾਂ ਦੀ ਹਿੰਮਤ, ਅਤੇ ਡਰ ਦਿਖਾਈ ਦੇ ਰਿਹਾ ਹੈ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੂੰ ਗੰਭੀਰ ਸੱਟਾਂ ਕਾਰਨ ਨੁਕਸਾਨ ਵੀ ਚੁੱਕਣਾ ਪੈ ਰਿਹਾ ਹੈ। ਇਸ ਵਿਚਾਲੇ ਮਸ਼ਹੂਰ ਅਦਾਕਾਰਾ ਦੀਆਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ। 

Read MOre: Entertainment News: ਮਸ਼ਹੂਰ ਅਦਾਕਾਰਾ ਦੇ ਲੱਗੀਆਂ ਗੰਭੀਰ ਸੱਟਾਂ, ਛਿੱਲੇ ਗਏ ਮੋਢੇ, ਗਰਦਨ 'ਤੇ ਲੱਗੀ ਸੱਟ

Entertainment Live: Emraan Hashmi: ਇਮਰਾਨ ਹਾਸ਼ਮੀ ਨੇ ਆਸ਼ਿਕ ਬਨਾਇਆ ਦਾ ਇੰਟੀਮੇਟ ਸੀਨ ਕਿਵੇਂ ਕੀਤਾ ਸ਼ੂਟ ? ਅਦਾਕਾਰ ਨੇ ਖੋਲ੍ਹਿਆ ਰਾਜ਼

Aashiq Banaya Aapne Shooting: ਅਦਾਕਾਰ ਇਮਰਾਨ ਹਾਸ਼ਮੀ ਨੇ ਕਈ ਫਿਲਮਾਂ 'ਚ ਇੰਟੀਮੇਟ ਸੀਨ ਦਿੱਤੇ ਹਨ। ਉਨ੍ਹਾਂ ਦੀਆਂ ਫਿਲਮਾਂ ਦੀ ਕਾਫੀ ਚਰਚਾ ਹੋਈ ਸੀ। ਉਨ੍ਹਾਂ ਨੇ ਇੱਕ ਸੀਰੀਅਲ ਕਿਸਰ ਦੀ ਇਮੇਜ ਬਣਾਈ ਸੀ। ਕੁਝ ਸਮਾਂ ਪਹਿਲਾਂ ਇੱਕ ਇੰਟਰਵਿਊ ਵਿੱਚ ਅਦਾਕਾਰ ਨੇ ਦੱਸਿਆ ਸੀ ਕਿ ਕਿਸ ਤਰ੍ਹਾਂ ਇੰਟੀਮੇਟ ਸੀਨ ਸ਼ੂਟ ਕੀਤੇ ਜਾਂਦੇ ਹਨ।

Read More: Emraan Hashmi: ਇਮਰਾਨ ਹਾਸ਼ਮੀ ਨੇ ਆਸ਼ਿਕ ਬਨਾਇਆ ਦਾ ਇੰਟੀਮੇਟ ਸੀਨ ਕਿਵੇਂ ਕੀਤਾ ਸ਼ੂਟ ? ਅਦਾਕਾਰ ਨੇ ਖੋਲ੍ਹਿਆ ਰਾਜ਼  

ਪਿਛੋਕੜ

Entertainment News Live Today : ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਨੂੰ ਲੈ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਅਦਾਕਾਰਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਿਹਾ ਹੈ, ਜਿਸ ਨੂੰ ਵੇਖ ਪ੍ਰਸ਼ੰਸਕ ਵੀ ਚਿੰਤਿਤ ਹੋ ਗਏ ਹਨ। ਬਾਥਰੂਮ ਦਾ ਵੀਡੀਓ ਲੀਕ ਹੋਣ ਤੋਂ ਬਾਅਦ ਹੁਣ ਉਰਵਸ਼ੀ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ, ਜਿਸ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇਸ ਵੀਡੀਓ ਤੋਂ ਸਾਫ ਪਤਾ ਲੱਗਦਾ ਹੈ ਕਿ ਅਦਾਕਾਰਾ ਦੀ ਹਾਲਤ ਖਰਾਬ ਹੈ ਅਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਉਰਵਸ਼ੀ ਨੂੰ ਹੁਣ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।



ਉਰਵਸ਼ੀ ਰੌਤੇਲਾ ਹਸਪਤਾਲ ਭਰਤੀ


ਦੱਸ ਦੇਈਏ ਕਿ ਉਰਵਸ਼ੀ ਦਾ ਜੋ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਉਹ ਹਸਪਤਾਲ ਦਾ ਹੈ। ਅਦਾਕਾਰਾ ਨੇ ਖੁਦ ਆਪਣੇ ਇਸ ਵੀਡੀਓ ਨੂੰ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਤੋਂ ਪੋਸਟ ਕੀਤਾ ਹੈ। ਇਸ ਦੇ ਨਾਲ ਹੀ ਉਰਵਸ਼ੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਖਾਸ ਬੇਨਤੀ ਕੀਤੀ ਹੈ। ਅਦਾਕਾਰਾ ਨੇ ਹੁਣ ਪ੍ਰਸ਼ੰਸਕਾਂ ਨੂੰ ਉਸ ਲਈ ਪ੍ਰਾਰਥਨਾ ਕਰਨ ਲਈ ਕਿਹਾ ਹੈ। ਅਭਿਨੇਤਰੀ ਨੇ ਇਸ ਵੀਡੀਓ ਦੇ ਕੈਪਸ਼ਨ 'ਚ ਲਿਖਿਆ, 'ਮੇਰੇ ਲਈ ਪ੍ਰਾਰਥਨਾ ਕਰੋ।' ਵੀਡੀਓ ਦੀ ਗੱਲ ਕਰੀਏ ਤਾਂ ਇਸ ਦੀ ਸ਼ੁਰੂਆਤ ਉਸ ਦੇ ਹੱਥਾਂ ਨਾਲ ਹੋਈ। ਉਰਵਸ਼ੀ ਰੌਤੇਲਾ ਨੇ ਦਿਖਾਇਆ ਹੈ ਕਿ ਉਸ ਦੀਆਂ ਉਂਗਲਾਂ ਤੋਂ ਖੂਨ ਨਿਕਲ ਰਿਹਾ ਹੈ।



ਕੀ ਹੈ ਉਰਵਸ਼ੀ ਰੌਤੇਲਾ ਦੇ ਐਡਮਿਟ ਹੋਣ ਦੀ ਵਜ੍ਹਾ ?


ਇਸ ਤੋਂ ਬਾਅਦ ਅਭਿਨੇਤਰੀ ਹਸਪਤਾਲ ਦੇ ਕਮਰੇ 'ਚ ਖਿੜਕੀ ਦੇ ਕੋਲ ਸੀਟ 'ਤੇ ਬੈਠੀ ਕੁਝ ਪੜ੍ਹਦੀ ਨਜ਼ਰ ਆ ਰਹੀ ਹੈ ਅਤੇ ਉਸ ਦੇ ਮੂੰਹ 'ਤੇ ਮਾਸਕ ਪਾਇਆ ਹੋਇਆ ਹੈ ਜੋ ਵੱਡੀ ਮਸ਼ੀਨ ਨਾਲ ਜੁੜਿਆ ਹੋਇਆ ਹੈ। ਹਾਲਾਂਕਿ, ਅਭਿਨੇਤਰੀ ਨੂੰ ਕੀ ਹੋਇਆ ਹੈ ਅਤੇ ਉਹ ਕਿਉਂ ਦਾਖਲ ਹੋਈ ਹੈ? ਇਸ ਦਾ ਕਾਰਨ ਅਜੇ ਸਾਹਮਣੇ ਨਹੀਂ ਆਇਆ ਹੈ ਪਰ ਉਰਵਸ਼ੀ ਰੌਤੇਲਾ ਦਾ ਇਹ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ ਅਤੇ ਯੂਜ਼ਰਸ ਇਸ 'ਤੇ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ। ਪਰ ਇਸਦੇ ਨਾਲ ਹੀ ਵੀਡੀਓ ਤੋਂ ਇਹ ਵੀ ਪਤਾ ਲੱਗ ਰਿਹਾ ਹੈ ਕਿ ਇਹ ਸ਼ਾਇਦ ਅਦਾਕਾਰਾ ਦੀ ਕਿਸੇ ਫਿਲਮ ਦਾ ਹੀ ਹਿੱਸਾ ਹੈ। 



ਉਰਵਸ਼ੀ ਹੋਈ ਟ੍ਰੋਲ 


ਹੁਣ ਉਰਵਸ਼ੀ ਦੇ ਵੀਡੀਓ ਦੇ ਕਮੈਂਟ ਸੈਕਸ਼ਨ 'ਤੇ ਨਜ਼ਰ ਮਾਰੀਏ ਤਾਂ ਲੋਕ ਉਨ੍ਹਾਂ ਲਈ ਪ੍ਰਾਰਥਨਾ ਕਰਨ ਜਾਂ ਉਸ ਦੀ ਚਿੰਤਾ ਕਰਨ ਦੀ ਬਜਾਏ ਲੋਕ ਉਸ ਨੂੰ ਟ੍ਰੋਲ ਕਰ ਰਹੇ ਹਨ। ਇੱਕ ਟਰੋਲਰ ਨੇ ਕਿਹਾ, 'ਇੰਨੀ ਸੱਟ ਝੱਲਣ ਤੋਂ ਬਾਅਦ ਤੁਸੀਂ ਹੋਸ਼ ਵਿੱਚ ਕਿਵੇਂ ਹੋ?' ਤੁਸੀਂ ਬਹੁਤ ਹਿੰਮਤ ਵਾਲੇ ਹੋ।' ਇਕ ਯੂਜ਼ਰ ਨੇ ਲਿਖਿਆ, 'ਉਂਗਲੀ 'ਚ ਛੋਟੇ ਜਿਹੇ ਕੱਟ ਤੋਂ ਬਾਅਦ ਹਸਪਤਾਲ 'ਚ ਭਰਤੀ ਹੋਣ ਵਾਲੀ ਪਹਿਲੀ ਔਰਤ। ਇੱਕ ਨੇ ਮਜ਼ਾਕ ਵਿੱਚ ਲਿਖਿਆ, 'ਉਰਵਸ਼ੀ, ਉਰਵਸ਼ੀ, ਆਰਾਮ ਕਰੋ, ਉਰਵਸ਼ੀ।'


- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.